ਉਤਰਾਖੰਡ ’ਚ ਭਾਰੀ ਮੀਂਹ ਕਾਰਨ ਯੂ.ਪੀ. ’ਚ ਹੜ੍ਹ ਦਾ ਖ਼ਤਰਾ

06/20/2021 4:26:48 AM

ਦੇਹਰਾਦੂਨ - ਉਤਰਾਖੰਡ ਦੇ ਪਹਾੜੀ ਇਲਾਕਿਆਂ ’ਚ ਲਗਾਤਾਰ ਭਾਰੀ ਮੀਂਹ ਪੈਣ ਕਾਰਨ ਗੰਭੀਰ ਹਾਲਾਤ ਬਣ ਗਏ ਹਨ। ਛੋਟੇ ਦਰਿਆਵਾਂ ਅਤੇ ਨਦੀਆਂ ਨਾਲਿਆਂ ’ਚ ਹੜ੍ਹ ਆਉਣ ਨਾਲ ਗੰਗਾ ਦਰਿਆ ਨੇ ਵੀ ਭਿਆਨਕ ਰੂਪ ਧਾਰਨ ਕਰ ਲਿਆ ਹੈ। ਹਰਿਦੁਆਰ ਅਤੇ ਰਿਸ਼ੀਕੇਸ਼ ’ਚ ਗੰਗਾ ਸ਼ਨੀਵਾਰ ਨੂੰ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀ ਸੀ।

ਇਹ ਵੀ ਪੜ੍ਹੋ- ਗਾਂਜੇ ਨੂੰ ਲੈ ਕੇ ਵਿਗਿਆਨੀਆਂ ਦਾ ਨਵਾਂ ਦਾਅਵਾ, ਦਿਮਾਗ ਦੀਆਂ ਇਨ੍ਹਾਂ ਬੀਮਾਰੀਆਂ ਦਾ ਹੋਵੇਗਾ ਇਲਾਜ

ਸ਼ਨੀਵਾਰ ਰਾਤ ਤੱਕ ਗੰਗਾ ’ਚ ਲਗਭਗ 4 ਲੱਖ ਕਿਊਸਿਕ ਪਾਣੀ ਦੇ ਪਹੁੰਚਣ ਕਾਰਨ ਹਰਿਦੁਆਰ ਸਥਿਤ ਭੀੜਗੋੜਾ ਬੈਰਾਜ ਦੇ ਸਭ ਗੇਟ ਖੋਲ੍ਹ ਦਿੱਤੇ ਗਏ। ਇਸ ਨਾਲ ਹਰਿਦੁਆਰ ਦੇ ਨੀਵੇ ਇਲਾਕਿਆਂ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਗੰਗਾ ਕੰਢੇ ਵਾਲੇ ਇਲਾਕਿਆਂ ਲਈ ਹੜ੍ਹ ਦਾ ਖਤਰਾ ਪੈਦਾ ਹੋ ਗਿਆ ਹੈ। ਹਰਿਦੁਆਰ ’ਚ ਕੁੰਭ ਦੇ ਮੇਲੇ ਦੌਰਾਨ ਬਣਾਏ ਗਏ ਇਕ ਆਰਜ਼ੀ ਪੁੱਲ ਦੀ ਅਪਰੋਚ ’ਚ ਤ੍ਰੇੜ ਆ ਗਈ। ਕਨਖਲ ਖੇਤਰ ’ਚ ਵੀ ਕਈ ਘਾਟ ਡੁੱਬ ਗਏ। ਰਿਸ਼ੀਕੇਸ਼ ਵਿਖੇ ਵੱਖ-ਵੱਖ ਥਾਵਾਂ ’ਤੇ ਪਾਣੀ ਭਰ ਗਿਆ। ਲਖਸਰ ’ਚ ਗੰਗਾ ਦਰਮਿਆਨ ਇਕ ਟਾਪੂ ’ਚ ਫਸੇ 40 ਲੋਕਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ।

ਇਹ ਵੀ ਪੜ੍ਹੋ- ਯੂ.ਪੀ. ਦੀ ਧੀ ਮਨਸਵੀ ਨੂੰ US 'ਚ ਮਿਲਿਆ 'ਪ੍ਰੈਜ਼ੀਡੈਂਟ ਐਜੂਕੇਸ਼ਨ ਐਵਾਰਡ'

ਓਧਰ ਕੁਮਾਉ ਦੇ ਕਾਠਗੋਦਾਮ ’ਚ ਗੌਲਾ ਬੈਰਾਜ ਤੋਂ ਬੀਤੀ ਰਾਤ ਅਚਾਨਕ ਪਾਣੀ ਛੱਡਣਾ ਪਿਆ। ਜਿਸ ਕਾਰਨ 5 ਵਿਅਕਤੀ ਫਸ ਗਏ ਪਰ ਉਨ੍ਹਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ। ਗੜਵਾਲ ਖੇਤਰ ’ਚ ਕਈ ਛੋਟੇ ਦਰਿਆ ਨਕੋ-ਨੱਕ ਭਰ ਗਏ ਹਨ। ਚੰਬਾ ਵਿਖੇ ਗੰਗੋਤਰੀ ਲਈ ਬਣਾਈ ਗਈ ਇਕ ਸੁਰੰਗ ਨੂੰ ਨੁਕਸਾਨ ਪੁੱਜਾ ਹੈ। ਬਦਰੀਨਾਥ ਅਤੇ ਕੇਦਾਰਨਾਥ ਸਮੇਤ ਸੂਬੇ ਦੀਆਂ ਕਈ ਪ੍ਰਮੁੱਖ ਸੜਕਾਂ ਬੰਦ ਹੋ ਗਈਆਂ ਹਨ। ਕੇਦਾਰਨਾਥ ਨੂੰ ਜਾਣ ਵਾਲਾ ਪੈਦਲ ਰਾਹ ਵੀ ਬੰਦ ਹੋ ਗਿਆ ਹੈ। ਇਥੇ ਥਾਂ-ਥਾਂ ਚੱਟਾਣਾਂ ਡਿੱਗ ਪਈਆਂ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News