ਦੇਸ਼ ਭਰ ਦੀਆਂ 20 ਥਾਵਾਂ ''ਤੇ ਫਲੈਸ਼ ਹੜ੍ਹ ਦਾ ਖ਼ਤਰਾ ! ਇਨ੍ਹਾਂ ਸੂਬਿਆਂ ''ਚ ਸਥਿਤੀ ਗੰਭੀਰ
Friday, Jul 11, 2025 - 05:24 PM (IST)

ਨੈਸ਼ਨਲ ਡੈਸਕ : ਕੇਂਦਰੀ ਜਲ ਕਮਿਸ਼ਨ (ਸੀਡਬਲਯੂਸੀ) ਨੇ ਸ਼ੁੱਕਰਵਾਰ ਨੂੰ ਜਾਰੀ ਆਪਣੇ ਰੋਜ਼ਾਨਾ ਹੜ੍ਹ ਬੁਲੇਟਿਨ 'ਚ ਕਿਹਾ ਕਿ ਦੇਸ਼ ਭਰ ਦੇ 20 ਦਰਿਆਈ ਥਾਵਾਂ ਹੜ੍ਹ ਦੇ ਖ਼ਤਰੇ 'ਚ ਹਨ, ਜਿਨ੍ਹਾਂ ਵਿੱਚੋਂ ਅਸਾਮ 'ਚ ਇੱਕ ਅਤੇ ਬਿਹਾਰ 'ਚ ਦੋ ਗੰਭੀਰ ਹੜ੍ਹ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਗੰਭੀਰ ਹੜ੍ਹ ਵਾਲੀ ਸਥਿਤੀ ਵਾਲੀਆਂ ਥਾਵਾਂ ਅਸਾਮ ਦੇ ਗੋਲਾਘਾਟ 'ਚ ਬ੍ਰਹਮਪੁੱਤਰ ਅਤੇ ਇਸ ਦੀਆਂ ਸਹਾਇਕ ਨਦੀਆਂ ਦੇ ਕੰਢੇ ਤੇ ਬਿਹਾਰ ਦੇ ਮੁਜ਼ੱਫਰਪੁਰ ਅਤੇ ਗੋਪਾਲਗੰਜ ਵਿੱਚ ਕ੍ਰਮਵਾਰ ਗੰਗਾ ਦੀਆਂ ਸਹਾਇਕ ਨਦੀਆਂ ਬਾਗਮਤੀ ਅਤੇ ਗੰਡਕ ਦੇ ਕੰਢੇ ਸਥਿਤ ਖੇਤਰ ਹਨ।
ਇਹ ਵੀ ਪੜ੍ਹੋ...ਲੱਖਾਂ ਮਰੀਜ਼ਾਂ ਨੂੰ ਮਿਲੇਗੀ ਰਾਹਤ ! ਕੈਂਸਰ ਤੇ HIV ਦੀਆਂ ਦਵਾਈਆਂ ਹੋਣਗੀਆਂ ਸਸਤੀਆਂ
ਬੁਲੇਟਿਨ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਥਾਵਾਂ 'ਤੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ। ਕੁੱਲ ਮਿਲਾ ਕੇ ਕੇਂਦਰੀ ਜਲ ਕਮਿਸ਼ਨ ਨੇ 20 ਥਾਵਾਂ ਲਈ ਹੜ੍ਹਾਂ ਬਾਰੇ ਚਿੰਤਾ ਪ੍ਰਗਟ ਕੀਤੀ ਹੈ। ਮੁੱਖ ਤੌਰ 'ਤੇ ਅਸਾਮ, ਬਿਹਾਰ, ਓਡੀਸ਼ਾ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ 'ਚ। ਬ੍ਰਹਮਪੁੱਤਰ ਅਤੇ ਗੰਗਾ ਨਦੀ ਪ੍ਰਣਾਲੀਆਂ ਜ਼ਿਆਦਾਤਰ ਉੱਚ-ਜੋਖਮ ਵਾਲੇ ਖੇਤਰਾਂ 'ਚ ਹਨ। ਹਾਲਾਂਕਿ ਅਜੇ ਤੱਕ ਕੋਈ ਵੀ ਨਦੀ ਆਪਣੇ ਸਭ ਤੋਂ ਉੱਚ ਪੱਧਰ ਦੇ ਹੜ੍ਹ 'ਤੇ ਨਹੀਂ ਪਹੁੰਚੀ ਹੈ। ਕੇਂਦਰੀ ਜਲ ਕਮਿਸ਼ਨ ਨੇ 17 ਥਾਵਾਂ 'ਤੇ ਹੜ੍ਹ ਦੀ ਸਥਿਤੀ ਨੂੰ ਅਸਧਾਰਨ ਐਲਾਨਿਆ ਹੈ। ਪਿਛਲੇ 24 ਘੰਟਿਆਂ 'ਚ ਕਈ ਥਾਵਾਂ 'ਤੇ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8