ਕਾਂਗਰਸੀ ਵਿਧਾਇਕ ਦੇ ਨਾਚ ਦਾ ਵੀਡੀਓ ਹੋਇਆ ਵਾਇਰਲ

Sunday, Aug 11, 2019 - 11:17 AM (IST)

ਕਾਂਗਰਸੀ ਵਿਧਾਇਕ ਦੇ ਨਾਚ ਦਾ ਵੀਡੀਓ ਹੋਇਆ ਵਾਇਰਲ

ਬੈਤੂਲ–ਮੱਧ ਪ੍ਰਦੇਸ਼ ਚ ਬੈਤੂਲ ਜ਼ਿਲੇ ਦੇ ਇਕ ਕਾਂਗਰਸੀ ਵਿਧਾਇਕ ਦਾ ਆਦਿਵਾਸੀ ਨੌਜਵਾਨਾਂ ਨਾਲ ਉਨ੍ਹਾਂ ਦੇ ਹੀ ਪਹਿਰਾਵੇ 'ਚ ਕੀਤਾ ਗਿਆ ਇਕ ਨਾਚ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋਇਆ ਹੈ।

ਵੀਡੀਓ 'ਚ ਧਰਮੂ ਸਿੰਘ ਸਿਰਸਾਮ ਨਾਮੀ ਉਕਤ ਵਿਧਾਇਕ ਚਿੱਟੀ ਧੋਤੀ, ਪੀਲਾ ਕੁੜਤਾ, ਉਸ ’ਤੇ ਕਥਈ ਰੰਗ ਦੀ ਜੈਕੇਟ ਅਤੇ ਸਿਰ ’ਤੇ ਆਦਿਵਾਸੀ ਸਾਫਾ ਪਹਿਨੀ ਹੱਥ ਚ ਸੋਟੀ ਫੜ ਕੇ ਨਾਚ ਕਰ ਰਿਹਾ ਹੈ। ਵੀਡੀਓ ਭੈਂਸਦੇਹੀ ਨਾਮੀ ਇਕ ਥਾਂ ’ਤੇ ਸ਼ੁੱਕਰਵਾਰ ਵਿਸ਼ਵ ਆਦਿਵਾਸੀ ਦਿਵਸ ਦੌਰਾਨ ਹੋਏ ਇਕ ਸਰਕਾਰੀ ਸਮਾਰੋਹ ਦੀ ਹੈ। ਵਿਧਾਇਕ ਜਦੋਂ ਉਕਤ ਸਮਾਰੋਹ 'ਚ ਪੁੱਜਾ ਤਾਂ ਆਪਣੇ ਸਮਾਜਿਕ ਪਹਿਰਾਵੇ 'ਚ ਢੋਲ ਦੀ ਥਾਪ ’ਤੇ ਨਾਚ ਕਰ ਰਹੇ ਨੌਜਵਾਨਾਂ ਨੂੰ ਵੇਖ ਕੇ ਖੁਦ ’ਤੇ ਕੰਟਰੋਲ ਨਹੀਂ ਕਰ ਸਕਿਆ ਅਤੇ ਲਗਭਗ ਅੱਧਾ ਘੰਟਾ ਆਦਿਵਾਸੀ ਸਮਾਜ ਨਾਲ ਨਾਚ ਕੀਤਾ।


author

Iqbalkaur

Content Editor

Related News