ਕਾਂਗਰਸ ਦੇ ਸਾਬਕਾ ਮੰਤਰੀ ਦਾਨਮ ਨਾਗੇਂਦਰ ਨੇ ਦਿੱਤਾ ਅਸਤੀਫਾ

Saturday, Jun 23, 2018 - 11:28 AM (IST)

ਹੈਦਰਾਬਾਦ— ਤੇਲੰਗਾਨਾ ਦੇ ਮੁੱਖ ਵਿਰੋਧੀ ਦਲ ਕਾਂਗਰਸ ਨੂੰ ਇਕ ਵੱਡਾ ਝਟਕਾ ਲੱਗਾ ਹੈ। ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਦਾਨਮ ਨਾਗੇਂਦਰ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਸੂਬੇ ਦੇ ਲੀਡਰਸ਼ਿਪ ਨੂੰ ਵੀ ਆਪਣਾ ਅਸਤੀਫਾ ਭੇਜ ਦਿੱਤਾ ਹੈ। 
ਜਾਣਕਾਰੀ ਮੁਤਾਬਕ ਸੂਬਾ ਕਾਂਗਰਸ ਕਮੇਟੀ ਪ੍ਰਧਾਨ ਐੱਨ ਉੱਤਮ ਕੁਮਾਰ ਰੈਡੀ ਸ਼ੁੱਕਰਵਾਰ ਸ਼ਾਮ ਨਾਗੇਂਦਰ ਦੇ ਘਰ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਉਨ੍ਹਾਂ ਨੂੰ ਫੈਸਲਾ ਵਾਪਸ ਲੈਣ ਲਈ ਮਨਾਇਆ ਗਿਆ ਸੀ, ਜਦਕਿ ਨਾਗੇਂਦਰ ਉਦੋਂ ਘਰ 'ਚ ਮੌਜੂਦ ਨਹੀਂ ਸਨ। ਦੱਸ ਦੇਈਏ ਕਿ ਨਾਗੇਂਦਰ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਯੂ. ਪੀ. ਏ. ਪ੍ਰਧਾਨ ਸੋਨੀਆ ਗਾਂਧੀ ਅਤੇ ਤੇਲੰਗਾਨਾ ਕਾਂਗਰਸ ਪ੍ਰਧਾਨ ਨੂੰ ਸੰਬੋਧਿਤ ਕਰਦੇ ਹੋਏ ਆਪਣਾ ਅਸਤੀਫਾ ਦਿੱਤਾ ਹੈ।

ਨਾਗੇਂਦਰ ਨੇ ਕਰੀਬੀ ਸੂਤਰਾ ਨੇ ਦੱਸਿਆ ਕਿ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਇਸ 'ਚ ਨਾਗੇਂਦਰ ਆਪਣੇ ਇਸ ਫੈਸਲੇ 'ਤੇ ਜਨਤਕ ਰੂਪ ਤੋਂ ਆਪਣੀ ਗੱਲ ਸਾਹਮਣੇ ਰੱਖਣਗੇ। ਦੱਸ ਦੇਈਏ ਕਿ ਨਾਗੇਂਦਰ 2009-14 ਦੌਰਾਨ ਮੰਤਰੀ ਰਹਿ ਚੁੱਕੇ ਹਨ।


Related News