ਛੱਤੀਸਗੜ੍ਹ-UP ਸਰਹੱਦ ''ਤੇ 45 ਸਾਲ ਤੋਂ ਨਹੀਂ ਬਣ ਸਕਿਆ ਬੰਨ੍ਹ, 20 ਵਾਰ ਸੱਤਾ ਬਦਲੀ ਪਰ ਯੋਜਨਾ ਨਹੀਂ ਹੋਈ ਪੂਰੀ
Wednesday, Sep 14, 2022 - 10:08 AM (IST)
ਅੰਬਿਕਾਪੁਰ- ਛੱਤੀਸਗੜ੍ਹ-ਉੱਤਰ ਪ੍ਰਦੇਸ਼ ਸਰਹੱਦ 'ਤੇ ਅਮਾਵਰ ਬੰਨ੍ਹ ਦਾ ਕੰਮ 45 ਸਾਲਾਂ ਤੋਂ ਚੱਲ ਰਿਹਾ ਹੈ। 1977 'ਚ ਉੱਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲ੍ਹੇ ਦੇ ਅਮਵਾਰ 'ਚ ਸ਼ੁਰੂ ਕੀਤੇ ਗਏ ਕਨਹਰ ਅੰਤਰਰਾਜੀ ਸਿੰਚਾਈ ਪ੍ਰਾਜੈਕਟ ਦਾ ਨਿਰਮਾਣ ਕਈ ਵਾਰ ਰੁਕਣ-ਸ਼ੁਰੂ ਹੋਣ ਤੋਂ ਬਾਅਦ 30 ਫੀਸਦੀ ਕੰਮ ਅਜੇ ਵੀ ਬਾਕੀ ਹੈ। ਯੋਜਨਾ ਦੀ ਸ਼ੁਰੂਆਤੀ ਲਾਗਤ ਕਰੀਬ 30 ਕਰੋੜ ਸੀ, ਜੋ ਹੁਣ 2,239 ਕਰੋੜ ਰੁਪਏ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਜਾਮ 'ਚ ਫਸੀ ਕਾਰ, 3 ਕਿਲੋਮੀਟਰ ਦੌੜ ਕੇ ਆਪ੍ਰੇਸ਼ਨ ਕਰਨ ਪਹੁੰਚਿਆ ਡਾਕਟਰ
ਉੱਤਰ ਪ੍ਰਦੇਸ਼ ਸਰਕਾਰਨੇ ਛੱਤੀਸਗੜ੍ਹ ਦੇ ਮੁੜ ਵਸੇਬੇ ਲਈ 70 ਕਰੋੜ ਰੁਪਏ ਦਿੱਤੇ ਪਰ ਪ੍ਰਭਾਵਿਤਾਂ ਨੂੰ ਨਾ ਮੁਆਵਜ਼ਾ ਵੰਡਿਆ ਗਿਆ ਅਤੇ ਨਾ ਹੀ ਪਿੰਡ ਵਸਿਆ। ਅਮਵਾਰ ਬੰਨ੍ਹ ਦਾ ਨਿਰਮਾਣ ਸਾਬਕਾ ਮੁੱਖ ਮੰਤਰੀ ਐੱਨ.ਡੀ. ਤਿਵਾੜੀ ਦੇ ਕਾਰਜਕਾਲ 'ਚ ਸ਼ੁਰੂ ਹੋਇਆ ਸੀ। ਸਰਵੇ ਤੋਂ ਬਾਅਦ ਪਤਾ ਲੱਗਾ ਕਿ ਇਸ 'ਚ ਝਾਰਖੰਡ ਅਤੇ ਛੱਤੀਸਗੜ੍ਹ ਦੇ ਪਿੰਡ ਵੀ ਪ੍ਰਭਾਵਿਤ ਹੋ ਰਹੇ ਹਨ। ਇਸ ਕਾਰਨ ਢਾਈ ਦਹਾਕਿਆਂ ਤੋਂ ਕੰਮ ਬੰਦ ਰਿਹਾ। ਹੁਣ ਤੱਕ ਉੱਤਰ ਪ੍ਰਦੇਸ਼ 'ਚ 20 ਵਾਰ ਸੱਤਾ ਦੀ ਤਬਦੀਲੀ ਹੋ ਚੁਕੀ ਹੈ ਪਰ ਯੋਜਨਾ ਪੂਰੀ ਨਹੀਂ ਹੋਈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ