ਡੈਮ ਕਿਨਾਰੇ ਜਨਮ ਦਿਨ ਮਨਾਉਣ ਗਏ 4 ਬੱਚਿਆਂ ਅਤੇ 2 ਕੁੜੀਆਂ ਦੀ ਡੁੱਬਣ ਨਾਲ ਮੌਤ

Saturday, Apr 17, 2021 - 06:05 PM (IST)

ਡੈਮ ਕਿਨਾਰੇ ਜਨਮ ਦਿਨ ਮਨਾਉਣ ਗਏ 4 ਬੱਚਿਆਂ ਅਤੇ 2 ਕੁੜੀਆਂ ਦੀ ਡੁੱਬਣ ਨਾਲ ਮੌਤ

ਨਾਸਿਕ- ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੀ ਇਗਤਪੁਰੀ ਤਹਿਸੀਲ 'ਚ ਸਥਿਤ ਇਕ ਡੈਮ 'ਤੇ ਜਨਮਦਿਨ ਦਾ ਉਤਸਵ ਉਸ ਸਮੇਂ ਗਮ 'ਚ ਬਦਲ ਗਿਆ, ਜਦੋਂ ਉੱਥੇ ਚਾਰ ਬੱਚਿਆਂ ਅਤੇ 2 ਕੁੜੀਆਂ ਦੀ ਡੁੱਬਣ ਨਾਲ ਮੌਤ ਹੋ ਗਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ ਸ਼ੁੱਕਰਵਾਰ ਸ਼ਾਮ ਨੂੰ ਵਦਿਵਾਰਹੇ ਪਿੰਡ ਕੋਲ ਵਲਦੇਵੀ ਡੈਮ 'ਤੇ ਹੋਈ। ਪੁਲਸ ਦੇ ਇਕ ਅਧਿਕਾਰੀ ਨੇ ਕਿਹਾ,''9 ਮੁੰਡੇ-ਕੁੜੀਆਂ ਦਾ ਇਕ ਸਮੂਹ ਆਪਣੇ ਇਕ ਦੋਸਤ ਦਾ ਜਨਮ ਦਿਨ ਮਨਾਉਣ ਡੈਮ 'ਤੇ ਗਿਆ ਸੀ। ਇਨ੍ਹਾਂ 'ਚੋਂ ਜ਼ਿਆਦਾਤਰ ਨਾਬਾਲਗ ਸਨ। ਫ਼ੋਟੋ ਖਿੱਚਣ ਦੇ ਚੱਕਰ 'ਚ ਕੁਝ ਡੈਮ ਦੇ ਪਾਣੀ 'ਚ ਡਿੱਗ ਗਏ। ਚਾਰ ਬੱਚਿਆਂ ਸਮੇਤ 6 ਡੁੱਬ ਗਏ ਅਤੇ ਤਿੰਨ ਹੋਰ ਸੁਰੱਖਿਅਤ ਹਨ।''

ਇਹ ਵੀ ਪੜ੍ਹੋ : ਢਾਈ ਸਾਲ ਦੀ ਮਾਸੂਮ ਅਫਗਾਨ ਬੱਚੀ ਨੂੰ ਕੇਰਲ ਦੇ ਨਿੱਜੀ ਹਸਪਤਾਲ ਨੇ ਜਗਾਈ ਭਿਆਨਕ ਬੀਮਾਰੀ ਤੋਂ ਰਾਹਤ ਦੀ ਆਸ

ਉਨ੍ਹਾਂ ਕਿਹਾ ਕਿ ਜਿਸ ਸੋਨੀ ਗਮੇ (12) ਦਾ ਜਨਮ ਦਿਨ ਮਨਾਉਣ ਇਹ ਲੋਕ ਇੱਥੇ ਆਏ ਸਨ, ਉਸ ਦੀ ਵੀ ਡੁੱਬਣ ਨਾਲ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਖੁਸ਼ੀ ਮਨਿਆਰ (10), ਜੋਤੀ ਗਮੇ (16), ਹਿੰਮਤ ਚੌਧਰੀ (16), ਨਾਜੀਆ ਮਨਿਆਰ (19) ਅਤੇ ਆਰਤੀ ਭਾਲੇਰਾਵ (22) ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਸਾਰੇ ਮ੍ਰਿਤਕ ਨਾਸਿਕ ਸ਼ਹਿਰ ਦੇ ਵਾਸੀ ਸਨ। ਉਨ੍ਹਾਂ ਕਿਹਾ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਨਾਸਿਕ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਜਨਾਨੀਆਂ ਨੂੰ ਵੀ ਨਾਈਟ ਸ਼ਿਫਟ ਕਰਨ ਦਾ ਹੱਕ, ਉਹ ਸਿਰਫ ਘਰ ਦੇ ਕੰਮ ਹੀ ਕਿਉਂ ਕਰਨ: ਕੇਰਲ HC


author

DIsha

Content Editor

Related News