ਦਲਿਤ ਨੂੰ ਜਿਉਂਦਾ ਸਾੜਨ ਦੀ ਘਟਨਾ ''ਤੇ ਪੀ.ਐੱਮ. ਚੁੱਪ ਕਿਉਂ ਹਨ : ਕਾਂਗਰਸ

Tuesday, Sep 17, 2019 - 04:31 PM (IST)

ਦਲਿਤ ਨੂੰ ਜਿਉਂਦਾ ਸਾੜਨ ਦੀ ਘਟਨਾ ''ਤੇ ਪੀ.ਐੱਮ. ਚੁੱਪ ਕਿਉਂ ਹਨ : ਕਾਂਗਰਸ

ਨਵੀਂ ਦਿੱਲੀ— ਕਾਂਗਰਸ ਨੇ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲੇ 'ਚ ਇਕ ਦਲਿਤ ਨੌਜਵਾਨ ਨੂੰ ਜਿਉਂਦਾ ਸਾੜਨ ਦੀ ਘਟਨਾ ਨੂੰ ਲੈ ਕੇ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਸਵਾਲ ਕੀਤਾ ਕਿ ਦਲਿਤਾਂ 'ਤੇ ਅੱਤਿਆਚਾਰਾਂ ਦੀਆਂ ਘਟਨਾਵਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੁੱਪ ਕਿਉਂ ਹਨ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਕੇ ਕਿਹਾ,''ਭਾਜਪਾ ਰਾਜ 'ਚ ਇਕ ਹੋਰ ਦਲਿਤ ਨੂੰ ਜਿਉਂਦਾ ਸਾੜਿਆ-ਅਣਮਨੁੱਖਈ ਅਤੇ ਸ਼ਰਮਨਾਕ! ਉੱਤਰ ਪ੍ਰਦੇਸ਼ 'ਚ ਸਿਆਸੀ ਮਕਸਦ ਹਾਸਲ ਕਰਨ ਲਈ ਸਮਾਜਿਕ ਤਾਨੇ-ਬਾਨੇ 'ਤੇ ਵਾਰ ਹੋ ਰਿਹਾ ਹੈ। ਸਿਆਸੀ ਰੋਟੀਆਂ ਸੇਂਕਣ ਵਾਲੀ ਸੱਤ ਪੱਖ ਚੁੱਪ ਹੈ। ਉੱਤਰ ਪ੍ਰਦੇਸ਼ 'ਚ ਨਾ ਔਰਤਾਂ ਸੁਰੱਖਿਅਤ, ਨਾ ਦਲਿਤ ਤੇ ਨਾ ਪਿਛੜੇ ਸੁਰੱਖਿਅਤ ਹਨ।''

ਕਾਂਗਰਸ ਦੇ ਅਨੁਸੂਚਿਤ ਵਿਭਾਗ ਦੇ ਮੁਖੀ ਨਿਤਿਨ ਰਾਊਤ ਨੇ ਦਾਅਵਾ ਕੀਤਾ,''ਇਸ ਘਟਨਾ ਨਾਲ ਇਕ ਵਾਰ ਫਿਰ ਸਾਬਿਤ ਹੋ ਗਿਆ ਹੈ ਕਿ ਉੱਤਰ ਪ੍ਰਦੇਸ਼ 'ਚ ਕਾਨੂੰਨ-ਵਿਵਸਥਾ ਦੀ ਸਥਿਤੀ ਚਰਮਰਾ ਗਈ ਹੈ। ਯੋਗੀ ਸਰਕਾਰ 'ਚ ਦਲਿਤਾਂ 'ਤੇ ਲਗਾਤਾਰ ਹਮਲੇ ਹੋ ਰਹੇ ਹਨ।'' ਉਨ੍ਹਾਂ ਨੇ ਇਹ ਵੀ ਕਿਹਾ,''ਨਰਿੰਦਰ ਮੋਦੀ ਸਰਕਾਰ ਬਣਨ ਤੋਂ ਬਾਅਦ ਦਲਿਤਾਂ ਨੂੰ ਪੂਰੇ ਦੇਸ਼ 'ਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੇਰਾ ਪ੍ਰਧਾਨ ਮੰਤਰੀ ਤੋਂ ਸਵਾਲ ਹੈ ਕਿ ਉਹ ਇਨ੍ਹਾਂ ਘਟਨਾਵਾਂ 'ਤੇ ਚੁੱਪ ਕਿਉਂ ਹੈ?'' ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਹਰਦੋਈ 'ਚ ਅੰਤਰਜਾਤੀ ਪ੍ਰੇਮ ਸੰਬੰਧ ਕਾਰਨ ਇਕ ਦਲਿਤ ਨੌਜਵਾਨ ਨੂੰ ਕਥਿਤ ਤੌਰ 'ਤੇ ਜਿਉਂਦਾ ਸਾੜ ਦਿੱਤਾ ਗਿਆ।


author

DIsha

Content Editor

Related News