ਦਲਿਤਾਂ ''ਤੇ ਹੋ ਰਹੇ ਅੱਤਿਆਚਾਰ ''ਤੇ ਚੁੱਪ ਕਿਉਂ ਹਨ ਪੀ.ਐਮ ਮੋਦੀ-ਰਾਹੁਲ

Tuesday, Apr 03, 2018 - 06:15 PM (IST)

ਨੈਸ਼ਨਲ ਡੈਸਕ—ਕਰਨਾਟਕ ਵਿਧਾਨਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਮੰਗਲਵਾਰ ਨੂੰ ਰਾਜ 'ਚ ਪੰਜਵੇਂ ਪੜਾਅ ਦੇ ਚੋਣ ਪ੍ਰ੍ਰਚਾਰ ਲਈ ਸ਼ਿਮੋਗਾ ਪੁੱਜੇ। ਜਿੱਥੇ ਉਨ੍ਹਾਂ ਨੇ ਇਕ ਜਨ ਆਸ਼ੀਰਵਾਦ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨਮੰਤਰੀ ਦਲਿਤਾਂ ਨਾਲ ਹੋ ਰਹੇ ਅੱਤਿਆਚਾਰ ਕਰਕੇ ਚੁੱਪ ਕਿਉਂ ਹਨ।
ਕਾਂਗਰਸ ਪ੍ਰਧਾਨ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਗੁਜਰਾਤ 'ਚ ਦਲਿਤਾਂ ਦੀ ਕੁੱਟਮਾਰ ਹੁੰਦੀ ਹੈ। ਰੋਹਿਤ ਵੇਮੁਲਾ ਦਾ ਕਤਲ ਹੁੰਦਾ ਹੈ ਅਤੇ ਐਸ.ਸੀ/ਐਸ.ਟੀ ਐਕਟ ਨੂੰ ਰੱਦ ਕਰ ਦਿੱਤਾ ਜਾਂਦਾ ਹੈ ਪਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਕੁਝ ਨਹੀਂ ਬੋਲਦੇ। ਉਨ੍ਹਾਂ ਨੇ ਬੀ.ਜੇ.ਪੀ ਅਤੇ ਪ੍ਰਧਾਨਮੰਤਰੀ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਨੇ ਕਿਹਾ ਕਿ ਪ੍ਰਧਾਨਮੰਤਰੀ ਚੀਨ ਦੇ ਰਾਸ਼ਟਰਪਤੀ ਨੂੰ ਝੂਲਾ ਝੁਲਾਉਂਦੇ ਹਨ, ਉਨ੍ਹਾਂ ਦੀ 56 ਇੰਚ ਦੀ ਛਾਤੀ ਹੈ, ਫਿਰ ਵੀ ਚੀਨ ਦੋਕਲਾਮ 'ਚ ਵਾਰ-ਵਾਰ ਤਾਕਤ ਦਿਖਾ ਰਿਹਾ ਹੈ ਪਰ ਪੀ.ਐਮ ਦੇ ਮੂੰਹ ਤੋਂ ਇਕ ਸ਼ਬਦ ਨਹੀਂ ਨਿਕਲ ਰਿਹਾ ਹੈ। 


ਰਾਹੁਲ ਗਾਂਧੀ ਨੇ ਸ਼ਿਮੋਗਾ 'ਚ ਕਿਹਾ ਕਿ ਦੇਸ਼ ਦਾ ਬੈਂਕਿਗ ਸਿਸਟਮ ਠੀਕ ਨਹੀਂ ਹੈ। ਨੀਰਵ ਮੋਦੀ ਅਤੇ ਵਿਜੈ ਮਾਲਿਆ, ਜਿਸ ਨੂੰ ਦੇਖੋ ਬੈਂਕਾ ਦਾ ਪੈਸਾ ਲੈ ਕੇ ਵਿਦੇਸ਼ ਭੱਜ ਰਿਹਾ ਹੈ ਪਰ ਸਾਹਿਬ ਹੈ ਕਿ ਕੁਝ ਕਹਿ ਨਹੀਂ ਰਹੇ ਹਨ। ਉਨ੍ਹਾਂ ਨੇ ਬੀ.ਜੇ.ਪੀ ਪ੍ਰਧਾਨ ਅਮਿਤ ਸ਼ਾਹ 'ਤੇ ਵੀ ਵਾਰ ਕਰਦੇ ਹੋਏ ਕਿ ਪਹਿਲੀ ਵਾਰ ਅਮਿਤ ਸ਼ਾਹ ਨੇ ਯੇਦਿਪੁਰੱਪਾ ਸਰਕਾਰ ਨੂੰ ਸਭ ਤੋਂ ਭ੍ਰਿਸ਼ਟਾਚਾਰੀ ਸਰਕਾਰ ਕਿਹਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਸ਼ਾਹ ਨੇ ਪਹਿਲੀ ਵਾਰ ਸੱਚ ਬੋਲਿਆ ਹੈ। 
ਕਾਂਗਰਸ ਪ੍ਰਧਾਨ ਨੇ ਕਰਨਾਟਕ ਦੀ ਮੌਜੂਦਾ ਸਿੱਧਰਮਇਆ ਸਰਕਾਰ ਦੀ ਤਾਰੀਫ 'ਚ ਕਿਹਾ ਕਿ ਅੱਜ ਕਰਨਾਟਕ 'ਚ ਗਰੀਬ ਤੋਂ ਗਰੀਬ ਵਿਅਕਤੀ ਪੇਟ ਭਰ ਕੇ ਖਾਣਾ ਖਾ ਸਕਦਾ ਹੈ। ਲੜਕੀਆਂ ਮੁਫਤ 'ਚ ਸਿੱਖਿਆ ਗ੍ਰਹਿਣ ਕਰ ਸਕਦੀ ਹੈ ਜਦਕਿ ਦੇਸ਼ 'ਚ ਗਰੀਬਾਂ ਦਾ ਬੁਰਾ ਹਾਲ ਹੋ ਗਿਆ ਹੈ।


ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਅੱਜ ਨਫਰਤ ਫੈਲਾਈ ਜਾ ਰਹੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਪਿਆਰ ਅਤੇ ਦਇਆ ਦੇ ਕੰਮ ਕਰਨ ਵਾਲੀ ਪਾਰਟੀ ਹੈ। ਨਫਰਤ ਨਾਲ ਕੰਮ ਕਰਨ ਵਾਲੀ ਨਹੀਂ। ਦੇਸ਼ ਦੇ ਪ੍ਰਧਾਨਮੰਤਰੀ ਸੋਚਦੇ ਹਨ ਕਿ ਦੇਸ਼ ਨੂੰ ਅੱਗੇ ਵਧਾਉਣ ਦਾ ਤਰੀਕ ਸਿਰਫ ਨਫਰਤ ਹੈ ਪਰ ਪੀ.ਐਮ ਨੂੰ ਦੱਸਣਾ ਚਾਹੁੰਦਾ ਹਾਂ ਕਿ ਦੇਸ਼ ਨਫਤਰ ਦੇ ਨਾਲ ਕਦੀ ਅੱਗੇ ਨਹੀਂ ਵਧ ਸਕਦੀ ਹੈ।


Related News