ਦਲਿਤ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ, ਮਾਂ ਨੂੰ ਕੀਤਾ ਨਿਰਵਸਤਰ, 8 ਮੁਲਜ਼ਮ ਗ੍ਰਿਫਤਾਰ

Monday, Aug 28, 2023 - 10:19 AM (IST)

ਦਲਿਤ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ, ਮਾਂ ਨੂੰ ਕੀਤਾ ਨਿਰਵਸਤਰ, 8 ਮੁਲਜ਼ਮ ਗ੍ਰਿਫਤਾਰ

ਭੋਪਾਲ (ਅਨਸ) - ਮੱਧ ਪ੍ਰਦੇਸ਼ ਦੇ ਸਾਗਰ ਜ਼ਿਲੇ ’ਚ ਪੁਰਾਣੀ ਰੰਜ਼ਿਸ਼ ਕਾਰਨ ਇਕ ਦਲਿਤ ਨੌਜਵਾਨ ਦੀ ਕੁਝ ਲੋਕਾਂ ਨੇ ਕਥਿਤ ਤੌਰ ’ਤੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਅਤੇ ਉਸ ਦੀ ਮਾਂ ਨੂੰ ਨਿਰਵਸਤਰ ਕਰ ਦਿੱਤਾ। ਇਸ ਮਾਮਲੇ ’ਚ ਪੁਲਸ ਨੇ ਹੁਣ ਤੱਕ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਕ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਰੋਧੀ ਧਿਰ ਕਾਂਗਰਸ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਖੁਰਈ ਥਾਣੇ ਦੀ ਹਦੂਦ ’ਚ ਹੋਈ ਇਸ ਘਟਨਾ ਨੂੰ ਲੈ ਕੇ ਸੂਬੇ ਦੀ ਭਾਜਪਾ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ। ਹਾਲਾਂਕਿ, ਭਾਜਪਾ ਨੇ ਕਿਹਾ ਕਿ ਮਾਮਲੇ ’ਚ ਤੁਰੰਤ ਕਾਰਵਾਈ ਕੀਤੀ ਗਈ।

ਇਹ ਵੀ ਪੜ੍ਹੋ :  16 ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਜਾਣੋ ਸਤੰਬਰ ਮਹੀਨੇ ਵਿਚ ਛੁੱਟੀਆਂ ਦੀ ਸੂਚੀ

ਐਡੀਸ਼ਨਲ ਪੁਲਸ ਸੁਪਰਡੈਂਟ (ਏ. ਐੱਸ. ਪੀ.) ਸੰਜੈ ਉਇਕੇ ਨੇ ਦੱਸਿਆ, ‘‘ਖੁਰਈ ਥਾਣੇ ਅਧੀਨ ਆਉਂਦੇ ਇਕ ਇਲਾਕੇ ’ਚ ਇਕ ਨੌਜਵਾਨ ਦਾ ਪੁਰਾਣੀ ਰੰਜ਼ਿਸ਼ ਨੂੰ ਲੈ ਕੇ ਕੁਝ ਲੋਕਾਂ ਨਾਲ ਝਗੜਾ ਹੋ ਗਿਆ। ਦੂਜੀ ਧਿਰ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਗਈ। ਫਿਰ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ :  ਦੁਨੀਆ ਭਰ ਵਿਚ ਵੱਜ ਰਿਹਾ ਦੇਸ਼ ਦਾ ਡੰਕਾ, 21 ਦਿੱਗਜ ਕੰਪਨੀਆਂ ਦੀ ਕਮਾਨ ਭਾਰਤੀ CEO ਦੇ ਹੱਥ

ਉਥੇ ਹੀ, ਖੁਰਈ ਦਿਹਾਤੀ ਥਾਣੇ ਦੇ ਇੰਚਾਰਜ ਨਿਤਿਨ ਪਾਲ ਨੇ ਕਿਹਾ, ‘‘ਮਰਨ ਵਾਲੇ ਨੌਜਵਾਨ ਦੀ ਪਛਾਣ ਸਾਗਰ ਜ਼ਿਲੇ ਦੇ ਬਰੋਦਿਆ ਨੈਨਾਗਿਰ ਪਿੰਡ ਨਿਵਾਸੀ ਨਿਤਿਨ ਅਹਿਰਵਾਰ (18) ਦੇ ਰੂਪ ’ਚ ਹੋਈ ਹੈ। ਇਸ ਮਾਮਲੇ ’ਚ ਕੁਲ 13 ਮੁਲਜ਼ਮ ਹਨ, ਜਿਨ੍ਹਾਂ ’ਚੋਂ 9 ਨਾਮਜ਼ਦ ਲੋਕਾਂ ’ਚੋਂ 8 ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਘਟਨਾ ’ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ, ‘‘ਮੱਧ ਪ੍ਰਦੇਸ਼ ਦੇ ਸਾਗਰ ਜ਼ਿਲੇ ’ਚ ਇਕ ਦਲਿਤ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਗੁੰਡਿਆਂ ਨੇ ਉਸ ਦੀ ਮਾਂ ਨੂੰ ਵੀ ਨਹੀਂ ਬਖਸ਼ਿਆ। ਉਸ ਦੀ ਮਾਂ ਨੂੰ ਨਿਰਵਸਤਰ ਕੀਤਾ ਗਿਆ।’’

ਇਹ ਵੀ ਪੜ੍ਹੋ :  ਚੀਨੀ ਲੋਕਾਂ ਨੇ ਜਾਪਾਨੀ ਉਤਪਾਦਾਂ ਦਾ ਕੀਤਾ ਬਾਇਕਾਟ, ਖ਼ਰੀਦਿਆ ਸਾਮਾਨ ਵੀ ਕਰ ਰਹੇ ਵਾਪਸ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News