ਹਸਪਤਾਲ ਤੋਂ ਦਲਾਈ ਲਾਮਾ ਨੂੰ ਮਿਲੀ ਛੁੱਟੀ, ਵਾਪਸ ਪਹੁੰਚੇ ਧਰਮਸ਼ਾਲਾ

Saturday, Apr 27, 2019 - 10:09 AM (IST)

ਹਸਪਤਾਲ ਤੋਂ ਦਲਾਈ ਲਾਮਾ ਨੂੰ ਮਿਲੀ ਛੁੱਟੀ, ਵਾਪਸ ਪਹੁੰਚੇ ਧਰਮਸ਼ਾਲਾ

ਸ਼ਿਮਲਾ—ਤਿੱਬਤੀ ਧਰਮ ਗੁਰੂ ਦਲਾਈ ਲਾਮਾ ਦਿੱਲੀ ਦੇ ਇੱਕ ਹਸਪਤਾਲ ਤੋਂ ਇਲਾਜ ਕਰਵਾਉਣ ਤੋਂ ਬਾਅਦ ਵਾਪਸ ਹਿਮਾਚਲ ਪ੍ਰਦੇਸ ਦੇ ਧਰਮਸ਼ਾਲਾ 'ਚ ਪਹੁੰਚੇ, ਜਿੱਥੇ ਦਲਾਈ ਲਾਮਾ ਦੀ ਦਫਤਰ 'ਚ ਵਾਪਸੀ 'ਤੇ ਉਨ੍ਹਾਂ ਦੇ ਸਮਰੱਥਕਾਂ ਨੇ ਜ਼ੋਰਦਾਰ ਸਵਾਗਤ ਕੀਤਾ। ਤਿੱਬਤੀ ਧਰਮ ਗੁਰੂ ਦਲਾਈ ਲਾਮਾ ਨੂੰ ਛਾਤੀ 'ਚ ਇਨਫੈਕਸ਼ਨ ਕਾਰਨ ਇਸ ਮਹੀਨੇ ਦੀ ਸ਼ੁਰੂਆਤ 'ਚ ਦਿੱਲੀ ਦੇ ਇੱਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।ਇਲਾਜ ਤੋਂ ਬਾਅਦ ਧਰਮਸ਼ਾਲਾ ਵਾਪਸ ਪਹੁੰਚਣ 'ਤੇ ਧਰਮ ਗੁਰੂ ਨੇ ਕਿਹਾ, ''ਮੈਂ ਪੂਰੀ ਤਰ੍ਹਾਂ ਨਾਲ ਠੀਕ ਹੋ ਗਿਆ ਹਾਂ। ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ।ਬੀਮਾਰੀ ਥੋੜ੍ਹੀ ਗੰਭੀਰ ਸੀ ਪਰ ਹੁਣ ਮੈਂ ਪੂਰੀ ਤਰ੍ਹਾਂ ਨਾਲ ਠੀਕ ਹੋ ਗਿਆ ਹਾਂ।''

PunjabKesari

ਦੱਸਣਯੋਗ ਹੈ ਕਿ ਤਿੱਬਤੀ ਧਰਮ ਗੁਰੂ ਦਲਾਈ ਲਾਮਾ ਨੂੰ ਛਾਤੀ 'ਚ ਇਨਫੈਕਸ਼ਨ ਕਾਰਨ ਦਿੱਲੀ ਦੇ ਮੈਕਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਹਸਪਤਾਲ 'ਚ ਭਰਤੀ ਹੋਣ ਤੋਂ ਬਾਅਦ ਡਾਕਟਰਾਂ ਨੇ ਛਾਤੀ 'ਚ ਇਨਫੈਕਸ਼ਨ ਨਾਲ ਜੁੜੇ ਕੁਝ ਮੈਡੀਕਲ ਟੈਸਟ ਕਰਵਾਏ ਸੀ, ਜਿਨ੍ਹਾਂ ਦੀ ਰਿਪੋਰਟ ਪੋਜ਼ੀਟਿਵ ਮਿਲੀ ਸੀ, ਜਿਸ ਤੋਂ ਬਾਅਦ ਹੀ ਦਲਾਈ ਲਾਮਾ ਹਸਪਤਾਲ 'ਚ ਆਪਣਾ ਇਲਾਜ ਕਰਵਾ ਰਹੇ ਸੀ।


author

Iqbalkaur

Content Editor

Related News