ਤਿੱਬਤੀ ਧਰਮ ਗੁਰੂ ਦਲਾਈ ਲਾਮਾ ਦੇ ਦੋਸਤ ਪਰਮਾਨੰਦ ਕਪੂਰ ਦਾ ਦਿਹਾਂਤ

Thursday, Dec 03, 2020 - 05:16 PM (IST)

ਤਿੱਬਤੀ ਧਰਮ ਗੁਰੂ ਦਲਾਈ ਲਾਮਾ ਦੇ ਦੋਸਤ ਪਰਮਾਨੰਦ ਕਪੂਰ ਦਾ ਦਿਹਾਂਤ

ਸ਼ਿਮਲਾ- ਤਿੱਬਤੀ ਧਰਮਗੁਰੂ ਦਲਾਈ ਲਾਮਾ ਦੇ ਸਾਬਕਾ ਸੁਰੱਖਿਆ ਅਧਿਕਾਰੀ ਅਤੇ ਉਨ੍ਹਾਂ ਦੇ ਦੋਸਤ ਪਰਮਾਨੰਦ ਕਪੂਰ ਦਾ ਅੱਜ ਯਾਨੀ ਵੀਰਵਾਰ ਨੂੰ ਦਿਹਾੰਤ ਹੋ ਗਿਆ। ਰਾਸ਼ਟਰਪਤੀ ਤਮਗੇ ਨਾਲ ਸਨਮਾਨਤ ਪਰਮਾਨੰਦ ਕਪੂਰ ਦਲਾਈ ਲਾਮਾ ਦੇ ਦੋਸਤ ਅਤੇ ਉਨ੍ਹਾਂ ਦੇ ਮੁੱਖ ਸੁਰੱਖਿਆ ਅਧਿਕਾਰੀ ਰਹਿ ਚੁਕੇ ਹਨ। ਉਨ੍ਹਾਂ ਦਾ ਵੀਰਵਾਰ ਸਵੇਰੇ ਮੰਡੀ ਸ਼ਹਿਰ ਦੇ ਪੁਰਾਣੀ ਮੰਡੀ 'ਚ ਪੈਰ ਫਿਸਲਣ ਨਾਲ ਦਿਹਾਂਤ ਹੋ ਗਿਆ। ਉਹ 90 ਸਾਲ ਦੇ ਸਨ। ਉਨ੍ਹਾਂ ਦੇ ਦਿਹਾਂਤ ਨਾਲ ਛੋਟੀ ਕਾਸ਼ੀ 'ਚ ਸੋਗ ਦੀ ਲਹਿਰ ਦੌੜ ਰਹੀ ਹੈ। ਕਪੂਰ ਨੇ ਸੇਵਾਕਾਲ ਦੌਰਾਨ ਪ੍ਰਦੇਸ਼ ਸੀ.ਆਈ.ਡੀ., ਵਿਜੀਲੈਂਸ, ਕੇਂਦਰੀ ਵਿਜੀਲੈਂਸ ਵਿਭਾਗ 'ਚ ਸੇਵਾਵਾਂ ਦਿੱਤੀਆਂ। ਉਹ ਕਈ ਸਾਲਾਂ ਤੱਕ ਦਲਾਈ ਲਾਮਾ ਦੇ ਮੁੱਖ ਸੁਰੱਖਿਆ ਅਧਿਕਾਰੀ ਰਹੇ। ਉਨ੍ਹਾਂ ਦੇ ਤਿੰਨ ਪੁੱਤ ਹਨ।

ਇਹ ਵੀ ਪੜ੍ਹੋ : ਕਿਸਾਨਾਂ ਨੇ ਨਹੀਂ ਖਾਧਾ ਸਰਕਾਰ ਦਾ ਖਾਣਾ, ਬਾਹਰੋਂ ਮੰਗਵਾਇਆ ਲੰਚ

ਉਨ੍ਹਾਂ ਦਾ ਇਕ ਪੁੱਤ ਪ੍ਰਸਿੱਧ ਉਦਯੋਗਪਤੀ, ਦੂਜਾ ਡਾਕਟਰ ਅਤੇ ਦੂਜਾ ਇੰਜੀਨੀਅਰ ਹੈ। ਪਰਮਾਨੰਦ ਕਪੂਰ ਦੇ ਦਲਾਈ ਲਾਮਾ ਨਾਲ ਚੰਗੇ ਰਿਸ਼ਤੇ ਸਨ। ਉਨ੍ਹਾਂ ਨੇ ਸੀ.ਆਈ.ਡੀ., ਸਟੇਟ ਅਤੇ ਸੈਂਟਰਲਜ਼ ਵਿਜੀੀਲੈਂਸ 'ਚ ਵੀ ਸੇਵਾਵਾਂ ਦਿੱਤੀਆਂ ਸਨ। ਉਹ ਡੀ.ਐੱਸ.ਪੀ. ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਸੇਵਾਮੁਕਤ ਹੋਣ ਤੋਂ ਬਾਅਦ ਵੀ ਉਨ੍ਹਾਂ ਦਾ ਦਲਾਈ ਲਾਮਾ ਨਾਲ ਕਾਫ਼ੀ ਵਾਰ ਮਿਲਣਾ ਹੋਇਆ। ਉਹ ਮੂਲ ਰੂਪ ਨਾਲ ਮੰਡੀ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਸੇਵਾਮੁਕਤ ਹੋਣ ਤੋਂ ਬਾਅਦ ਉਹ ਹਮੇਸ਼ਾ ਦਲਾਈ ਲਾਮਾ ਨੂੰ ਮਿਲਣ ਧਰਮਸ਼ਾਲਾ ਜਾਇਆ ਕਰਦੇ ਸਨ। ਦਲਾਈ ਲਾਮਾ ਵੀ ਜਦੋਂ ਰਿਵਾਲਸਰ ਜਾਂ ਮਨਾਲੀ ਦੌਰੇ 'ਤੇ ਆਉਂਦੇ ਸਨ ਤਾਂ ਉਹ ਹਮੇਸ਼ਾ ਪੀ.ਐੱਨ. ਕਪੂਰ ਨੂੰ ਮਿਲਣ ਉਨ੍ਹਾਂ ਦੇ ਘਰ ਜਾਇਆ ਕਰਦੇ ਸਨ। ਕਰੀਬ ਡੇਢ ਸਾਲ ਪਹਿਲਾਂ ਆਪਣੇ ਰਿਵਾਲਸਰ ਦੌਰੇ ਦੌਰਾਨ ਉਹ ਪੀ.ਐੱਨ. ਕਪੂਰ ਨੂੰ ਮੰਡੀ 'ਚ ਮਿਲੇ ਸਨ।

ਇਹ ਵੀ ਪੜ੍ਹੋ : ਕਿਸਾਨਾਂ ਦੀ ਕੇਂਦਰ ਨੂੰ ਦੋ ਟੁੱਕ, ਕਿਹਾ- ਕਾਨੂੰਨ ਵਾਪਸ ਲਵੋਂਗੇ ਜਾਂ ਨਹੀਂ


author

DIsha

Content Editor

Related News