ਦਲਾਈ ਲਾਮਾ ਨੇ ਜਿੱਤ ਲਈ ਨਿਤੀਸ਼ ਨੂੰ ਦਿੱਤੀ ਵਧਾਈ, ਕਿਹਾ- ਸਫ਼ਲਤਾ ਉਮੀਦਾਂ ਨੂੰ ਪੂਰਾ ਕਰੇਗੀ

Thursday, Nov 12, 2020 - 06:01 PM (IST)

ਦਲਾਈ ਲਾਮਾ ਨੇ ਜਿੱਤ ਲਈ ਨਿਤੀਸ਼ ਨੂੰ ਦਿੱਤੀ ਵਧਾਈ, ਕਿਹਾ- ਸਫ਼ਲਤਾ ਉਮੀਦਾਂ ਨੂੰ ਪੂਰਾ ਕਰੇਗੀ

ਧਰਮਸ਼ਾਲਾ— ਤਿੱਬਤੀ ਧਰਮ ਗੁਰੂ ਦਲਾਈ ਲਾਮਾ ਨੇ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨ. ਡੀ. ਏ.) ਨੂੰ ਮਿਲੀ ਜਿੱਤ ਲਈ ਨਿਤੀਸ਼ ਕੁਮਾਰ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਹੈ- ਮੈਂ ਤੁਹਾਡੀ ਦੋਸਤੀ ਦੀ ਸ਼ਲਾਘਾ ਕਰਦਾ ਹਾਂ ਅਤੇ ਨਾਲ ਹੀ ਬਿਹਾਰ ਵਿਚ ਮੇਰੀ ਯਾਤਰਾਵਾਂ ਦੌਰਾਨ ਤੁਸੀਂ ਮੈਨੂੰ ਜੋ ਮਹਿਮਾਨ ਵਿਖਾਇਆ ਹੈ ਖ਼ਾਸ ਰੂਪ ਨਾਲ ਬੋਧਗਯਾ, ਜੋ ਹਾਲ ਦੇ ਸਾਲਾਂ ਵਿਚ ਕਾਫੀ ਨਿਯਮਿਤ ਰਿਹਾ ਹੈ। ਮੈਂ ਤੁਹਾਡੇ ਸਮਰਥਨ ਅਤੇ ਪ੍ਰਾਚੀਨ ਭਾਰਤੀ ਵਿਚਾਰਾਂ 'ਚ ਦਿਲਚਸਪੀ ਦੀ ਬਹਾਲੀ ਨੂੰ ਹੱਲਾ-ਸ਼ੇਰੀ ਦੇਣ ਲਈ ਧੰਨਵਾਦ ਦੇਣਾ ਚਾਹਾਂਗਾ ਜੋ ਕਿ ਇਤਿਹਾਸਕ ਨਾਲੰਦਾ ਪਰੰਪਰਾ 'ਚ ਸਪੱਸ਼ਟ ਰੂਪ ਨਾਲ ਜ਼ਾਹਰ ਕੀਤਾ ਗਿਆ ਹੈ, ਜੋ ਚਮਕਦੇ ਸੂਰਜ ਵਾਂਗ ਹੈ। 

ਦਲਾਈ ਲਾਮਾ ਨੇ ਕਿਹਾ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਭਾਰਤ 'ਚ ਮਿਲਣ ਵਾਲੇ ਆਚਰਨ, ਅਹਿੰਸਾ ਬਾਕੀ ਦੁਨੀਆ ਲਈ ਇਕ ਉਦਾਹਰਣ ਹਨ। ਦਲਾਈ ਲਾਮਾ ਨੇ ਲਿਖਿਆ ਕਿ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਬਿਹਾਰ ਦੇ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ ਨੂੰ ਪੂਰਾ ਕਰਨ ਵਿਚ ਜੋ ਵੀ ਚੁਣੌਤੀਆਂ ਹਨ, ਉਨ੍ਹਾਂ ਨੂੰ ਪੂਰਾ ਕਰਨ 'ਚ ਤੁਸੀਂ ਸਫ਼ਲ ਹੋਵੋਗੇ। ਜ਼ਿਕਰਯੋਗ ਹੈ ਕਿ ਬਿਹਾਰ 'ਚ ਸੱਤਾ ਵਿਰੋਧੀ ਲਹਿਰ ਅਤੇ ਵਿਰੋਧ ਦੀ ਸਖਤ ਚੁਣੌਤੀ ਨੂੰ ਪਾਰ ਕਰਦੇ ਹੋਏ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਐੱਨ. ਡੀ. ਏ. ਨੇ 125 ਸੀਟਾਂ 'ਤੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ।


author

Tanu

Content Editor

Related News