ਅਜਿਹਾ ਮੰਦਰ ਜੋ ਸਰਕਾਰੀ ਹਸਪਤਾਲ ''ਚ ਮਰੀਜ਼ਾਂ ਨੂੰ ਦਿੰਦਾ ਹੈ 2 ਟਾਈਮ ਦਾ ਖਾਣਾ

Monday, Oct 07, 2019 - 11:39 AM (IST)

ਅਜਿਹਾ ਮੰਦਰ ਜੋ ਸਰਕਾਰੀ ਹਸਪਤਾਲ ''ਚ ਮਰੀਜ਼ਾਂ ਨੂੰ ਦਿੰਦਾ ਹੈ 2 ਟਾਈਮ ਦਾ ਖਾਣਾ

ਪੁਣੇ— ਪੁਣੇ ਦਾ ਦਗੜੂ ਸੇਠ ਹਲਵਾਈ ਮੰਦਰ ਕਿਸੇ ਭਗਤ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਦੇਸ਼ ਦਾ ਇਕ ਮਾਤਰ ਮੰਦਰ ਹੈ, ਜੋ ਲੋਕਾਂ ਦੀ ਸੇਵਾ 'ਚ ਲੱਗਾ ਹੈ। ਦਗੜੂ ਸੇਠ ਹਲਵਾਈ ਨਾਂ ਦੇ ਵਿਅਕਤੀ ਨੇ ਸਵਾ 100 ਸਾਲ ਪਹਿਲਾਂ ਇਹ ਮੰਦਰ ਬਣਵਾਇਆ ਸੀ। ਇਹ ਮੰਦਰ ਹਰ ਸਾਲ ਕਰੀਬ 15 ਕਰੋੜ ਰੁਪਏ ਦੇ ਸਮਾਜਿਕ ਕੰਮ ਕਰਦਾ ਹੈ। ਹਾਲਾਂਕਿ ਵੱਖ-ਵੱਖ ਮੰਦਰ ਟਰੱਸਟਾਂ ਦੇ ਦੇਸ਼ 'ਚ ਕਈ ਹਸਪਤਾਲ ਹਨ ਪਰ ਦਗੜੂ ਸੇਠ ਮੰਦਰ ਨੇ ਵੱਖ ਹਸਪਤਾਲ ਬਣਾਉਣ ਦੀ ਬਜਾਏ ਪੁਣੇ ਦੇ ਸਰਕਾਰੀ ਸਸੂਨ ਹਸਪਤਾਲ ਨੂੰ ਕਰਮ ਸਥਾਨ ਬਣਾ ਲਿਆ ਹੈ। ਮੰਦਰ ਇੱਥੇ ਰੋਜ਼ 1200 ਮਰੀਜ਼ਾਂ ਨੂੰ ਦੋਵੇਂ ਸਮੇਂ ਖਾਣਾ, ਚਾਹ ਅਤੇ ਨਾਸ਼ਤਾ ਦਿੰਦਾ ਹੈ। ਮੰਦਰ ਨੇ 2016 'ਚ ਇੱਥੇ ਗਰਭਵਤੀ ਔਤਾਂ ਦੇ 5 ਵਾਰਡਾਂ ਦਾ ਨਵੀਨੀਕਰਨ ਕੀਤਾ। ਨਾਲ ਹੀ 70 ਸ਼ਿਸ਼ੂਆਂ ਦੀ ਸਮਰੱਥਾ ਵਾਲਾ ਐੱਨ.ਆਈ.ਸੀ.ਯੂ. ਅਤੇ ਆਈ.ਸੀ.ਯੂ. ਬਣਾਇਆ। ਟਰੱਸਟ ਮਰੀਜ਼ਾਂ ਦੇ ਰਿਸ਼ਤੇਦਾਰਾਂ ਦੇ ਰਹਿਣ ਅਤੇ ਖਾਣੇ ਦਾ ਇੰਤਜ਼ਾਮ ਵੀ ਕਰਦਾ ਹੈ।

500 ਗਰਭਵਤੀ ਔਰਤ ਨੂੰ ਦਿੰਦੇ ਹਨ ਲੱਡੂ
ਟਰੱਸਟ ਦੇ ਮਹੇਸ਼ ਸੂਰੀਆਵੰਸ਼ੀ ਦੱਸਦੇ ਹਨ ਕਿ 20 ਸਾਲਾਂ ਤੋਂ ਮੰਦਰ ਸਮਾਜਿਕ ਕੰਮ ਕਰ ਰਿਹਾ ਹੈ। ਜਿਵੇਂ-ਜਿਵੇਂ ਮੰਦਰ ਦਾ ਚੜ੍ਹਾਵਾ ਵਧਦਾ ਗਿਆ, ਉਂਝ-ਉਂਝ ਕੰਮ ਵੀ। 2012 ਤੋਂ ਅਸੀਂ ਹਸਪਤਾਲ ਦੇ ਮਰੀਜ਼ਾਂ ਅਤੇ ਉਨ੍ਹਾਂ ਨਾਲ ਆਏ ਲੋਕਾਂ ਨੂੰ ਭੋਜਨ ਅਤੇ ਨਾਸ਼ਤਾ ਦੇ ਰਹੇ ਹਾਂ। ਮੰਦਰ ਮਹਾਪ੍ਰਸਾਦ (ਭੰਡਾਰੇ) ਦਾ ਆਯੋਜਨ ਨਹੀਂ ਕਰਦਾ, ਇਸ ਦੇ ਸਥਾਨ 'ਤੇ ਹਰ ਸਾਲ ਸਾਢੇ 3 ਕਰੋੜ ਰੁਪਏ ਦਾ ਅੰਨਦਾਨ ਕਰਦਾ ਹੈ। ਅਸੀਂ 500 ਗਰਭਵਤੀ ਔਰਤਾਂ ਨੂੰ ਰੋਜ਼ ਮੂੰਗਵਲੀ ਦੇ ਲੱਡੂ ਵੰਡਦੇ ਹਾਂ।

ਸਰਕਾਰ ਜਿਸ ਪਿੰਡ 'ਚ ਕਹੇਗੀ, ਉੱਥੇ ਕੰਮ ਕੀਤਾ ਜਾਵੇਗਾ
ਟਰੱਸਟੀ ਹੇਮੰਤ ਰਾਸਨੇ ਦੱਸਦੇ ਹਨ ਕਿ ਸੋਕਾ ਪੀੜਤ ਪੁਰੰਦਰ ਤਹਿਸੀਲ ਦੇ ਨਿਵਲੀ, ਪਵਾਰਵਾੜੀ, ਨਲਵੜੇਵਾੜੀ, ਪਿੰਗੋਰੀ ਪਿੰਡਾਂ 'ਚ ਟਰੱਸਟ ਨੇ ਬੀਤੇ ਸਾਲ ਪਸ਼ੂਆਂ ਲਈ ਚਾਰੇ ਦਾ ਇੰਤਜ਼ਾਮ ਕੀਤਾ ਸੀ। ਪਿੰਗੋਰੀ 'ਚ ਨਵੇਂ ਤਾਲਾਬ ਬਣਾਏ ਅਤੇ ਪੁਰਾਣੇ ਤਾਲਾਬਾਂ ਨੂੰ ਸਾਫ਼ ਕੀਤਾ ਗਿਆ। ਅੱਜ ਪਿੰਡ 'ਚ 51 ਕਰੋੜ ਲੀਟਰ ਪਾਣੀ ਇਕੱਠਾ ਕੀਤਾ ਜਾ ਸਕਦਾ ਹੈ। ਅਸੀਂ 80 ਏਕੜ ਜ਼ਮੀਨ 'ਤੇ ਡਰਿੱਪ ਇਰੀਗੇਸ਼ਨ 'ਚ ਵੀ ਮਦਦ ਕੀਤੀ ਹੈ। 2016 'ਚ ਟਰੱਸਟ ਨੇ ਪੁਣੇ ਦੇ 500 ਗਣੇਸ਼ ਮੰਡਲਾਂ ਨਾਲ ਖੜਕਵਾਸਲਾ ਡੈਮ ਤੋਂ ਗਾਰ ਕੱਢੀ ਸੀ। ਮੰਦਰ ਨੇ ਹਾਲ ਹੀ 'ਚ ਸਾਂਗਲੀ, ਕੋਲਹਾਪੁਰ 'ਚ ਹੜ੍ਹ ਨਾਲ ਪ੍ਰਭਾਵਿਤ ਇਕ ਪਿੰਡ ਗੋਦ ਲੈਣ ਦਾ ਫੈਸਲਾ ਕੀਤਾ ਹੈ। ਪਿੰਡ 'ਚ 10 ਕਰੋੜ ਰੁਪਏ ਦੇ ਕੰਮ ਕੀਤੇ ਜਾਣਗੇ। ਸਰਕਾਰ ਜਿਸ ਪਿੰਡ 'ਚ ਕਹੇਗੀ, ਉੱਥੇ ਕੰਮ ਕੀਤਾ ਜਾਵੇਗਾ।


author

DIsha

Content Editor

Related News