ਚੱਕਰਵਾਤੀ ਤੂਫਾਨ ਪਾਬੁਕ ਕਾਰਨ ਅੰਡੇਮਾਨ ''ਚ ''ਓਰੇਂਜ'' ਅਲਰਟ ਜਾਰੀ
Sunday, Jan 06, 2019 - 03:52 PM (IST)
ਨਵੀਂ ਦਿੱਲੀ (ਭਾਸ਼ਾ)— ਕੇਂਦਰ ਸਰਕਾਰ ਨੇ ਚੱਕਰਵਾਤੀ ਤੂਫਾਨ ਦੀ ਲਪੇਟ ਵਿਚ ਆਏ ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹ ਲਈ 'ਓਰੇਂਜ' ਅਲਰਟ ਜਾਰੀ ਕੀਤਾ ਹੈ। ਔਰੇਂਜ ਅਲਰਟ ਮੌਸਮ ਦੀ ਇਕ ਚਿਤਾਵਨੀ ਹੈ, ਜਿਸ ਦਾ ਮਤਲਬ ਕਿ ਲੋਕਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ। ਬਹੁਤ ਖਰਾਬ ਮੌਸਮ ਦਾ ਖਦਸ਼ਾ ਹੈ, ਜਿਸ ਨਾਲ ਸੜਕ ਅਤੇ ਹਵਾਈ ਯਾਤਰਾ 'ਚ ਰੁਕਾਵਟ ਪੈਦਾ ਹੋ ਸਕਦੀ ਹੈ ਅਤੇ ਇਸ ਦੇ ਨਾਲ ਹੀ ਜ਼ਿੰਦਗੀ ਅਤੇ ਜਾਇਦਾਦ ਨੂੰ ਵੀ ਖਤਰਾ ਹੋ ਸਕਦਾ ਹੈ।
ਇੱਥੇ ਦੱਸ ਦੇਈਏ ਕਿ ਥਾਈਲੈਂਡ ਦੀ ਖਾੜੀ ਵਲੋਂ ਆ ਰਿਹਾ ਇਹ ਤੂਫਾਨ 20 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਤਰ-ਪੱਛਮ ਵੱਲ ਵਧ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੇ ਉੱਤਰ-ਉੱਤਰ ਪੱਛਮ ਵੱਲ ਵਧਦੇ ਰਹਿਣ ਅਤੇ ਐਤਵਾਰ ਰਾਤ ਨੂੰ ਅੰਡੇਮਾਨ-ਨਿਕੋਬਾਰ ਟਾਪੂ ਨੂੰ ਪਾਰ ਕਰਨ ਦੀ ਸੰਭਾਵਨਾ ਹੈ, ਜਿੱਥੇ ਇਹ ਭਾਰੀ ਤਬਾਹੀ ਮਚਾ ਸਕਦਾ ਹੈ।
