''ਤੌਕਤੇ'' ਦੀ ਤਬਾਹੀ ਤੋਂ ਬਾਅਦ ਚੱਕਰਵਾਤ ''yaas'' ਦਾ ਅਲਰਟ

05/19/2021 8:05:55 PM

ਹੈਦਰਾਬਾਦ - ਤੌਕਤੇ ਤੂਫਾਨ ਨੇ ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਭਾਰੀ ਤਬਾਹੀ ਦਾ ਮੰਜਰ ਵਿਖਾ ਦਿੱਤਾ ਹੈ। ਗੁਜਰਾਤ ਵਿੱਚ ਕਈ ਹਜ਼ਾਰਾਂ ਦਰੱਖਤਾਂ ਅਤੇ ਬਿਜਲੀ ਦੇ ਖੰਭੇ ਉੱਖੜ ਚੁੱਕੇ ਹਨ। ਕਈ ਇਲਾਕਿਆਂ ਵਿੱਚ ਭਾਰੀ ਮੀਂਹ ਦਾ ਦੌਰ ਵੀ ਦੇਖਣ ਨੂੰ ਮਿਲਿਆ ਹੈ। ਹੁਣ ਇਸ ਤਬਾਹੀ ਤੋਂ ਬਾਅਦ ਇੱਕ ਹੋਰ ਚੱਕਰਵਾਤ ਤੂਫਾਨ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਵਾਰ ਖ਼ਤਰਾ ਪੱਛਮੀ ਬੰਗਾਲ ਅਤੇ ਓਡਿਸ਼ਾ ਲਈ ਹੈ ਅਤੇ ਤੂਫਾਨ ਦਾ ਨਾਮ 'yaas' ਰੱਖਿਆ ਗਿਆ ਹੈ।

ਤੌਕਤੇ ਤੋਂ ਬਾਅਦ ਇੱਕ ਹੋਰ ਤੂਫਾਨ ਦਾ ਅਲਰਟ
ਜਾਣਕਾਰੀ ਦਿੱਤੀ ਗਈ ਹੈ ਕਿ 25-26 ਮਈ ਨੂੰ ਚੱਕਰਵਾਤ ਤੂਫਾਨ 'yaas' ਬੰਗਾਲ ਦੀ ਖਾੜੀ ਨਾਲ ਟਕਰਾਉਣ ਜਾ ਰਿਹਾ ਹੈ। 22 ਮਈ ਤੱਕ ਪੂਰਬੀ-ਮੱਧ ਬੰਗਾਲ ਦੀ ਖਾੜੀ ਵਿੱਚ ਘੱਟ ਦਬਾਅ ਦਾ ਖੇਤਰ ਬਣਨ ਦੇ ਲੱਛਣ ਹਨ ਜਿਸਦੇ ਬਾਅਦ ਇਹ ਇੱਕ ਚੱਕਰਵਾਤ ਤੂਫਾਨ ਦਾ ਰੂਪ ਲੈ ਸਕਦਾ ਹੈ। ਇਸ ਦੌਰਾਨ ਕਈ ਇਲਾਕਿਆਂ ਵਿੱਚ ਹਲਕੀ ਬਾਰਿਸ਼ ਦਾ ਅਨੁਮਾਨ ਹੈ।

ਉਥੇ ਹੀ ਅੰਡੇਮਾਨ ਵਿੱਚ 45 ਤੋਂ 55 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ ਜੋ ਬੰਗਾਲ ਦੀ ਖਾੜੀ ਤੱਕ ਪੁੱਜਣ ਤੱਕ 70 ਕਿਲੋਮੀਟਰ ਪ੍ਰਤੀ ਘੰਟੇ ਦੀ ਹੋ ਸਕਦੀਆਂ ਹਨ। ਤੂਫਾਨ ਦੇ ਖਤਰੇ ਨੂੰ ਵੇਖਦੇ ਹੋਏ ਮਛੇਰਿਆਂ ਨੂੰ ਵੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਤਮਾਮ ਮਛੇਰਿਆਂ ਵਲੋਂ ਸਮੁੰਦਰ ਵਿੱਚ ਨਾ ਜਾਣ ਅਤੇ ਕਿਨਾਰੇ 'ਤੇ ਰਹਿਣ ਲਈ ਕਿਹਾ ਜਾ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News