ਪੜ੍ਹਾਈ ''ਚ ਨਹੀਂ ਲੱਗਦਾ ਸੀ ਮਨ ਤਾਂ ਸ਼ੁਰੂ ਕੀਤਾ ਇਹ ਕੰਮ, ਹੁਣ ਪੁੱਜਿਆ ਸਲਾਖਾਂ ਪਿੱਛੇ
Sunday, Oct 27, 2024 - 04:01 PM (IST)
ਯਮੁਨਾਨਗਰ- ਸਾਈਬਰ ਕ੍ਰਾਈਮ ਨੂੰ ਲੈ ਕੇ ਪੁਲਸ ਭਾਵੇਂ ਲੋਕਾਂ ਨੂੰ ਜਾਗਰੂਕ ਕਰਦੀ ਰਹਿੰਦੀ ਹੈ ਪਰ ਸਾਈਬਰ ਠੱਗ ਕਿਤੇ ਜ਼ਿਆਦਾ ਚਲਾਕ ਹੁੰਦੇ ਹਨ ਅਤੇ ਆਏ ਦਿਨ ਲੋਕਾਂ ਨੂੰ ਆਪਣੀਆਂ ਗੱਲਾਂ 'ਚ ਉਲਝਾ ਕੇ ਉਨ੍ਹਾਂ ਦੀ ਮਿਹਨਤ ਦਾ ਪੈਸਾ ਠੱਗ ਲੈਂਦੇ ਹਨ। ਯਮੁਨਾਨਗਰ ਦੇ ਸਾਈਬਰ ਥਾਣਾ ਪੁਲਸ ਨੇ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕ੍ਰੈਡਿਟ ਕਾਰਡ ਬਣਵਾਉਣ ਦੀ ਏਵਜ਼ 'ਚ ਆਨਲਾਈਨ ਠੱਗੀ ਕਰਦੇ ਸਨ। ਇਨ੍ਹਾਂ 'ਚੋਂ ਇਕ ਦੋਸ਼ੀ ਸਿਰਫ਼ 19 ਸਾਲ ਦਾ ਹੈ, ਜਿਸ ਦਾ ਪੜ੍ਹਾਈ 'ਚ ਮਨ ਨਹੀਂ ਲੱਗਾ ਤਾਂ ਸਾਈਬਰ ਕ੍ਰਾਈਮ ਕਰਨ ਲੱਗ ਗਿਆ। ਦੋਵੇਂ ਹੀ ਦੋਸ਼ੀ ਦਿੱਲੀ ਦੇ ਰਹਿਣ ਵਾਲੇ ਹਨ।
ਪੀੜਤ ਮਨਜੀਤ ਕੁਮਾਰ ਪੁੱਤਰ ਸ਼ੇਰ ਸਿੰਘ ਨੇ 2 ਅਕਤੂਬਰ ਨੂੰ ਥਾਣਾ ਸਾਈਬਰ ਕ੍ਰਾਈਮ 'ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਕੋਲ ਇਕ ਫੋਨ ਆਇਆ ਕਿ ਮੈਂ ਸਾਹਿਲ ਸਟੇਟ ਬੈਂਕ ਆਫ਼ ਇੰਡੀਆ ਤੋਂ ਗੱਲ ਕਰ ਰਿਹਾ ਹਾਂ। ਐੱਸ.ਬੀ.ਆਈ. ਦੇ ਕ੍ਰੈਡਿਟ ਕਾਰਡ ਬਣਵਾਉਂਦਾ ਹਾਂ। ਉਸ ਤੋਂ ਬਾਅਦ ਫੋਨ 'ਤੇ ਗੱਲ ਕਰਨ ਵਾਲੇ ਵਿਅਕਤੀ ਨੇ ਮੈਨੂੰ ਕ੍ਰੈਡਿਟ ਕਾਰਡ ਬਾਰੇ ਦੱਸਿਆ ਅਤੇ ਕਾਰਡ ਦੀਆਂ ਵਿਸ਼ੇਸ਼ਤਾਵਾਂ ਦੱਸੀਆਂ। ਮੈਂ ਉਸ ਵਿਅਕਤੀ ਦੀਆਂ ਗੱਲਾਂ 'ਚ ਆ ਗਿਆ। ਸਾਹਿਲ ਨੇ ਕ੍ਰੈਡਿਟ ਕਾਰਡ ਬਣਵਾਉਣ ਲਈ ਪ੍ਰੋਸੈਸਿੰਗ ਫੀਸ ਵਜੋਂ ਮੇਰੇ ਕੋਲੋਂ ਕੁੱਲ 65,881 ਰੁਪਏ ਠੱਗ ਲਏ। ਇਸ ਸ਼ਿਕਾਇਤ 'ਤੇ ਪੁਲਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਕਰਦੇ ਹੋਏ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਨਾਂ ਮਾਧਵਮ ਪੁੱਤਰ ਜਿਤੇਂਦਰ ਅਤੇ ਭਰਤ ਪੁੱਤਰ ਵੇਦ ਆਨੰਦ ਹਨ। ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਉੱਥੇ ਹੀ ਫੜ੍ਹੇ ਗਏ 19 ਸਾਲਾ ਦੋਸ਼ੀ ਨੇ ਦੱਸਿਆ ਕਿ ਉਸ ਦਾ ਪੜ੍ਹਾਈ 'ਚ ਮਨ ਨਹੀਂ ਲੱਗਦਾ ਸੀ, ਇਸ ਤੋਂ ਬਾਅਦ ਉਹ ਆਪਣੇ ਪਿਤਾ ਤੋਂ ਪੈਸੇ ਨਹੀਂ ਮੰਗਣਾ ਚਾਹੁੰਦਾ ਸੀ। ਇਸ ਲਈ ਉਸ ਨੇ ਧੋਖਾ ਕਰਨ ਦਾ ਰਸਤਾ ਅਪਣਾਇਆ। ਦੂਜੇ ਦੋਸ਼ੀ ਨੇ ਵੀ ਕਿਹਾ ਕਿ ਪੈਸਾ ਕਮਾਉਣ ਦੇ ਲਾਲਚ ਕਾਰਨ ਹੀ ਉਨ੍ਹਾਂ ਨੇ ਲੋਕਾਂ ਨਾਲ ਸਾਈਬਰ ਧੋਖਾ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8