ਦੇਸ਼ ’ਚ ਤੇਜ਼ੀ ਨਾਲ ਵੱਧ ਰਿਹੈ ਸਾਈਬਰ ਅਪਰਾਧ, ਸਾਹਮਣੇ ਆਈ ਇਹ ਰਿਪੋਰਟ

Wednesday, Aug 31, 2022 - 05:54 PM (IST)

ਨਵੀਂ ਦਿੱਲੀ– ਦੇਸ਼ ਦੀ ਰਾਜਧਾਨੀ ਦਿੱਲੀ ’ਚ ਸਾਈਬਰ ਕ੍ਰਾਈਮ ’ਚ ਬੇਹੱਦ ਤੇਜ਼ੀ ਨਾਲ ਵਾਧਾ ਹੋਇਆ ਹੈ। ਇਹ ਖੁਲਾਸਾ ਹੋਇਆ ਹੈ ਐੱਲ.ਸੀ.ਆਰ.ਬੀ. ਦੀ ਰਿਪੋਰਟ ’ਚ। ਇਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਦਿੱਲੀ ’ਚ 2021 ’ਚ ਸਾਈਬਰ ਕ੍ਰਾਈਮ ’ਚ ਪਿਛਲੇ ਸਾਲ ਦੇ ਮੁਕਾਬਲੇ 111 ਫੀਸਦੀ ਦਾ ਵਾਧਾ ਹੋਇਆ ਹੈ। ਇਹ ਅੰਕੜੇ ਬੇਹੱਦ ਹੈਰਾਨ ਕਰਨ ਵਾਲੇ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਕ੍ਰਾਈਮ ਦੇ ਜ਼ਿਆਦਾਤਰ ਮਾਮਲਿਆਂ ’ਚ ਪਾਇਆ ਗਿਆ ਹੈ ਕਿ ਉਹ ਯੌਨ ਸੋਸ਼ਲ ਦੇ ਉਦੇਸ਼ ਨਾਲ ਕੀਤੇ ਗਏ ਸਨ। 

ਏਜੰਸੀ ਮੁਤਾਬਕ, ਸਾਲ 2021 ਦੇ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜਿਆਂ ਮੁਤਾਬਕ, ਜ਼ਿਆਦਾਤਰ ਮਾਮਲੇ ਆਨਲਾਈਨ ਧੋਖਾਧੜੀ, ਆਨਲਾਈਨ ਉਤਪੀੜਨ ਦੇ ਹਨ। ਪੀ.ਟੀ.ਆਈ. ਮੁਤਾਬਕ, ਇਸ ਤਰ੍ਹਾਂ ਦੇ ਅਪਰਾਧਾਂ ’ਚ ਵਾਧਾ ਉਦੋਂ ਹੋਇਆ ਹੈ, ਜਦੋਂ ਦਿੱਲੀ ਵੱਲੋਂ ਸਾਈਬਰ ਅਪਰਾਧ ਲਈ ਇਕ ਅਲੱਗ ਵਿੰਗ ਦੇ ਨਾਲ-ਨਾਲ ਇਕ ਸੋਸ਼ਲ ਮੀਡੀਆ ਸੈਂਟਰ ਵੀ ਸਥਾਪਿਤ ਕੀਤਾ ਗਿਆ ਹੈ। 

ਪਿਛਲੇ ਸਾਲ ਸਾਈਬਰ ਅਪਰਾਧ ਦੇ 356 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਸਨ, ਜਿਨ੍ਹਾਂ ’ਚ ਜ਼ਿਆਦਾਤਰ ਅਪਰਾਧੀਆਂ ਖਿਲਾਫ ਯੌਨ ਸੰਬੰਧੀ ਕੰਟੈਂਟ ਸ਼ੇਅਰ ਕਰਨ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਸੀ। ਐੱਨ.ਸੀ.ਆਰ.ਬੀ. ਦੇ ਡਾਟਾ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਇਹ ਅਪਰਾਧ ਧੋਖਾਧੜੀ, ਯੌਨ ਸੋਸ਼ਲ ਅਤੇ ਜ਼ਬਰਨ ਵਸੂਲੀ ਦੇ ਸਨ। ਸ਼ਿਕਾਇਤ ਕਰਨ ਵਾਲਿਆਂ ’ਚ ਜ਼ਿਆਦਾਤਰ 12 ਤੋਂ 17 ਸਾਲਾਂ ਦੀ ਉਮਰ ਦੀਆਂ ਨਾਬਲਿਗ ਕੁੜੀਆਂ ਸਨ।

ਐੱਸ.ਸੀ.ਆਰ.ਬੀ. ਦੇ ਅੰਕੜਿਆਂ ਮੁਤਾਬਕ, ਦਿੱਲੀ ’ਚ ਜਨਾਨੀਆਂ ਖਿਲਾਫ ਅਪਰਾਧ ਦੇ ਮਾਮਲੇ ਸਾਰੇ 19 ਮਹਾਨਗਰਾਂ ਦੀ ਸ਼੍ਰੇਣੀ ’ਚ ਕੁੱਲ ਅਪਰਾਧਾਂ ਦਾ 32.20 ਫੀਸਦੀ ਹੈ। ਦਿੱਲੀ ਤੋਂ ਬਾਅਦ ਵਿੱਤੀ ਰਾਜਧਾਨੀ ਮੁੰਬਈ ਸੀ, ਜਿੱਥੇ ਅਜਿਹੇ 5,543 ਮਾਮਲੇ ਅਤੇ ਬੇਂਗਲੁਰੂ ’ਚ 3,127 ਮਾਮਲੇ ਆਏ ਸਨ। ਮੁੰਬਈ ਅਤੇ ਬੇਂਗਲੁਰੂ ਦਾ 19 ਸ਼ਹਿਰਾਂ ’ਚ ਹੋਏ ਅਪਰਾਧ ਦੇ ਕੁੱਲ ਮਾਮਲਿਆਂ ’ਚ 12.76 ਫੀਸਦੀ ਅਤੇ 7.2 ਫੀਸਦੀ ਦਾ ਯੋਗਦਾਨ ਹੈ। 

ਪੁਲਸ ਡਿਪਟੀ ਕਮਿਸ਼ਨਲ (ਸਾਈਬਰ ਕ੍ਰਾਈਮ) ਕੇ.ਪੀ.ਐੱਸ. ਮਲਹੋਤਰਾ ਨੇ ਕਿਹਾ ਕਿ ਅਸੀਂ ਕੋਵਿਡ-19 ਤੋਂ ਬਾਅਦ ਜ਼ਿਆਦਾਤਰ ਮਾਮਲੇ ਆਨਲਾਈਨ ਦਰਜ ਕਰ ਰਹੇ ਹਾਂ। ਬੀਤੇ ਕੁਝ ਦਿਨਾਂ ’ਚ ਵੇਖਿਆ ਗਿਆ ਹੈ ਕਿ ਪੈਸਿਆਂ ਨੂੰ ਲੈ ਕੇ ਧੋਖਾਧੜੀ ਅਤੇ ਜ਼ਬਰਨ ਵਸੂਲੀ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਉਨ੍ਹਾਂ ਕਿਹਾ ਕਿ ਅਸੀਂ ਨਾ ਸਿਰਫ ਸ਼ਿਕਾਇਤਾਂ ’ਤੇ ਧਿਆਨ ਦਿੰਦੇ ਹਾਂ ਸਗੋਂ ਸੋਸ਼ਲ ਮੀਡੀਆ ਪੋਸਟ ’ਤੇ ਵੀ ਐਕਸ਼ਨ ਲੈਂਦੇ ਹਨ। 


Rakesh

Content Editor

Related News