ਪੈਗੰਬਰ ਟਿੱਪਣੀ: ਭਾਰਤ ਦੀਆਂ 70 ਨਿੱਜੀ ਅਤੇ ਸਰਕਾਰੀ ਵੈੱਬਸਾਈਟਾਂ ''ਤੇ ਸਾਈਬਰ ਹਮਲਾ
Tuesday, Jun 14, 2022 - 05:33 PM (IST)
ਨਵੀਂ ਦਿੱਲੀ- ਪੈਗੰਬਰ ਟਿੱਪਣੀ ਵਿਵਾਦ ਤੋਂ ਬਾਅਦ ਭਾਰਤ ਦੀਆਂ ਲਗਭਗ 70 ਨਿੱਜੀ ਅਤੇ ਸਰਕਾਰੀ ਵੈੱਬਸਾਈਟਾਂ 'ਤੇ ਕੌਮਾਂਤਰੀ ਸਾਈਬਰ ਹਮਲਾ ਹੋਇਆ ਹੈ। ਇਕੱਲੇ ਮਹਾਰਾਸ਼ਟਰ 'ਚ 50 ਤੋਂ ਜ਼ਿਆਦਾ ਵੈੱਬਸਾਈਟਾਂ ਪ੍ਰਭਾਵਿਤ ਹੋਈਆਂ ਹਨ। ਹੈਕਟਿਵਿਸਟ ਸਮੂਹ ਡਰੈਗਨਫੋਰਸ ਮਲੇਸ਼ੀਆ ਵਲੋਂ ਸੰਚਾਲਿਤ ਸਾਈਬਰ ਹਮਲੇ 'ਚ ਆਨਲਾਈਨ ਪਲੇਟਫਾਰਮਾਂ ਦੇ ਨਾਲ ਇਜ਼ਰਾਈਲ 'ਚ ਭਾਰਤੀ ਦੂਤਾਵਾਸ, ਰਾਸ਼ਟਰੀ ਖੇਤੀ ਵਿਸਤਾਰ ਪ੍ਰਬੰਧਨ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਈ-ਪੋਰਟਲ ਨੂੰ ਨਿਸ਼ਾਨਾ ਬਣਾਇਆ ਹੈ।
ਹੈਕਰਸ ਦੇ ਇਕ ਗਰੁੱਪ ਨੇ ਆਡੀਓ ਕਲਿੱਪ ਅਤੇ ਟੇਕਸਟ ਦੇ ਮਾਧਿਅਮ ਨਾਲ ਸੰਦੇਸ਼ ਭੇਜਿਆ ਹੈ। ਸੰਦੇਸ਼ 'ਚ ਕਿਹਾ ਗਿਆ ਹੈ ਕਿ ਤੁਹਾਡੇ ਲਈ ਤੁਹਾਡਾ ਧਰਮ ਹੈ ਅਤੇ ਮੇਰੇ ਲਈ ਮੇਰਾ ਧਰਮ ਹੈ। ਉਨ੍ਹਾਂ ਨੇ ਲਿਖਿਆ, ਸਾਨੂੰ ਭਾਰਤੀ ਲੋਕਾਂ ਤੋਂ ਕੋਈ ਸਮੱਸਿਆ ਨਹੀਂ ਹੈ। ਉਹ ਆਪਣਾ ਧਰਮ ਚੁਣਨ ਦੇ ਸੁਤੰਤਰ ਹਨ, ਪਰ ਅਸੀਂ ਉਨ੍ਹਾਂ ਨੂੰ ਸਾਡੇ ਧਰਮ (ਇਸਲਾਮ) 'ਤੇ ਹਮਲਾ ਨਹੀਂ ਕਰਨ ਦੇਵਾਂਗੇ।
ਮੀਡੀਆ ਰਿਪੋਰਟਸ ਮੁਤਾਬਕ ਭਾਰਤ ਸਰਕਾਰ ਦੀਆਂ ਸਾਈਟਾਂ ਦੇ ਨਾਲ-ਨਾਲ ਨਿੱਜੀ ਪੋਰਟਲਾਂ 'ਚ 8 ਅਤੇ 12 ਜੂਨ ਦੇ ਵਿਚਾਲੇ ਸੰਨ੍ਹ ਲਗਾਈ ਗਈ ਸੀ। ਹੈਕਰਸ ਨੇ ਭਾਰਤ ਦੇ ਇਕ ਪ੍ਰਮੁੱਖ ਬੈਂਕ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਇਥੇ ਤੱਕ ਦਿੱਲੀ ਪਬਲਿਕ ਸਕੂਲ, ਭਵਨ ਅਤੇ ਦੇਸ਼ ਭਰ ਦੇ ਕਾਲਜਾਂ ਦੇ ਹੋਰ ਗਰੁੱਪਾਂ ਵਰਗੇ ਪ੍ਰਮੁੱਖ ਸਿੱਖਿਆ ਸੰਸਥਾਵਾਂ ਨੂੰ ਵੀ ਨਹੀਂ ਛੱਡਿਆ।
ਸੁਰੱਖਿਆ ਮਾਹਰਾਂ ਮੁਤਾਬਕ ਉਸ ਹੈਕਿਟਵਿਸਟ ਗਰੁੱਪ ਵਲੋਂ ਜਿਸ ਦੇ 1300 ਮੈਂਬਰ ਹਨ, ਭਾਰਤ 'ਚ ਇਕ ਪ੍ਰਮੁੱਖ ਬੈਂਕ ਨੂੰ ਵੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਦੁਨੀਆ ਭਰ ਦੇ ਸਾਰੇ ਮੁਸਲਿਮ ਹੈਕਰਸ ਨੇ ਮਨੁੱਖਧਿਕਾਰ ਸੰਗਠਨਾ ਅਤੇ ਕਾਰਜਕਰਤਾਵਾਂ ਤੋਂ ਭਾਰਤ ਦੇ ਖਿਲਾਫ ਮੁਹਿੰਮ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਅੰਕੜਿਆਂ ਮੁਤਾਬਕ ਜੂਨ-ਜੁਲਾਈ 2021 'ਚ ਵੀ ਡਰੈਗਨਫੋਰਸ ਨੇ ਇਜ਼ਰਾਈਲ ਸਰਕਾਰ ਦੀਆਂ ਵੈੱਬਸਾਈਟਾਂ 'ਤੇ ਕਹਿਰ ਵਰਸਾਇਆ ਕਿ ਉਹ ਦੱਖਣੀ-ਪੂਰਬ ਏਸ਼ੀਆ ਦੇ ਮੁਸਲਿਮ-ਬਹੁਲ ਦੇਸ਼ਾਂ ਦੇ ਨਾਲ ਰਾਜਨੀਤਿਕ ਸੰਬੰਧ ਸਥਾਪਿਤ ਕਰਨ ਲਈ ਤਿਆਰ ਹੈ।