ਅਸ਼ਲੀਲ ਵੀਡੀਓ ਦੇ ਨਾਂ ''ਤੇ ਸਾਈਬਰ ਠੱਗਾਂ ਨੇ 728 ਲੋਕਾਂ ਨੂੰ ਲਗਾਇਆ 3 ਕਰੋੜ ਦਾ ਚੂਨਾ, 8 ਲੋਕ ਗ੍ਰਿਫ਼ਤਾਰ

Monday, Feb 05, 2024 - 04:56 PM (IST)

ਅਸ਼ਲੀਲ ਵੀਡੀਓ ਦੇ ਨਾਂ ''ਤੇ ਸਾਈਬਰ ਠੱਗਾਂ ਨੇ 728 ਲੋਕਾਂ ਨੂੰ ਲਗਾਇਆ 3 ਕਰੋੜ ਦਾ ਚੂਨਾ, 8 ਲੋਕ ਗ੍ਰਿਫ਼ਤਾਰ

ਭਿਵਾਨੀ- ਹਰਿਆਣਾ ਦੇ ਭਿਵਾਨੀ 'ਚ ਇਕ ਵੱਡੇ 'ਸੈਕਸਟੋਰੇਸ਼ਨ' ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਇਸ ਗੰਦੇ ਖੇਡ ਨਾਲ ਇਕ ਦੋ ਨਹੀਂ ਸਗੋਂ ਲਗਭਗ 800 ਲੋਕਾਂ ਨੂੰ ਸ਼ਿਕਾਰ ਬਣਾਇਆ ਗਿਆ। ਦਰਅਸਲ ਹਰਿਆਣਾ ਪੁਲਸ 37 ਲੱਖ ਰੁਪਏ ਦੇ ਸੈਕਸਟੋਰੇਸ਼ਨ ਨੂੰ ਲੈ ਕੇ ਜਾਂਚ ਕਰ ਰਹੀ ਸੀ। ਇਸੇ ਜਾਂਚ ਦੌਰਾਨ ਪੁਲਸ ਨੂੰ ਇਕ ਵੱਡੇ ਰੈਕੇਟ ਬਾਰੇ ਪਤਾ ਲੱਗਾ। ਇਹ ਲੋਕ ਵਟਸਐੱਪ ਵੀਡੀਓ ਕਾਲ ਕਰਨ ਤੋਂ ਬਾਅਦ ਅਸ਼ਲੀਲ ਵੀਡੀਓ ਪਲੇਅ ਕਰ ਕੇ ਲੋਕਾਂ ਨੂੰ ਬਲੈਕਮੇਲ ਕਰਦੇ ਸਨ। ਇਕ ਨਿਊਜ਼ ਚੈਨਲ ਦੀ ਰਿਪੋਰਟ ਅਨੁਸਾਰ ਭਿਵਾਨੀ ਦੇ ਐੱਸ.ਪੀ. ਵਰੁਣ ਸਿੰਗਲਾ ਨੇ ਦੱਸਿਆ ਕਿ ਇਸ ਮਾਮਲੇ 'ਚ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਬਰਫ਼ ਨਾਲ ਢਕੇ ਪਹਾੜ ਤੋਂ ਫਿਸਲ ਗਈ ਮੁੰਡਿਆਂ ਦੀ ਜਿਪਸੀ, ਛਾਲ ਮਾਰ ਕੇ ਇੰਝ ਬਚਾਈ ਜਾਨ, ਦੇਖੋ ਖ਼ੌਫ਼ਨਾਕ ਵੀਡੀਓ

ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਠੱਗ ਲੋਕਾਂ ਨੂੰ ਵਟਸਐੱਪ ਕਾਲ ਰਾਹੀਂ ਬਲੈਕਮੇਲ ਕਰਦੇ ਸਨ। ਪਹਿਲਾਂ ਇਹ ਵੀਡੀਓ ਕਾਲ ਕਰਦੇ ਸਨ ਅਤੇ ਫਿਰ ਸ਼ਖ਼ਸ ਦਾ ਵੀਡੀਓ ਰਿਕਾਰਡ ਕਰ ਲੈਂਦੇ ਸਨ। ਇਸ ਤੋਂ ਬਾਅਦ ਇਸ ਦੇ ਚਿਹਰੇ ਨੂੰ ਕਿਸੇ ਪੋਰਨ ਕਲਿੱਪ 'ਚ ਟਰਾਂਸਪੋਜ ਕਰ ਦਿੰਦੇ ਸਨ ਅਤੇ ਇਹੀ ਵੀਡੀਓ ਭੇਜ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦੇ ਸਨ। ਉਨ੍ਹਾਂ ਕਿਹਾ ਕਿ ਹੁਣ ਤੱਕ ਦੋਸ਼ੀ 728 ਤੋਂ ਵੱਧ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਵੀਡੀਓ ਕਾਲ ਕਰ ਚੁੱਕੇ ਹਨ ਜੋ ਵੱਖ-ਵੱਖ ਸੂਬਿਆਂ ਦੇ ਰਹਿਣ ਵਾਲੇ ਹਨ। 2 ਮਹੀਨੇ ਪਹਿਲਾਂ ਭਿਵਾਨੀ ਦੇ ਸੈਕਟਰ 13 ਦੇ ਰਹਿਣ ਵਾਲੇ ਇਕ ਬਜ਼ੁਰਗ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਕੋਲ ਵਟਸਐਪ ਵੀਡੀਓ ਕਾਲ ਆਈ ਸੀ। ਜਦੋਂ ਉਨ੍ਹਾਂ ਨੇ ਫੋਨ ਚੁੱਕਿਆ ਤਾਂ ਇਕ ਕੁੜੀ ਕੱਪੜੇ ਉਤਾਰਨ ਲੱਗੀ। ਉਨ੍ਹਾਂ ਨੇ ਫੋਨ ਕੱਟਿਆ ਅਤੇ ਥੋੜ੍ਹੀ ਹੀ ਦੇਰ ਬਾਅਦ ਉਨ੍ਹਾਂ ਕੋਲ ਇਕ ਵੀਡੀਓ ਭੇਜਿਆ ਗਿਆ, ਜਿਸ 'ਚ ਨਗਨ ਕੁੜੀ ਨਾਲ ਉਹ ਦਿਖਾਈ ਦੇ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਕੋਲ ਲਗਾਤਾਰ ਫੋਨ ਆਉਣ ਲੱਗਾ। ਫੋਨ ਕਰ ਕੇ ਦੋਸ਼ੀ ਖ਼ੁਦ ਨੂੰ ਸੀ.ਬੀ.ਆਈ. ਜਾਂ ਦਿੱਲੀ ਦੇ ਕ੍ਰਾਈਮ ਬਰਾਂਚ ਦਾ ਅਧਿਕਾਰੀ ਦੱਸ ਰਹੇ ਸਨ। ਉਸ ਨੇ ਕਿਹਾ ਕਿ ਜੇਕਰ ਪੈਸੇ ਨਹੀਂ ਦਿੱਤੇ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ। ਬਜ਼ੁਰਗ ਨੇ 2 ਦਿਨ 'ਚ ਦੋਸ਼ੀਆਂ ਨੂੰ 36.84 ਲੱਖ ਰੁਪਏ ਦਿੱਤੇ। ਇਸ ਤੋਂ ਬਾਅਦ ਦੋਸ਼ੀ 20 ਲੱਖ ਰੁਪਏ ਦੀ ਮੰਗ ਕਰਨ ਲੱਗੇ। ਉਦੋਂ ਜਾ ਕੇ ਪੀੜਤ ਨੇ ਆਪਣੇ ਪਰਿਵਾਰ ਦੇ ਲੋਕਾਂ ਨੂੰ ਸਾਰੀ ਗੱਲ ਦੱਸੀ। ਇਸ ਤੋਂ ਬਾਅਦ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਮੋਬਾਇਲ ਫੋਨ ਟਰੇਸ ਕੀਤਾ ਗਿਆ ਤਾਂ ਪਤਾ ਲੱਗਾ ਕਿ ਇਹ ਰਾਜਸਥਾਨ ਦਾ ਹੈ। ਇਸ ਤੋਂ ਬਾਅਦ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਸਾਈਬਰ ਐਗਜ਼ਾਮੀਨੇਸ਼ਨ ਲਈ 19 ਸੈੱਲ ਫੋਨ ਭੇਜੇ ਗਏ ਸਨ। ਦੋਸ਼ੀਆਂ ਨੇ 728 ਲੋਕਾਂ ਤੋਂ ਹੁਣ ਤੱਕ 3 ਕਰੋੜ ਦੀ ਵਸੂਲੀ ਕੀਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News