398 ਕਰੋੜ ਦੇ ਸਾਈਬਰ ਧੋਖਾਦੇਹੀ ਨੈੱਟਵਰਕ ਦਾ ਪਰਦਾਫਾਸ਼, 14 ਗ੍ਰਿਫ਼ਤਾਰ
Wednesday, Jun 10, 2026 - 12:26 PM (IST)
ਪਾਟਨ- ਗੁਜਰਾਤ ਦੇ ਪਾਟਨ ਜ਼ਿਲ੍ਹੇ ਤੋਂ ਪੁਲਸ ਨੇ ‘ਆਪ੍ਰੇਸ਼ਨ ਮਿਊਲ ਹੰਟ 2.0’ ਹੇਠ 14 ਲੋਕਾਂ ਨੂੰ ਗ੍ਰਿਫ਼ਤਾਰ ਕਰਦਿਆਂ ਸਾਈਬਰ ਧੋਖਾਦੇਹੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ’ਚ 228 ਅੰਤਰਰਾਜੀ ਸਾਈਬਰ ਧੋਖਾਦੇਹੀ ਸ਼ਿਕਾਇਤਾਂ ਨਾਲ ਜੁੜੇ 13 ਮਿਊਲ ਖਾਤਿਆਂ ਜ਼ਰੀਏ 398 ਕਰੋੜ ਰੁਪਏ ਦਾ ਗੈਰ-ਕਾਨੂੰਨੀ ਲੈਣ-ਦੇਣ ਸ਼ਾਮਲ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
‘ਮਿਊਲ’ ਬੈਂਕ ਖਾਤੇ ਅਜਿਹੇ ਖਾਤੇ ਹੁੰਦੇ ਹਨ, ਜਿਨ੍ਹਾਂ ਦੀ ਵਰਤੋਂ ਅਪਰਾਧੀ ਖਾਤਾਧਾਰਕਾਂ ਦੀ ਜਾਣਕਾਰੀ ਤੋਂ ਬਿਨਾਂ ਜਾਂ ਕਦੇ-ਕਦੇ ਉਨ੍ਹਾਂ ਦੀ ਮਿਲੀਭੁਗਤ ਨਾਲ ਵੀ ਗੈਰ-ਕਾਨੂੰਨੀ ਧਨ ਦੇ ਲੈਣ-ਦੇਣ ਜਾਂ ਮਨੀ ਲਾਂਡਰਿੰਗ ਲਈ ਕਰਦੇ ਹਨ। ਪਾਟਨ ਪੁਲਸ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਇਹ ਕਾਰਵਾਈ ਸੂਬਾ ਸਰਕਾਰ ਵੱਲੋਂ ਆਨਲਾਈਨ ਧੋਖਾਦੇਹੀ ’ਤੇ ਨੱਥ ਪਾਉਣ ਅਤੇ ਸਾਈਬਰ ਅਪਰਾਧੀਆਂ ਦੇ ਵਿੱਤੀ ਨੈੱਟਵਰਕ ਨੂੰ ਤਬਾਹ ਕਰਨ ਦੀ ਮੁਹਿੰਮ ਹੇਠ ਕੀਤੀ ਗਈ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਤਾਲਮੇਲ ਅਤੇ ਰਾਸ਼ਟਰੀ ਸਾਈਬਰ ਅਪਰਾਧ ਰਿਪੋਰਟਿੰਗ ਪੋਰਟਲ (ਐੱਨ. ਸੀ. ਸੀ. ਆਰ. ਪੀ.) ’ਤੇ ਉਪਲੱਬਧ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਪਾਟਨ ਜ਼ਿਲੇ ਦੇ ਹਰਿਜ ਸਹਿਕਾਰੀ ਬੈਂਕ ’ਚ ਖੋਲ੍ਹੇ ਗਏ ਕੁਝ ਖਾਤਿਆਂ ’ਚ ਸ਼ੱਕੀ ਲੈਣ-ਦੇਣ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
