ਕੋਲਕਾਤਾ ਹਵਾਈ ਅੱਡੇ ਤੋਂ ਯਾਤਰੀ ਕੋਲੋਂ ਇਕ ਕਿਲੋਗ੍ਰਾਮ ਸੋਨਾ ਜ਼ਬਤ

Saturday, Aug 12, 2023 - 04:25 PM (IST)

ਕੋਲਕਾਤਾ ਹਵਾਈ ਅੱਡੇ ਤੋਂ ਯਾਤਰੀ ਕੋਲੋਂ ਇਕ ਕਿਲੋਗ੍ਰਾਮ ਸੋਨਾ ਜ਼ਬਤ

ਕੋਲਕਾਤਾ- ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਪੱਛਮੀ ਬੰਗਾਲ 'ਚ ਕੋਲਕਾਤਾ ਕੌਮਾਂਤਰੀ ਹਵਾਈ ਅੱਡੇ 'ਤੇ ਦੋ ਯਾਤਰੀਆਂ ਕੋਲੋਂ ਲੱਗਭਗ 1 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਸਟਮ ਵਿਭਾਗ ਦੀ ਹਵਾਈ ਖ਼ੁਫੀਆ ਸ਼ਾਖਾ ਦੇ ਅਧਿਕਾਰੀਆਂ ਨੇ ਬੈਂਕਾਕ ਤੋਂ ਪਰਤੀ ਇਕ ਮਹਿਲਾ ਯਾਤਰੀ ਨੂੰ ਸ਼ੁੱਕਰਵਾਰ ਰਾਤ ਨੂੰ ਰੋਕਿਆ। ਉਨ੍ਹਾਂ ਨੇ ਕਿਹਾ ਕਿ ਉਸ ਕੋਲੋਂ ਕਰੀਬ 449 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ, ਜਿਸ ਦੀ ਬਾਜ਼ਾਰ ਵਿਚ ਕੀਮਤ 26 ਲੱਖ ਤੋਂ ਵਧ ਹੈ। 

ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਇਕ ਹੋਰ ਯਾਤਰੀ ਕੋਲੋਂ 542 ਗ੍ਰਾਮ ਸੋਨਾ ਜ਼ਬਤ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਹ ਯਾਤਰੀ ਆਬੂ-ਧਾਬੀ ਤੋਂ ਪਰਤਿਆ ਸੀ ਅਤੇ ਉਸ ਕੋਲੋਂ ਮਿਲੇ ਸੋਨੇ ਦੀ ਬਾਜ਼ਾਰੀ ਕੀਮਤ 29 ਲੱਖ ਰੁਪਏ ਤੋਂ ਵੱਧ ਹੈ।


author

Tanu

Content Editor

Related News