6 ਅਗਸਤ ਤਕ ਵਧਾਇਆ ਜਾ ਸਕਦੈ ਸੰਸਦ ਦਾ ਮੌਜੂਦਾ ਸੈਸ਼ਨ
Thursday, Jul 25, 2019 - 07:11 PM (IST)

ਨਵੀਂ ਦਿੱਲੀ— ਮੋਦੀ ਸਰਕਾਰ ਪੈਂਡਿੰਗ ਚੱਲ ਰਹੇ ਬਿੱਲਾਂ ਤੇ ਜ਼ਰੂਰੀ ਵਿਧਾਨਕ ਕੰਮਾਂ ਨੂੰ ਨਿਪਟਾਉਣ ਲਈ ਸੰਸਦ ਦੇ ਮੌਜੂਦਾ ਸੈਸ਼ਨ ਨੂੰ ਅੱਗੇ ਵਧਾ ਸਕਦੀ ਹੈ। ਸੂਤਰਾਂ ਮੁਤਾਬਕ, 17ਵੀਂ ਲੋਕ ਸਭਾ ਦੇ ਪਹਿਲੇ ਸੰਸਦ ਦੀ ਕਾਰਵਾਈ ਨੂੰ 6 ਅਗਸਤ ਤਕ ਵਧਾਇਆ ਜਾ ਸਕਦਾ ਹੈ। ਦੱਸ ਦਈਏ ਕਿ ਸੈਸ਼ਨ 26 ਜੁਲਾਈ ਨੂੰ ਖਤਮ ਹੋਵੇਗਾ।
ਪਟਲ 'ਤੇ ਅਜਿਹਾ ਸਵਾਲ ਰੱਖੇ ਜਾਣ 'ਤੇ ਪਹਿਲੇ ਸੰਸਦੀ ਕਾਰਜ ਮੰਤਰੀ ਵਿਰੋਧੀ ਦਲਾਂ ਦੇ ਨੇਤਾਵਾਂ ਨਾਲ ਸੰਪਰਕ 'ਚ ਹਨ। ਇਹ ਗੱਲ ਠੀਕ ਹੈ ਕਿ ਵਿਰੋਧੀ ਦੇ ਕੁਝ ਨੇਤਾਵਾਂ ਦਾ ਕਹਿਣਾ ਹੈ ਕਿ ਉਹ ਅਜਿਹੇ ਪ੍ਰਸਤਾਵਾਂ ਦੇ ਪੱਖ 'ਚ ਨਹੀਂ ਹੈ ਪਰ ਸੰਸਦ ਦੀ ਕਾਰਵਾਈ ਦੀ ਮਿਆਦ ਯਕੀਨੀ ਕਰਨ ਦਾ ਅਧਿਕਾਰ ਸੱਤਾਧਾਰੀ ਦਲ ਦਾ ਹੈ।
ਸੈਸ਼ਨ ਦੀ ਮਿਆਦ ਵਧਾਉਣ 'ਤੇ ਵਿਰੋਧੀ ਦਲਾਂ ਵੱਲੋਂ ਸਵਾਲ ਚੁੱਕੇ ਜਾਣ 'ਤੇ ਇਕ ਚੋਟੀ ਦੇ ਅਧਿਕਾਰੀ ਨੇ ਕਿਹਾ ਕਿ ਸੰਸਦ ਮੈਂਬਰਾਂ ਨੂੰ ਇਸ ਤੱਥ ਤੋਂ ਭੱਜਣਾ ਨਹੀਂ ਚਾਹੀਦਾ ਹੈ ਕਿ ਲੋਕ ਕੰਮ ਕਰਨ ਲਈ ਹੈ।