ਕੋਰੋਨਾ ਦੇ ਚੱਲਦੇ ਇਸ ਸੂਬੇ ''ਚ ਫਿਰ ਲੱਗਾ ਕਰਫਿਊ

Thursday, Nov 19, 2020 - 07:24 PM (IST)

ਕੋਰੋਨਾ ਦੇ ਚੱਲਦੇ ਇਸ ਸੂਬੇ ''ਚ ਫਿਰ ਲੱਗਾ ਕਰਫਿਊ

ਅਹਿਮਦਾਬਾਦ - ਗੁਜਰਾਤ ਦੇ ਅਹਿਮਦਾਬਾਦ 'ਚ ਇੱਕ ਵਾਰ ਫਿਰ ਕੋਰੋਨਾ ਦੇ ਮਾਮਲਿਆਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਨੂੰ ਦੇਖਦੇ ਹੋਏ ਗੁਜਰਾਤ ਸਰਕਾਰ ਨੇ ਵੀਰਵਾਰ ਰਾਤ ਤੋਂ ਅਹਿਮਦਾਬਾਦ 'ਚ ਨਾਈਟ ਕਰਫਿਊ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਹ ਕਰਫਿਊ ਰਾਤ 9 ਵਜੇ ਤੋਂ ਸਵੇਰੇ 6 ਵਜੇ ਤੱਕ ਰਹੇਗਾ। ਨਾਈਟ ਕਰਫਿਊ ਦੌਰਾਨ ਸਿਰਫ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਗੁਜਰਾਤ ਲਈ ਸਪੈਸ਼ਲ ਟੀਮ ਦਾ ਗਠਨ ਕੀਤਾ ਹੈ। ਜੋ ਕੋਰੋਨਾ ਨੂੰ ਫੈਲਣ ਤੋਂ ਰੋਕਣ 'ਚ ਮਦਦ ਕਰੇਗੀ।


author

Inder Prajapati

Content Editor

Related News