Cryptocurrency ਤਕ ਪੁੱਜੇ ਹੈਕਰਸ ਦੇ ਹੱਥ, ਚੋਰੀ ਕੀਤੇ 4 ਲੱਖ ਡਾਲਰ
Thursday, Jan 18, 2018 - 08:26 PM (IST)

ਨਵੀਂ ਦਿੱਲੀ—ਡਿਜੀਟਲ ਵਾਲਟ ਪ੍ਰੋਵਾਇਡਰ ਬਲੈਕਵਾਲਟ 'ਚ ਸੰਨ੍ਹ ਲੱਗਾ ਕੇ ਹੈਕਰਾਂ ਨੇ ਚਾਰ ਲੱਖ ਡਾਲਰ ਦੇ 'Stellar' Cryptocurrency ਦੀ ਚੋਰੀ ਕਰ ਲਈ ਹੈ। ਇਕ ਰਿਪੋਰਟ ਮੁਤਾਬਕ ਇਕ ਅਣਜਾਣ ਸਮੂਹ ਨੇ ਬਲੈਕਵਾਲਟ ਦੇ ਸਰਵਰ ਨੂੰ ਹਾਈਜੈਕ ਕਰ ਉਸ 'ਚ ਰੱਖੀ ਗਈ ਵਰਚੁਅਲ ਕਰੰਸੀ ਨੂੰ ਚੋਰੀ ਕਰ ਲਿਆ। ਰਿਪੋਰਟ 'ਚ ਕਿਹਾ ਗਿਆ ਹੈ ਕਿ ਆਪਣੇ ਫਾਊਂਡਰ ਦੁਆਰਾ ਭੇਜੇ ਗਏ ਇਕ ਬਿਆਨ 'ਚ ਓਪਨ ਸੋਰਸ ਆਨਲਾਈਨ ਸਟੇਲ ਵਾਲਟ ਬਲੈਕਵਾਲਟ ਨੇ ਕਿਹਾ ਕਿ ਉਸ ਦੇ ਸਰਵਰ ਨੂੰ ਹੈਕ ਕਰ ਲਿਆ ਗਿਆ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਰੇਡਿਟ 'ਤੇ 'ਆਰਬੀਟ84' ਨੇ ਇਹ ਸਾਂਝਾ ਕੀਤਾ ਕਿ ਇਕ ਹੈਕਰ ਨੇ ਉਸ ਦੇ ਹੋਸਟਿੰਗ ਪ੍ਰੋਵਾਇਡਰ ਦੇ ਅਕਾਊਂਟ ਨੂੰ ਹੈਕ ਕਰ ਲਿਆ ਅਤੇ ਉਸ ਦਾ ਡੀ.ਐੱਨ.ਐੱਸ. ਸੈਟਿੰਗ ਬਲੈਕਵਾਲਟ ਦੇ ਆਪਣੇ ਹੋਸਟੇਡ ਵਰਜਨ 'ਚ ਕਰ ਲਿਆ। ਅਟੈਕਰ ਦੇ ਵਾਲਟ 'ਚ ਜਿਸ ਦਾ ਇਕ ਲਿੰਕ ਵੀ ਸਾਂਝਾ ਕੀਤਾ ਗਿਆ ਸੀ ਕਰੀਬ ਚਾਰ ਲੱਖ ਡਾਲਰ ਮੂਲ ਦੀ Cryptocurrency Stellar ਦਿਖ ਰਹੀ ਸੀ। ਬਲੈਕਵਾਲਟ ਨੇ ਫੋਰਮਸ ਦੇ ਜ਼ਰੀਏ ਯੂਜ਼ਰਸ ਨੂੰ ਚਿਤਾਵਨੀ ਦੇਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਕਈ ਯੂਜ਼ਰਸ ਉਸ ਦੇ ਖਾਤੇ 'ਚ ਲਾਗ ਕਰਦੇ ਰਹੇ ਅਤੇ ਆਪਣਾ ਪੈਸਾ ਖਾਂਧੇ ਰਹੇ। ਕਿਹਾ ਗਿਆ ਹੈ ਕਿ ਹੈਕਰਾਂ ਨੇ ਉਡਾਈ ਗਈ ਰਾਸ਼ੀ ਨੂੰ ਬਿਟਰੈਕਸ 'ਚ ਭੇਜ ਦਿੱਤਾ, ਜੋ ਇਕ ਵਰਚੁਅਲ ਕਰੰਸੀ ਐਕਸਚੈਂਜ ਹੈ ਜਿਥੋ ਇਸ ਨੂੰ ਕਿਸੇ ਹੋਰ ਡਿਜ਼ੀਟਲ ਕਰੰਸੀ 'ਚ ਤਬਦੀਲ ਕਰ ਦਿੱਤਾ ਗਿਆ ਤਾਂ ਕਿ ਉਨ੍ਹਾਂ ਫੜ੍ਹਿਆ ਨਾ ਜਾ ਸਕੇ।