ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਟੱਪੀ ਬੇਰਹਿਮ ਮਾਂ, ਕੁੱਟ-ਕੁੱਟ ਬੱਚੇ ਦਾ ਕੀਤਾ ਬੁਰਾ ਹਾਲ

Thursday, Jul 18, 2024 - 12:13 PM (IST)

ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਟੱਪੀ ਬੇਰਹਿਮ ਮਾਂ, ਕੁੱਟ-ਕੁੱਟ ਬੱਚੇ ਦਾ ਕੀਤਾ ਬੁਰਾ ਹਾਲ

ਉਤਰਾਖੰਡ- ਸੋਸ਼ਲ ਮੀਡੀਆ 'ਤੇ ਮਾਂ ਵੱਲੋਂ ਆਪਣੇ ਬੱਚੇ ਨੂੰ ਕੁੱਟਣ ਦੀ ਦਿਲ ਦਹਿਲਾ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ। ਵੀਡੀਓ ਤੋਂ ਬਾਅਦ ਮਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਦੱਸ ਦਈਏ ਕਿ ਇਕ ਔਰਤ ਦਾ 8 ਸਾਲ ਦੇ ਬੱਚੇ 'ਤੇ ਬੈਠ ਕੇ ਉਸ ਨੂੰ ਬੇਰਹਿਮੀ ਨਾਲ ਕੁੱਟਣ ਦਾ ਵੀਡੀਓ ਇੰਟਰਨੈੱਟ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਦੇਖਦੇ ਹੋਏ ਪੁਲਸ ਨੇ ਦੋਸ਼ੀ ਔਰਤ ਨੂੰ ਹਿਰਾਸਤ 'ਚ ਲੈ ਲਿਆ ਹੈ। ਬੱਚੇ ਨੂੰ ਬਾਲ ਭਲਾਈ ਕਮੇਟੀ ਦੇ ਹਵਾਲੇ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਫ਼ਿਲਮ 'ਸਰਦਾਰ 2' ਦੀ ਸ਼ੂਟਿੰਗ ਦੌਰਾਨ ਹੋਇਆ ਹਾਦਸਾ, 20 ਫੁੱਟ ਤੋਂ ਹੇਠਾਂ ਡਿੱਗ ਕੇ ਸਟੰਟਮੈਨ ਦੀ ਹੋਈ ਮੌਤ

ਦਰਅਸਲ, ਇਹ ਮਾਮਲਾ ਹੈ ਉੱਤਰਾਖੰਡ ਦੇ ਹਰਿਦੁਆਰ ਦਾ, ਜਿੱਥੇ ਇੱਕ ਬੇਦਰਦ ਮਾਂ ਨੇ ਆਪਣੇ 8 ਸਾਲ ਦੇ ਬੇਟੇ ਨੂੰ ਭੂਤ ਵਾਂਗ ਕੁੱਟਿਆ। ਬੇਰਹਿਮ ਮਾਂ ਨੇ ਬੱਚੇ 'ਤੇ ਬੈਠ ਕੇ ਪਹਿਲਾਂ ਉਸ ਦਾ ਗਲਾ ਘੁੱਟਿਆ, ਫਿਰ ਮੁੱਕੇ ਮਾਰੇ ਅਤੇ ਉਸ ਦੀ ਛਾਤੀ ਨੂੰ ਦੰਦਾਂ ਨਾਲ ਕੱਟ ਲਿਆ। ਇਸ ਦੌਰਾਨ ਬੱਚਾ ਚੀਕਦਾ ਰਿਹਾ ਪਰ ਉਸ ਦੀ ਮਾਂ ਨੇ ਗੱਲ ਨਹੀਂ ਸੁਣੀ। ਬੇਟਾ ਵਾਰ-ਵਾਰ ਕਹਿੰਦਾ ਰਿਹਾ ਕਿ ਮਾਂ ਪਹਿਲਾਂ ਪਾਣੀ ਪਿਲਾਉ ਪਰ ਇਸ ਬੇਰਹਿਮ ਔਰਤ ਨੂੰ ਕੋਈ ਰਹਿਮ ਨਹੀਂ ਆਇਆ। ਇਹ ਔਰਤ ਆਪਣੇ ਪਤੀ ਤੋਂ ਵੱਖ ਰਹਿੰਦੀ ਹੈ।

 

ਉੱਤਰਾਖੰਡ ਪੁਲਸ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਵੀਡੀਓ ਹਰਿਦੁਆਰ ਦੇ ਝਬਰੇਡਾ ਦਾ ਹੈ। ਪੁਲਸ ਦਾ ਕਹਿਣਾ ਹੈ ਕਿ ਵਾਇਰਲ ਵੀਡੀਓ ਕਰੀਬ ਦੋ ਮਹੀਨੇ ਪਹਿਲਾਂ ਦਾ ਹੈ। ਔਰਤ ਨੇ ਇਹ ਵੀਡੀਓ ਆਪਣੇ 12 ਸਾਲ ਦੇ ਬੇਟੇ ਨਾਲ ਬਣਾਈ ਸੀ ਅਤੇ ਇਸ ਨੂੰ ਰਿਕਾਰਡ ਕਰਨ ਤੋਂ ਬਾਅਦ ਆਪਣੇ ਪਤੀ ਨੂੰ ਭੇਜ ਦਿੱਤਾ ਸੀ। ਜਦੋਂ ਪਤੀ ਨੇ ਵੀਡੀਓ ਦੇਖਿਆ ਤਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ, ਜਿਸ ਤੋਂ ਬਾਅਦ ਪੁਲਸ ਨੇ ਕਾਰਵਾਈ ਕੀਤੀ।ਪਰਿਵਾਰਕ ਝਗੜੇ ਕਾਰਨ ਇਹ ਔਰਤ ਝਬਰੇਡਾ ਸ਼ਹਿਰ ਵਿੱਚ ਤਿੰਨ ਬੱਚਿਆਂ ਨਾਲ ਕਿਰਾਏ ਦੇ ਮਕਾਨ 'ਚ ਰਹਿ ਰਹੀ ਹੈ। ਔਰਤ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਉਹ ਕੋਈ ਸਹੀ ਜਾਣਕਾਰੀ ਨਹੀਂ ਦੇ ਰਹੀ ਹੈ।


author

Priyanka

Content Editor

Related News