ਅਰਜੁਨ ਐਵਾਰਡੀ ਖਜ਼ਾਨ ਸਿੰਘ 'ਤੇ ਜਬਰ-ਜ਼ਿਨਾਹ ਦਾ ਕੇਸ ਦਰਜ, ਕਾਂਸਟੇਬਲ ਬੀਬੀ ਨੇ ਕੀਤੇ ਵੱਡੇ ਖ਼ੁਲਾਸੇ
Friday, Dec 11, 2020 - 10:58 AM (IST)
ਨਵੀਂ ਦਿੱਲੀ (ਭਾਸ਼ਾ) : ਕੇਂਦਰੀ ਰਿਜ਼ਰਵ ਪੁਲਸ ਬਲ (ਸੀ. ਆਰ. ਪੀ. ਐੱਫ.) ਦੀ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਕਈ ਐਵਾਰਡਾਂ ਨਾਲ ਸਨਮਾਨਿਤ 30 ਸਾਲਾ ਪਹਿਲਵਾਨ ਕਾਂਸਟੇਬਲ ਦੀ ਸ਼ਿਕਾਇਤ 'ਤੇ ਦਿੱਲੀ ਪੁਲਸ ਨੇ ਸੀ. ਆਰ. ਪੀ. ਐੱਫ. ਦੇ ਹੀ ਮੁੱਖ ਖੇਡ ਅਧਿਕਾਰੀ ਅਤੇ ਅਰਜੁਨ ਐਵਾਰਡ ਨਾਲ ਸਨਮਾਨਿਤ ਖਜ਼ਾਨ ਸਿੰਘ ਅਤੇ ਕੋਚ ਸੁਰਜੀਤ ਸਿੰਘ ਵਿਰੁੱਧ ਸੈਕਸ ਸ਼ੋਸ਼ਣ, ਜਬਰ-ਜ਼ਨਾਹ ਅਤੇ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਹੈ। ਸੀ. ਆਰ. ਪੀ. ਐੱਫ. 'ਚ ਡੀ. ਆਈ. ਜੀ. ਰੈਂਕ ਦੇ ਅਧਿਕਾਰੀ ਖਜ਼ਾਨ ਸਿੰਘ ਨੇ 1986 ਦੀਆਂ ਸਿਓਲ ਏਸ਼ੀਆਈ ਖੇਡਾਂ 'ਚ ਤੈਰਾਕੀ 'ਚ ਚਾਂਦੀ ਤਮਗਾ ਜਿੱਤਿਆ ਸੀ। ਤੈਰਾਕੀ 'ਚ 100 ਮੀਟਰ ਫ੍ਰੀਸਟਾਇਲ ਦਾ ਕੌਮੀ ਰਿਕਾਰਡ ਵੀ ਉਨ੍ਹਾਂ ਦੇ ਨਾਂ 'ਤੇ ਹੈ।
ਇਹ ਵੀ ਪੜ੍ਹੋ: ਵਿਆਹ ਦੀ ਤੀਜੀ ਵਰ੍ਹੇਗੰਢ ਮੌਕੇ ਵਿਰਾਟ ਕੋਹਲੀ ਨੇ ਅਨੁਸ਼ਕਾ ਲਈ ਲਿਖਿਆ ਖ਼ਾਸ ਪੈਗ਼ਾਮ (ਵੇਖੋ ਤਸਵੀਰਾਂ)
ਐੱਫ. ਆਈ. ਆਰ. ਅਨੁਸਾਰ ਸ਼ਿਕਾਇਤਕਰਤਾ ਕਾਂਸਟੇਬਲ ਪਹਿਲਵਾਨ ਨੇ ਖਜ਼ਾਨ ਅਤੇ ਸੁਰਜੀਤ 'ਤੇ ਫੋਰਸ 'ਚ 'ਸੈਕਸ ਰੈਕੇਟ' ਚਲਾਉਣ ਦਾ ਵੀ ਦੋਸ਼ ਲਗਾਇਆ ਹੈ। ਕਾਂਸਟੇਬਲ ਦਾ ਦੋਸ਼ ਹੈ ਕਿ ਇਸ 'ਚ ਉਨ੍ਹਾਂ ਦੇ ਕਈ ਸਾਥੀ ਵੀ ਸ਼ਾਮਲ ਹਨ। 3 ਦਸੰਬਰ ਨੂੰ ਬਾਬਾ ਹਰਿਦਾਸ ਥਾਣੇ 'ਚ ਦਰਜ ਕੀਤੀ ਗਈ ਸ਼ਿਕਾਇਤ ਅਨੁਸਾਰ 2010 'ਚ ਫੋਰਸ 'ਚ ਸ਼ਾਮਲ ਹੋਣ ਵਾਲੀ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਦੋਵਾਂ ਨੇ ਮਹਿਲਾ ਕਾਂਸਟੇਬਲਾਂ ਦਾ ਸੈਕਸ ਸ਼ੋਸ਼ਣ ਕੀਤਾ ਅਤੇ ਫਿਰ ਬਾਅਦ 'ਚ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲਿਆ। ਕਾਂਸਟੇਬਲ ਨੇ ਦੋਸ਼ ਲਾਇਆ,'ਉਨ੍ਹਾਂ ਨੇ ਨਹਾਉਣ ਸਮੇਂ ਲੁਕ ਕੇ ਮੇਰੀਆਂ ਫੋਟੋਆਂ ਖਿੱਚੀਆਂ ਅਤੇ ਇਨ੍ਹਾਂ ਫੋਟੋਆਂ ਰਾਹੀਂ ਮੈਨੂੰ ਬਲੈਕਮੇਲ ਕੀਤਾ ਗਿਆ ਅਤੇ ਧਮਕੀ ਦਿੱਤੀ ਕਿ ਜੇ ਮੈਂ ਉਨ੍ਹਾਂ ਨਾਲ ਗੱਲ ਨਾ ਕੀਤੀ ਤਾਂ ਉਹ ਮੇਰੀਆਂ ਫੋਟੋਆਂ ਨੂੰ ਇੰਟਰਨੈੱਟ 'ਤੇ ਪਾ ਦੇਣਗੇ।'
ਇਹ ਵੀ ਪੜ੍ਹੋ: ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਹੱਥ 'ਚ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੀ ਕਮਾਨ, ਬਣੇ ਪ੍ਰਧਾਨ
ਖਜ਼ਾਨ ਸਿੰਘ ਨੇ ਕਿਹਾ ਕਿ ਦੋਸ਼ ਪੂਰੀ ਤਰ੍ਹਾਂ ਨਾਲ ਝੂਠੇ ਹਨ ਅਤੇ ਮੇਰਾ ਅਕਸ ਖਰਾਬ ਕਰਨ ਲਈ ਇਹ ਸਭ ਕੀਤਾ ਗਿਆ ਹੈ। ਸੁਰਜੀਤ ਸਿੰਘ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਇਹ ਵੀ ਪੜ੍ਹੋ: ਦਾਦਾ-ਦਾਦੀ ਬਣੇ ਮੁਕੇਸ਼-ਨੀਤਾ ਅੰਬਾਨੀ, ਨੂੰਹ ਸ਼ਲੋਕਾ ਨੇ ਦਿੱਤਾ ਪੁੱਤਰ ਨੂੰ ਜਨਮ