CRPF ਦੇ ਤਿੰਨ ਸਕੂਲਾਂ ਨੂੰ ਮਿਲਿਆ ਧਮਕੀ ਭਰਿਆ ਈ-ਮੇਲ

Tuesday, Oct 22, 2024 - 02:49 PM (IST)

CRPF ਦੇ ਤਿੰਨ ਸਕੂਲਾਂ ਨੂੰ ਮਿਲਿਆ ਧਮਕੀ ਭਰਿਆ ਈ-ਮੇਲ

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਨੂੰ ਇਕ ਧਮਕੀ ਭਰਿਆ ਈ-ਮੇਲ ਆਇਆ ਹੈ, ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਦਿੱਲੀ ਅਤੇ ਤੇਲੰਗਾਨਾ 'ਚ ਉਸ ਦੇ ਤਿੰਨ ਸਕੂਲਾਂ ਨੂੰ ਵਿਸਫ਼ੋਟਕਾਂ ਨਾਲ ਨਿਸ਼ਾਨਾ ਬਣਾਇਆ ਜਾਵੇਗਾ। ਅਧਿਕਾਰਤ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਇਹ ਸਕੂਲ ਦਿੱਲੀ ਦੇ ਰੋਹਿਣੀ ਅਤੇ ਦਵਾਰਕਾ ਅਤੇ ਹੈਦਰਾਬਾਦ ਦੇ ਨੇੜੇ ਮੇਡਚਲ 'ਚ ਸਥਿਤ ਹਨ। ਇਹ ਸਕੂਲ ਸੁਰੱਖਿਅਤ ਹਨ ਅਤੇ ਇਨ੍ਹਾਂ ' ਆਮ ਰੂਪ ਨਾਲ ਕੰਮ ਹੋ ਰਿਹਾ ਹੈ। ਸੀ.ਆਰ.ਪੀ.ਐੱਫ. ਨੂੰ ਸੋਮਵਾਰ ਰਾਤ ਨੂੰ ਸ਼ੱਕੀ ਈ-ਮੇਲ ਮਿਲਿਆ ਸੀ। ਇਸ 'ਚ ਦਾਅਵਾ ਕੀਤਾ ਗਿਆ ਕਿ ਮੰਗਲਵਾਰ ਨੂੰ ਤਿੰਨ ਸਕੂਲਾਂ 'ਚ ਧਮਾਕਾ ਹੋ ਸਕਦਾ ਹੈ। ਸੂਤਰਾਂ ਨ ਦੱਸਿਆ ਕਿ ਇਸ ਤੋਂ ਬਾਅਦ ਸਕੂਲਾਂ ਦੀ ਜਾਂਚ ਕੀਤੀ ਗਈ ਅਤੇ ਉੱਥੇ ਕੁਝ ਵੀ ਸ਼ੱਕੀ ਨਹੀਂ ਮਿਲਿਆ।

ਉਨ੍ਹਾਂ ਦੱਸਿਆ ਕਿ ਸੀ.ਆਰ.ਪੀ.ਐੱਫ. ਦੇ ਤਿੰਨ ਸਕੂਲਾਂ 'ਚ ਆਮ ਰੂਪ ਨਾਲ ਕੰਮਕਾਜ ਹੋ ਰਿਹਾ ਹੈ। ਇਹ ਧਮਕੀ ਭਰਿਆ ਈ-ਮੇਲ ਅਜਿਹੇ ਸਮੇਂ ਭੇਜਿਆ ਗਿਆ ਹੈ, ਜਦੋਂ ਇਕ ਦਿਨ ਪਹਿਲੇ ਰਾਸ਼ਟਰੀ ਰਾਜਧਾਨੀ ਦੇ ਰੋਹਿਣੀ 'ਚ ਪ੍ਰਸ਼ਾਂਤ ਵਿਹਾਰ ਇਲਾਕੇ 'ਚ ਸੀ.ਆਰ.ਪੀ.ਐੱਫ. ਸਕੂਲ ਦੀ ਚਾਰਦੀਵਾਰੀ ਦੇ ਬਾਹਰ ਇਕ ਧਮਾਕਾ ਹੋਇਆ ਸੀ। ਸੁਰੱਖਿਆ ਅਤੇ ਖੁਫ਼ੀਆ ਏਜੰਸੀਆਂ ਐਤਵਾਰ ਸਵੇਰੇ ਹੋਏ ਇਸ ਧਮਾਕੇ 'ਚ ਵੱਖਵਾਦੀ ਸਮਰਥਕਾਂ  ਦੀ ਭੂਮਿਕਾ ਦੀ ਜਾਂਚ ਕਰ ਰਹੀਆਂ ਹਨ। ਸੂਤਰਾਂ ਨੇ ਦੱਸਿਆ ਕਿ ਜਾਂਚ ਏਜੰਸੀਆਂ ਇਸ ਗੱਲ ਦੀ ਵੀ ਜਾਂਚ ਕਰ ਰਹੀਆਂ ਹਨ ਕਿ ਸੋਮਵਾਰ ਰਾਤ ਨੂੰ ਮਿਲਿਆ ਫਰਜ਼ੀ ਈ-ਮੇਲ ਕਿਸ ਨੇ ਅਤੇ ਕਿੱਥੋਂ ਭੇਜਿਆ। ਇਸ ਈ-ਮੇਲ 'ਚ ਤਾਮਿਲਨਾਡੂ ਦੀਆਂ ਕੁਝ ਸਿਆਸੀ ਘਟਨਾਵਾਂ ਬਾਰੇ ਜ਼ਿਕਰ ਕੀਤਾ ਗਿਆ ਹੈ। ਸੀ.ਆਰ.ਪੀ.ਐੱਫ. ਸਕੂਲਾਂ ਦਾ ਸੰਚਾਲਨ ਨਕਸਲ ਵਿਰੋਧੀ, ਜੰਮੂ ਕਸ਼ਮੀਰ 'ਚ ਅੱਤਵਾਦ ਵਿਰੋਧੀ ਅਤੇ ਪੂਰਬ-ਉੱਤਰ 'ਚ ਅੱਤਵਾਦ ਵਿਰੋਧੀ ਮੁਹਿੰਮਾਂ 'ਚ ਤਾਇਨਾਤ ਦੇਸ਼ ਦੀ ਸਭ ਤੋਂ ਵੱਡੀ ਨੀਮ ਫ਼ੌਜੀ ਫ਼ੋਰਸ ਕਰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News