ਦਿੱਲੀ ਹਿੰਸਾ : CRPF ਜਵਾਨਾਂ ਦੀ ਦਰਿਆਦਿਲੀ, GTB ਹਸਪਤਾਲ ''ਚ ਕੀਤਾ ਖੂਨ ਦਾਨ

02/27/2020 12:56:55 PM

ਨਵੀਂ ਦਿੱਲੀ— ਪਿਛਲੇ 4 ਦਿਨਾਂ ਤੋਂ ਹਿੰਸਾ ਦੀ ਅੱਗ 'ਚ ਝੁਲਸ ਰਹੀ ਦਿੱਲੀ 'ਚ ਹਾਲਾਤ ਹੁਣ ਹੌਲੀ-ਹੌਲੀ ਆਮ ਹੋ ਰਹੇ ਹਨ। ਹਿੰਸਾ ਪ੍ਰਭਾਵਿਤ ਇਲਾਕਿਆਂ 'ਚ ਭਾਰੀ ਗਿਣਤੀ ਵਿਚ ਸੁਰੱਖਿਆ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ। ਹਿੰਸਾ ਕਾਰਨ ਭੰਨ-ਤੋੜ, ਅੱਗ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ ਹੁਣ ਤਕ 34 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 200 ਤੋਂ ਵਧੇਰੇ ਲੋਕ ਜ਼ਖਮੀ ਹਨ। ਹਿੰਸਾ ਦਰਮਿਆਨ ਮਨੁੱਖਤਾ ਦੀ ਭਲਾਈ ਲਈ ਕਈ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਦੇ ਜਵਾਨਾਂ ਵਲੋਂ ਖੂਨ ਦਾਨ ਕੀਤਾ ਗਿਆ। ਬੁੱਧਵਾਰ ਦੇਰ ਸ਼ਾਮ ਨੂੰ 35 ਸੀ. ਆਰ. ਪੀ. ਐੱਫ. ਜਵਾਨਾਂ ਨੇ ਗੁਰੂ ਤੇਗ ਬਹਾਦਰ (ਜੀ. ਟੀ. ਬੀ.) ਹਸਪਤਾਲ 'ਚ ਖੂਨ ਦਾਨ ਕੀਤਾ। ਦੱਸ ਦੇਈਏ ਕਿ ਇਸੇ ਹਸਪਤਾਲ 'ਚ ਹਿੰਸਾ ਤੋਂ ਪੀੜਤ ਜ਼ਿਆਦਾਤਰ ਲੋਕਾਂ ਦਾ ਇਲਾਜ ਚੱਲ ਰਿਹਾ ਹੈ। 

ਓਧਰ ਜੀ. ਟੀ. ਬੀ. ਹਸਪਤਾਲ ਦੇ ਐੱਮ. ਐੱਸ. ਸੁਨੀਲ ਕੁਮਾਰ ਨੇ ਕਿਹਾ ਕਿ ਸਾਡੇ ਹਸਪਤਾਲ 'ਚ ਖੂਨ ਦੀ ਕਮੀ ਨਹੀਂ ਹੈ ਪਰ ਇਸ ਦੇ ਬਾਵਜੂਦ ਮੈਂ ਸੀ. ਆਰ. ਪੀ. ਐੱਫ. ਦਾ ਧੰਨਵਾਦ ਕਰਾਂਗਾ ਕਿ ਉਨ੍ਹਾਂ ਨੇ ਖੂਨ ਦਾਨ ਕੀਤਾ। ਮਿਲੀ ਜਾਣਕਾਰੀ ਮੁਤਾਬਕ ਸੀ. ਆਰ. ਪੀ. ਐੱਫ. ਦੇ 50 ਜਵਾਨ ਖੂਨ ਦਾਨ ਕਰਨ ਲਈ ਪੁੱਜੇ ਸਨ ਪਰ 35 ਜਵਾਨਾਂ ਦਾ ਖੂਨ ਲਿਆ ਗਿਆ। ਬਾਕੀ ਜਵਾਨਾਂ ਨੂੰ ਲੋੜ ਪੈਣ 'ਤੇ ਬੁਲਾਉਣ ਦਾ ਭਰੋਸਾ ਦਿੱਤਾ ਗਿਆ। ਸੀ. ਆਰ. ਪੀ. ਐੱਫ. ਦੇ ਬੁਲਾਰੇ ਐੱਮ. ਦਿਨਾਕਰਨ ਨੇ ਦੱਸਿਆ ਕਿ ਜੀ. ਟੀ. ਬੀ. ਹਸਪਤਾਲ 'ਚ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਇਹ ਪਤਾ ਲੱਗਦੇ ਹੀ ਸਾਡੇ ਜਵਾਨਾਂ ਨੇ ਖੂਨ ਦਾਨ ਕਰਨ ਦਾ ਫੈਸਲਾ ਲਿਆ। ਸਾਡੇ ਜਵਾਨ ਖੂਨ ਦਾਨ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ।


Tanu

Content Editor

Related News