ਛੱਤੀਸਗੜ੍ਹ ’ਚ ਬਿਜਲੀ ਦੇ ਝਟਕੇ ਕਾਰਨ ਸੀ. ਆਰ. ਪੀ. ਐੱਫ. ਦੇ ਜਵਾਨ ਦੀ ਮੌਤ
Tuesday, Apr 22, 2025 - 11:56 PM (IST)

ਬੀਜਾਪੁਰ, (ਭਾਸ਼ਾ)- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ ਵਿਚ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਦੇ ਜਵਾਨ ਸੁਜਾਏ ਪਾਲ ਦੀ ਬਿਜਲੀ ਦੇ ਝਟਕੇ ਕਾਰਨ ਮੌਤ ਹੋ ਗਈ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਸੀ. ਆਰ. ਪੀ. ਐੱਫ. ਦੇ ਗੰਗਾਲੂਰ ਵਿਚ ਸਥਿਤ ਕੈਂਪ ਵਿਚ ਵਾਪਰਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਨੇ ਦੱਸਿਆ ਕਿ ਸੁਜਾਏ ਪਾਲ ਪੱਛਮੀ ਬੰਗਾਲ ਦੇ 24 ਪਰਗਨਾ ਜ਼ਿਲੇ ਦਾ ਰਹਿਣ ਵਾਲਾ ਸੀ।