ਛੁੱਟੀ ''ਤੇ ਘਰ ਆਏ CRPF ਜਵਾਨ ਦੀ ਮਾਲ ਗੱਡੀ ਦੀ ਲਪੇਟ ''ਚ ਆਉਣ ਨਾਲ ਮੌਤ

Saturday, Aug 10, 2024 - 05:25 PM (IST)

ਛੁੱਟੀ ''ਤੇ ਘਰ ਆਏ CRPF ਜਵਾਨ ਦੀ ਮਾਲ ਗੱਡੀ ਦੀ ਲਪੇਟ ''ਚ ਆਉਣ ਨਾਲ ਮੌਤ

ਇਟਾਵਾ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ 'ਚ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ ਇਕ ਜਵਾਨ ਦੀ ਮਾਲਗੱਡੀ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ। ਭਰਥਨਾ ਪੁਲਸ ਦੇ ਇੰਚਾਰਜ ਦੇਵੇਂਦਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਪਾਲੀ ਖੁਰਦ ਪਿੰਡ ਵਾਸੀ ਸੀ.ਆਰ.ਪੀ.ਐੱਫ. ਜਵਾਨ ਜਬਰ ਸਿੰਘ (35) ਆਪਣੇ ਖੇਤ ਤੋਂ ਘਰ ਪਰਤ ਰਹੇ ਸਨ, ਉਦੋਂ ਰੇਲ ਪੱਟੜੀ ਪਾਰ ਕਰਦੇ ਸਮੇਂ ਮਾਲ ਗੱਡੀ ਦੀ ਲਪੇਟ 'ਚ ਆ ਗਏ।

ਪੁਲਸ ਨੇ ਦੱਸਿਆ ਕਿ ਕੋਲ ਦੇ ਖੇਤ 'ਚ ਆਪਣੇ ਪਸ਼ੂ ਚਰਾ ਰਹੇ ਹੋਰ ਕਿਸਾਨਾਂ ਨੇ ਮ੍ਰਿਤਕ ਦੇ ਪਰਿਵਾਰ ਨੂੰ ਘਟਨਾ ਦੀ ਸੂਚਨਾ ਦਿੱਤੀ। ਪੁਲਸ ਨੇ ਦੱਸਿਆ ਕਿ ਜਬਰ ਸਿੰਘ ਛੁੱਟੀਆਂ ਤੋਂ ਬਾਅਦ ਘਰ ਆਇਆ ਸੀ। ਉਸ ਨੇ ਦੱਸਿਆ ਕਿ ਮ੍ਰਿਤਕ ਦੇਹ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News