ਨਕਸਲੀ ਮੁੱਠਭੇੜ ''ਚ ਸ਼ਹੀਦ ਹੋਏ ਕਰਨਾਟਕ ਦੇ ਮਹਾਦੇਵ ਪਾਟਿਲ ਦੇ ਘਰ ਪਹੁੰਚੇ ਲੋਕ

6/29/2019 4:14:59 PM

ਰਾਏਪੁਰ—ਛੱਤੀਸਗੜ੍ਹ 'ਚ ਆਏ ਦਿਨ ਨਕਸਲੀ ਜਵਾਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ। ਸ਼ੁੱਕਰਵਾਰ ਨੂੰ ਛੱਤੀਸਗੜ੍ਹ ਦੇ ਬੀਜਾਪੁਰ 'ਚ ਨਕਸਲੀਆਂ ਨਾਲ ਮੁੱਠਭੇੜ ਦੌਰਾਨ 3 ਜਵਾਨ ਸ਼ਹੀਦ ਹੋ ਗਏ। ਇਸ ਮੁੱਠਭੇੜ 'ਚ ਕਰਨਾਟਕ ਦੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ) ਏ. ਐੱਸ. ਆਈ. ਮਹਾਦੇਵ ਪਾਟਿਲ ਵੀ ਸ਼ਹੀਦ ਹੋਏ। ਸ਼ਨੀਵਾਰ ਨੂੰ ਉਨ੍ਹਾਂ ਦੇ ਘਰ 'ਚ ਲੋਕ ਇਕੱਠੇ ਹੋਣ ਲੱਗੇ। ਨਮ ਅੱਖਾਂ ਨਾਲ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੇ ਬੇਟੇ ਨੇ ਕਿਹਾ ਕਿ ਮੈਂ ਵਾਰਦਾਤ ਤੋਂ ਇੱਕ ਦਿਨ ਪਹਿਲਾਂ ਆਖਰੀ ਵਾਰ ਪਾਪਾ ਨਾਲ ਗੱਲ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਹ ਜਲਦੀ ਦੀ ਘਰ ਆਉਣ ਵਾਲੇ ਹਨ। ਦਰਅਸਲ ਘਰ 'ਚ ਇੱਕ ਸਮਾਰੋਹ ਸੀ, ਜਿਸ 'ਚ ਸ਼ਾਮਲ ਹੋਣ ਮਹਾਦੇਵ ਪਾਟਿਲ ਨੇ 10 ਦਿਨ ਦੀ ਛੁੱਟੀ ਲਈ ਸੀ। ਬੇਟੇ ਨੇ ਕਿਹਾ ਪਾਪਾ ਘਰ ਆਉਣ ਵਾਲੇ ਸੀ ਪਰ ਇੰਝ ਹੋਇਆ ਹੀ ਨਹੀਂ। 

PunjabKesari

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਛੱਤੀਸਗੜ੍ਹ ਦੇ ਸੁਰੱਖਿਆਬਲਾਂ ਅਤੇ ਨਕਸਲੀਆਂ ਵਿਚਾਲੇ ਮੁੱਠਭੇੜ ਦੀਆਂ ਦੋ ਵੱਖ-ਵੱਖ ਘਟਨਾਵਾਂ ਬੀਜਾਪੁਰ ਅਤੇ ਰਾਜਨੰਦਗਾਂਵ 'ਚ ਹੋਈਆਂ। ਇਸ ਦੌਰਾਨ 3 ਜਵਾਨ ਸ਼ਹੀਦ ਹੋ ਗਏ। ਕ੍ਰਾਸ ਫਾਇਰਿੰਗ 'ਚ ਇੱਕ ਸਕੂਲੀ ਵਿਦਿਆਰਥਣ ਦੇ ਮਾਰੇ ਜਾਣ ਦੀ ਜਾਣਕਾਰੀ ਵੀ ਮਿਲੀ ਹੈ। ਸ਼ਹੀਦ ਹੋਏ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੂੰ ਸ਼ਨੀਵਾਰ ਆਖਰੀ ਸਲਾਮੀ ਦਿੱਤੀ ਗਈ। ਪੀ. ਟੀ. ਐੱਸ. ਮਾਨਾ ਨੇ ਮੈਦਾਨ 'ਚ ਜਵਾਨਾਂ ਨੂੰ ਨਮ ਅੱਖਾਂ ਨਾਲ ਵਿਦਾਈ ਦਿੱਤੀ ਗਈ। ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਗ੍ਰਹਿ ਮੰਤਰੀ ਤਾਮਰਧਵਜ ਸਾਹੂ, ਡੀ. ਜੀ. ਪੀ ਡੀ. ਐੱਮ. ਅਵਸਥੀ ਸਮੇਤ ਪੁਲਸ ਵਿਭਾਗ ਦੇ ਆਲਾ ਅਧਿਕਾਰੀ ਮੌਜੂਦ ਰਹੇ। ਸਾਰੇ ਸ਼ਹੀਦਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਲਈ ਰਾਵਾਨਾ ਕਰ ਦਿੱਤੀਆਂ ਗਈਆਂ ਹਨ।


Iqbalkaur

Edited By Iqbalkaur