CRPF ਨੇ ਅਨੰਤਨਾਗ ''ਚ ਚਿਤਾਵਨੀ ਦੇ ਰੂਪ ''ਚ ਹਵਾ ''ਚ ਚਲਾਈਆਂ ਗੋਲੀਆਂ

Friday, Jun 21, 2019 - 05:08 PM (IST)

CRPF ਨੇ ਅਨੰਤਨਾਗ ''ਚ ਚਿਤਾਵਨੀ ਦੇ ਰੂਪ ''ਚ ਹਵਾ ''ਚ ਚਲਾਈਆਂ ਗੋਲੀਆਂ

ਸ਼੍ਰੀਨਗਰ— ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦੇ ਜਵਾਨਾਂ ਨੇ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ 'ਚ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੇ ਬਿਨਾਂ ਰੁਕੇ ਜਾਂਚ ਚੌਕੀ ਪਾਰ ਕਰਨ ਤੋਂ ਬਾਅਦ ਚਿਤਾਵਨੀ ਦੇ ਰੂਪ 'ਚ ਹਵਾ 'ਚ ਗੋਲੀਆਂ ਚਲਾਈਆਂ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਅਨੰਤਨਾਗ 'ਚ ਕੇ.ਪੀ. ਰੋਡ 'ਤੇ ਸੀ.ਆਰ.ਪੀ.ਐੱਫ. ਵਲੋਂ ਸਥਾਪਤ ਜਾਂਚ ਚੌਕੀ 'ਤੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਅਤੇ ਪਿਛਲੀ ਸੀਟ 'ਤੇ ਬੈਠੇ ਉਸ ਦੇ ਦੋਸਤ ਨੂੰ ਰੁਕਣ ਦਾ ਸੰਕੇਤ ਦਿੱਤਾ ਗਿਆ।

ਉਨ੍ਹਾਂ ਨੇ ਦੱਸਿਆ ਕਿ ਨੌਜਵਾਨ ਨੇ ਮੋਟਰਸਾਈਕਲ ਨਹੀਂ ਰੋਕੀ ਅਤੇ ਜਾਂਚ ਚੌਕੀ ਪਾਰ ਕਰ ਗਿਆ, ਜਿਸ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਚਿਤਾਵਨੀ ਦੇ ਰੂਪ 'ਚ ਹਵਾ 'ਚ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਖੇਤਰ 'ਚ ਐਡੀਸ਼ਨਲ ਸੁਰੱਖਿਆ ਫੋਰਸਾਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਨੌਜਵਾਨ ਨੂੰ ਫੜਨ ਲਈ ਇਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਇਸੇ ਕੇ.ਪੀ. ਰੋਡ 'ਤੇ ਇਕ ਅੱਤਵਾਦੀ ਹਮਲੇ 'ਚ ਸੀ.ਆਰ.ਪੀ.ਐੱਫ. ਦੇ 5 ਜਵਾਨ ਅਤੇ ਇਕ ਪੁਲਸ ਅਧਿਕਾਰੀ ਸ਼ਹੀਦ ਹੋ ਗਏ ਸਨ। ਸੁਰੱਖਿਆ ਫੋਰਸਾਂ ਦੀ ਕਾਰਵਾਈ 'ਚ ਇਕ ਅੱਤਵਾਦੀ ਵੀ ਮਾਰਿਆ ਗਿਆ ਸੀ। ਅੱਤਵਾਦੀਆਂ ਵਲੋਂ ਸੰਭਾਵਿਤ ਆਈ.ਈ.ਡੀ. ਹਮਲੇ ਨੂੰ ਲੈ ਕੇ ਖੁਫੀਆ ਸੂਚਨਾਵਾਂ ਮਿਲਣ ਤੋਂ ਬਾਅਦ ਘਾਟੀ 'ਚ, ਵਿਸ਼ੇਸ਼ ਰੂਪ ਨਾਲ ਦੱਖਣ ਕਸ਼ਮੀਰ 'ਚ ਸੁਰੱਖਿਆ ਫੋਰਸਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ।


author

DIsha

Content Editor

Related News