ਕਸ਼ਮੀਰੀ ਨੌਜਵਾਨ ਨੇ ਡਿਊਟੀ ਤੋਂ ਵਾਪਸ ਆ ਰਹੇ ਸੀ.ਆਰ.ਪੀ.ਐੱਫ. ਜਵਾਨ ਨਾਲ ਕੀਤਾ ਦੁਰਵਿਵਹਾਰ

04/12/2017 3:33:20 PM

ਨਵੀਂ ਦਿੱਲੀ— ਭਾਰਤੀ ਫੌਜ ''ਤੇ ਜਿੱਥੇ ਇਕ ਪਾਸੇ ਜੰਮੂ-ਕਸ਼ਮੀਰ ''ਚ ਅੱਤਵਾਦੀ ਹਮਲੇ ਹੁੰਦੇ ਹੈ ਤਾਂ ਉੱਥੇ ਦੂਜੇ ਪਾਸੇ ਉਨ੍ਹਾਂ ਨੂੰ ਸਥਾਨਕ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ।
ਵੀਡੀਓ ਹੋਈ ਵਾਇਰਲ
ਹਾਲ ਹੀ ''ਚ ਸੋਸ਼ਲ ਮੀਡੀਆ ''ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨਾਲ ਕੁਝ ਕਸ਼ਮੀਰੀ ਨੌਜਵਾਨ ਭੀੜ ''ਚ ਸੀ. ਆਰ. ਪੀ. ਐੱਫ. ਦੇ ਜਵਾਨ ਨੂੰ ਲੱਤ ਮਾਰਦਾ ਹੋਇਆ ਦਿਖਾਈ ਦੇ ਰਿਹਾ ਹੈ। ਵੀਡੀਓ ''ਚ ਸਾਫ ਦਿਸ ਰਿਹਾ ਹੈ ਕਿ ਜਵਾਨ ਮਾਰਚ ਕਰ ਰਹੇ ਹਨ, ਉਸੇ ਸਮੇਂ ਕੁਝ ਨੌਜਵਾਨ ਉੱਥੋਂ ਲੰਘ ਰਹੇ ਹੁੰਦੇ ਹਨ। ਉਸ ਸਮੇਂ ਉਨ੍ਹਾਂ ''ਚੋਂ ਇਕ ਨੌਜਵਾਨ ਜਵਾਨ ਨੂੰ ਲੱਤ ਮਾਰਨ ਦੀ ਕੋਸ਼ਿਸ਼ ਕਰਦਾ ਹੈ ਪਰ ਫਿਰ ਵੀ ਜਵਾਨ ਉਸ ਨੂੰ ਕੁਝ ਨਹੀਂ ਕਹਿੰਦਾ।
ਸੀ. ਆਰ. ਪੀ. ਐੱਫ. ਨੇ ਦਿੱਤਾ ਬਿਆਨ

ਇਸ ਘਟਨਾ ਦੇ ਸੀ. ਆਰ. ਪੀ. ਐੱਫ. ਨੇ ਆਪਣੇ ਬਿਆਨ ''ਚ ਕਿਹਾ ਕਿ ਇਹ ਵੀਡੀਓ ਹਾਲ ਹੀ ''ਚ ਹੋਏ ਉਪ ਚੋਣਾਂ ਦੌਰਾਨ ਦਾ ਹੈ। ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਜਵਾਨ ਈ.ਵੀ.ਐੱਮ. ਦੀ ਸੁਰੱਖਿਆ ਕਰ ਰਹੇ ਸਨ, ਉਨ੍ਹਾਂ ਦੇ ਈ.ਵੀ.ਐੱਮ. ਨੂੰ ਸੇਫ ਰੱਖਣਾ ਕਾਫੀ ਜ਼ਰੂਰੀ ਸੀ। ਨਾ ਕਿ ਉਸ ਨੌਜਵਾਨ ਨੂੰ ਜਵਾਬ ਦੇਣਾ।
ਹਿੰਸਾ ਦੇ ਕਾਰਨ ਹੋਈ ਸਿਰਫ 7.14 ਫੀਸਦੀ ਪੋਲਿੰਗ
ਤੁਹਾਨੂੰ ਦੱਸ ਦੇਈਏ ਕਿ ਸ਼੍ਰੀਨਗਰ ਲੋਕ ਸਭਾ ਸੀਟ ''ਤੇ ਉਪ ਚੋਣਾਂ ''ਚ ਐਤਵਾਰ ਨੂੰ ਕਾਫੀ ਹਿੰਸਾ ਹੋਈ, ਜਿਸ ''ਚ ਲੋਕ ਸਭਾ ਖੇਤਰ ਦੇ ਵੱਖ ਹਿੱਸਿਆ ''ਚ ਪੋਲਿੰਗ ਸਟੇਸ਼ਨ ''ਤੇ ਹਮਲਾ ਕਰਨ ਵਾਲੀ ਭੀੜ ''ਤੇ ਸੁਰੱਖਿਆ ਫੋਰਸ ਅਤੇ ਪੁਲਸ ਕਰਮਚਾਰੀਆਂ ਦੀ ਗੋਲੀਬਾਰੀ ''ਚ 8 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੌਰਾਨ ਪਥਰਾਅ ''ਚ ਸੁਰੱਖਿਆ ਫੋਰਸ ਸਮੇਤ ਕਈ ਲੋਕ ਜ਼ਖਮੀ ਹੋ ਗਏ। ਹਿੰਸਾ ਦੇ ਕਾਰਨ ਸਿਰਫ 7.14 ਫੀਸਦੀ ਪੋਲਿੰਗ ਹੀ ਹੋਈ ਸੀ।

 

 


Related News