ਚੰਡੀਗੜ੍ਹ ਸਮੇਤ 3 ਰਾਜਾਂ 'ਚ ਵਿਆਹ ਕਰਕੇ ਕਰੋੜਾਂ ਰੁਪਏ ਠੱਗੇ, ਲਾੜਾ ਗ੍ਰਿਫਤਾਰ

08/18/2018 5:03:39 PM

ਨੋਇਡਾ— ਸੱਤ ਸਾਲਾਂ 'ਚ ਤਿੰਨ ਰਾਜਾਂ ਦੀ ਪੁਲਸ ਨੂੰ ਚਕਮਾ ਦੇ ਕੇ ਕਰੋੜਾਂ ਰੁਪਏ ਠੱਗ ਚੁਕੇ ਲੁਟੇਰੇ ਲਾੜੇ ਤਰੁਣ ਅਤੇ ਉਸ ਦੀ ਭੈਣ ਦੁਰਗਾਸ਼ੂ ਨੂੰ ਨੋਇਡਾ ਪੁਲਸ ਨੇ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰ ਲਿਆ। ਦੋਹਾਂ 'ਤੇ 25-25 ਹਜ਼ਾਰ ਰੁਪਏ ਦਾ ਇਨਾਮ ਸੀ। ਦੋਹਾਂ 'ਤੇ ਯੂ.ਪੀ. ਦੇ ਮੇਰਠ ਅਤੇ ਨੋਇਡਾ, ਚੰਡੀਗੜ ਅਤੇ ਭੋਪਾਲ ਅਤੇ ਇੰਦੌਰ 'ਚ ਵਿਆਹ ਕਰਕੇ ਔਰਤਾਂ ਤੋਂ ਲੱਖਾਂ ਰੁਪਏ ਠੱਗਣ, ਬਿਜ਼ਨੈੱਸ ਦੇ ਨਾਂ 'ਤੇ ਠੱਗੀ ਅਤੇ ਘਰ ਤੋਂ ਲੱਖਾਂ ਰੁਪਏ ਲੁੱਟ ਕੇ ਭੱਜ ਜਾਣ ਦੇ ਮਾਮਲੇ ਦਰਜ ਹਨ। ਦੋਸ਼ੀ ਲਾੜਾ ਤਰੁਣ ਪਿਛਲੇ ਇਕ ਸਾਲ 'ਚ ਹੀ 3 ਵਿਆਹ ਕਰ ਚੁੱਕਾ ਹੈ। ਪਹਿਲਾ ਨੋਇਡਾ 'ਚ ਅਪ੍ਰੈਲ 2017 'ਚ ਇਕ ਨਰਸ ਨਾਲ ਕੀਤਾ। 4 ਮਹੀਨੇ ਬਾਅਦ ਹੀ 40 ਲੱਖ ਹੜਪ ਕੇ ਭੱਜ ਗਿਆ। ਫਿਰ ਭੋਪਾਲ ਬੈਂਕ ਮੈਨੇਜਰ ਨੂੰ ਝਾਂਸੇ 'ਚ ਲਿਆ। ਜਨਵਰੀ 2018 'ਚ ਵਿਆਹ ਕੀਤਾ। ਔਰਤ ਤੋਂ 10 ਲੱਖ ਰੁਪਏ ਠੱਗ ਕੇ ਮਈ 'ਚ ਭੈਣ ਨਾਲ ਫਰਾਰ ਹੋ ਗਿਆ ਸੀ। ਜੁਲਾਈ 'ਚ ਵਾਰਾਣਸੀ ਦੀ ਲੜਕੀ ਨਾਲ ਇਲਾਹਬਾਦ 'ਚ ਵਿਆਹ ਕੀਤਾ। ਸਵਾ ਕਰੋੜ ਖਰਚ ਕਰਕੇ ਏਜੰਸੀ ਸ਼ੁਰੂ ਕਰਨ ਦੀ ਤਿਆਰੀ 'ਚ ਸੀ। ਉਸੇ ਸਿਲਸਿਲੇ 'ਚ ਨੋਇਡਾ ਸੈਕਟਰ-71 ਪਹੁੰਚਿਆ ਸੀ,ਜਿੱਥੇ ਫੜਿਆ ਗਿਆ।
 

2008 'ਚ ਵੀ ਹੋਈ ਸੀ ਜੇਲ 
ਤਰੁਣ ਸ਼ਰਮਾ ਲੱਖਾਂ ਦੀ ਜਾਅਲਸਾਜ਼ੀ ਦੇ ਮਾਮਲੇ 'ਚ 2008 'ਚ ਜੇਲ ਵੀ ਜਾ ਚੁਕਿਆ ਹੈ। ਜੇਲ 'ਚੋਂ ਰਿਹਾ ਹੋਣ ਤੋਂ ਬਾਅਦ 2010 'ਚ ਉਹ ਦੁਰਗਾਸ਼ੂ ਦੇ ਸੰਪਰਕ 'ਚ ਆਇਆ ਸੀ ਅਤੇ ਫਿਰ ਦੋਵੇਂ ਨਵੇਂ ਤਰੀਕੇ ਨਾਲ ਠੱਗੀ ਦਾ ਪਲਾਨ ਬਣਾਉਣ ਲੱਗੇ ਸੀ।


Related News