ਇੱਕਠਿਆਂ ਚੋਣਾਂ ਕਰਵਾਉਣ ਬਾਰੇ EC ਨੇ ਸਰਕਾਰ ਨੂੰ ਕਿਹਾ- EVM ਲਈ ਹਰ 15 ਸਾਲ ''ਚ ਖਰਚ ਹੋਣਗੇ ਕਰੋੜਾਂ ਰੁਪਏ

Sunday, Jan 21, 2024 - 11:22 AM (IST)

ਇੱਕਠਿਆਂ ਚੋਣਾਂ ਕਰਵਾਉਣ ਬਾਰੇ EC ਨੇ ਸਰਕਾਰ ਨੂੰ ਕਿਹਾ- EVM ਲਈ ਹਰ 15 ਸਾਲ ''ਚ ਖਰਚ ਹੋਣਗੇ ਕਰੋੜਾਂ ਰੁਪਏ

ਨਵੀਂ ਦਿੱਲੀ (ਭਾਸ਼ਾ)- ਚੋਣ ਕਮਿਸ਼ਨ ਨੇ ਕਿਹਾ ਹੈ ਕਿ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਇੱਕੋ ਸਮੇਂ ਕਰਵਾਉਣ ਲਈ ਵਿੱਚ ਹਰ 15 ਸਾਲ ਬਾਅਦ ਨਵੀਆਂ ‘ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ’ (ਈ. ਵੀ. ਐੱਮ.) ਨੂੰ ਖਰੀਦਣ ਲਈ ਲਗਭਗ 10,000 ਕਰੋੜ ਰੁਪਏ ਦੀ ਲੋੜ ਹੋਵੇਗੀ। ਕਮਿਸ਼ਨ ਨੇ ਸਰਕਾਰ ਨੂੰ ਭੇਜੀ ਚਿੱਠੀ ’ਚ ਕਿਹਾ ਹੈ ਕਿ ਈ. ਵੀ. ਐੱਮ. ਦੀ ਵਰਤੋਂ ਦੀ ਮਿਆਦ 15 ਸਾਲ ਹੈ। ਜੇ ਇਕੋ ਸਮੇਂ ਚੋਣਾਂ' ਕਰਵਾਈਆਂ ਜਾਂਦੀਆਂ ਹਨ ਤਾਂ ਮਸ਼ੀਨਾਂ ਦੇ ਇੱਕ ਸੈੱਟ ਨੂੰ ਇਨ੍ਹਾਂ ਦੀ ਵਰਤੋਂ ਦੇ ਸਮੇਂ ਦੌਰਾਨ ਸਿਰਫ਼ 3 ਵਾਰ ਚੋਣਾਂ ਕਰਵਾਉਣ ਲਈ ਵਰਤਿਆ ਜਾ ਸਕਦਾ ਹੈ। ਅਨੁਮਾਨ ਮੁਤਾਬਕ ਇਸ ਸਾਲ ਲੋਕ ਸਭਾ ਦੀਆਂ ਚੋਣਾਂ ਲਈ ਪੂਰੇ ਦੇਸ਼ ਵਿੱਚ ਕੁੱਲ 11.80 ਲੱਖ ਪੋਲਿੰਗ ਸਟੇਸ਼ਨਾਂ ਦੀ ਲੋੜ ਹੋਵੇਗੀ। ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਦੇ ਨਾਲ-ਨਾਲ ਹੋਣ ਦੌਰਾਨ ਹਰ ਪੋਲਿੰਗ ਸਟੇਸ਼ਨ ’ਤੇ ਈ. ਵੀ. ਐੱਮ. ਕਾਰਡਾਂ ਦੇ ਦੋ ਸੈੱਟਾਂ ਦੀ ਲੋੜ ਹੋਵੇਗੀ-ਇੱਕ ਲੋਕ ਸਭਾ ਸੀਟ ਲਈ ਅਤੇ ਦੂਜਾ ਵਿਧਾਨ ਸਭਾ ਸੀਟ ਲਈ। ਸਰਕਾਰ ਨੂੰ ਭੇਜੀ ਚਿੱਠੀ ’ਚ ਕਮਿਸ਼ਨ ਨੇ ਪਿਛਲੇ ਤਜਰਬਿਆਂ ਦੇ ਆਧਾਰ ’ਤੇ ਕਿਹਾ ਹੈ ਕਿ ਪੋਲਿੰਗ ਵਾਲੇ ਦਿਨ ਵੱਖ-ਵੱਖ ਪੱਧਰਾਂ ’ਤੇ ਨੁਕਸਦਾਰ ਯੂਨਿਟਾਂ ਨੂੰ ਬਦਲਣ ਲਈ ‘ਕੰਟਰੋਲ ਯੂਨਿਟਸ’ (ਸੀ. ਯੂ.), ‘ਬੈਲਟ ਯੂਨਿਟਸ’ (ਬੀ. ਯੂ.) ਅਤੇ ਵੋਟਰ-ਵੈਰੀਫਾਈਏਬਲ ਪੇਪਰ ਆਡਿਟ ਟ੍ਰੇਲ ਮਸ਼ੀਨਾਂ ਦੀ ਲੋੜ ਹੁੰਦੀ ਹੈ। ਇਸ ਸਬੰਧੀ ਇੱਕ ਈ. ਵੀ .ਐੱਮ. ਨਾਲ ਘੱਟੋ-ਘੱਟ ਇੱਕ ਬੀ. ਯੂ, ਇੱਕ ਸੀ. ਯੂ. ਅਤੇ ਇੱਕ ਵੀ. ਵੀ. ਪੈਟ ਮਸ਼ੀਨ ਦੀ ਲੋੜ ਹੁੰਦੀ ਹੈ।

2029 ਤੋਂ ਪਹਿਲਾਂ ਇੱਕੋ ਸਮੇਂ ਚੋਣਾਂ ਸੰਭਵ ਨਹੀਂ

ਚੋਣ ਕਮਿਸ਼ਨ ਨੇ ਕਿਹਾ ਕਿ ਨਵੀਆਂ ਮਸ਼ੀਨਾਂ ਦੇ ਉਤਪਾਦਨ, ਸਟੋਰੇਜ ਸਹੂਲਤਾਂ ਅਤੇ ਹੋਰ ਲਾਜਿਸਟਿਕ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ 2029 ਤੋਂ ਪਹਿਲਾਂ ਇੱਕੋ ਸਮੇਂ ਚੋਣਾਂ ਨਹੀਂ ਕਰਵਾਈਆਂ ਜਾ ਸਕਦੀਆਂ। ਨਾਲ ਹੀ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਇੱਕੋ ਸਮੇਂ ਕਰਵਾਉਣ ਲਈ ਸੰਵਿਧਾਨ ਦੀਆਂ ਪੰਜ ਧਾਰਾਵਾਂ ਵਿੱਚ ਸੋਧਾਂ ਦੀ ਲੋੜ ਹੋਵੇਗੀ। ਚਿੱਠੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਦਲ-ਬਦਲੀ ਦੇ ਆਧਾਰ ’ਤੇ ਅਯੋਗਤਾ ਨਾਲ ਸਬੰਧਤ ਸੰਵਿਧਾਨ ਦੀ 10ਵੀਂ ਅਨੁਸੂਚੀ ਵਿਚ ਜ਼ਰੂਰੀ ਤਬਦੀਲੀ ਦੀ ਲੋੜ ਹੋਵੇਗੀ।

ਇਹ ਵੀ ਪੜ੍ਹੋ : ਮੁਸਲਿਮ ਔਰਤ ਨੇ ਬਣਾਈ 21 ਫੁੱਟ ਲੰਬੀ ਬੰਸਰੀ, ਅਯੁੱਧਿਆ ਲਈ ਹੋਈ ਰਵਾਨਾ

5 ਧਾਰਾਵਾਂ ’ਚ ਵੀ ਕਰਨੀ ਹੋਵੇਗੀ ਸੋਧ

ਇੱਕਠਿਆਂ ਚੋਣਾਂ ਕਰਾਉਣ ਲਈ ਸੰਵਿਧਾਨ ਦੀਆਂ 5 ਧਾਰਾਵਾਂ ਵਿੱਚ ਵੀ ਸੋਧ ਕਰਨੀ ਪਵੇਗੀ। ਇਸ ਤੋਂ ਇਲਾਵਾ ਦਲ-ਬਦਲੀ ਦੇ ਆਧਾਰ ’ਤੇ ਅਯੋਗਤਾ ਨਾਲ ਸਬੰਧਤ ਸੰਵਿਧਾਨ ਦੀ 10ਵੀਂ ਅਨੁਸੂਚੀ ਵਿੱਚ ਵੀ ਲੋੜੀਂਦੀਆਂ ਤਬਦੀਲੀਆਂ ਕਰਨੀਆਂ ਪੈਣਗੀਆਂ।

ਇਹ ਵੀ ਪੜ੍ਹੋ : ਅਯੁੱਧਿਆ 'ਚ ਜਗਾਇਆ ਗਿਆ ਦੁਨੀਆ ਦਾ ਸਭ ਤੋਂ ਵੱਡਾ ਦੀਵਾ, 7.5 ਕਰੋੜ ਦੱਸੀ ਜਾ ਰਹੀ ਕੀਮਤ

ਈ. ਵੀ. ਐੱਮ. ਦੇ 2 ਸੈੱਟਾਂ ਦੀ ਲੋੜ ਹੋਵੇਗੀ

ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਨੂੰ ਨਾਲੋ-ਨਾਲ ਕਰਵਾਉਣ ਲਈ ਹਰ ਪੋਲਿੰਗ ਸਟੇਸ਼ਨ ’ਤੇ ਈ. ਵੀ. ਐੱਮ. ਕਾਰਡਾਂ ਦੇ ਦੋ ਸੈੱਟਾਂ ਦੀ ਲੋੜ ਹੋਵੇਗੀ। ਇੱਕ ਲੋਕ ਸਭਾ ਦੀ ਸੀਟ ਲਈ ਅਤੇ ਦੂਜਾ ਵਿਧਾਨ ਸਭਾ ਦੀ ਸੀਟ ਲਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News