ਨਿਰਭਿਆ ਕੇਸ ਤੋਂ ਬਾਅਦ ਪਿਛਲੇ 5 ਸਾਲਾਂ ''ਚ ਤੇਜੀ ਨਾਲ ਵਧੇ ਔਰਤਾਂ ਖਿਲਾਫ ਅਪਰਾਧ ਮਾਮਲੇ

12/06/2019 7:53:27 PM

ਨਵੀਂ ਦਿੱਲੀ — ਹੈਦਰਾਬਾਦ 'ਚ ਰੇਪ ਅਤੇ ਕਤਲ ਦਾ ਮਾਮਲਾ, ਉਂਨਾਵ 'ਚ ਰੇਪ ਪੀੜਤਾਂ ਨੂੰ ਅੱਗ ਲਗਾਉਣਾ ਜਾਂ ਫਿਰ ਕਠੂਆ ਮਾਮਲਾ, ਇਨ੍ਹਾਂ ਸਾਰੇ ਘਿਨੌਣੇ ਅਪਰਾਧਾਂ ਤੋਂ ਸਾਫ ਹੁੰਦਾ ਹੁੰਦਾ ਹੈ ਕਿ ਦੇਸ਼ 'ਚ ਔਰਤਾਂ ਸੁਰੱਖਿਅਤ ਨਹੀਂ ਹੈ। 26 ਸਾਲ ਦੀ ਵੇਟੇਨਰੀ ਡਾਕਟਰ ਜਦੋਂ ਆਪਣੇ ਘਰ ਪਰਤ ਰਹੀ ਸੀ ਤਾਂ ਗੈਂਗਰੇਪ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ। ਉਂਨਾਵ ਦੀ ਰੇਪ ਪੀੜਤਾ ਜਦੋਂ ਕੋਰਟ ਦਾ ਰਹੀ ਸੀ ਤਾਂ ਰਾਸਤੇ 'ਚ ਹੀ ਪੰਜ ਲੋਕਾਂ ਨੇ ਉਸ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ 'ਚੋਂ ਦੋ ਰੇਪ ਦੇ ਦੋਸ਼ੀ ਸਨ। ਪੀੜਤਾ 90 ਫੀਸਦੀ ਸੜ੍ਹ ਗਈ ਅਤੇ ਉਸ ਦੀ ਹਾਲਾਤ ਗੰਭੀਰ ਬਣੀ ਹੋਈ ਹੈ।
ਇਸੇ ਤਰ੍ਹਾਂ ਜੰਮੂ-ਕਸ਼ਮੀਰ ਦੇ ਕਠੂਆ 'ਚ ਵੀ 8 ਸਾਲ ਦੀ ਬੱਚੀ ਨਾਲ ਦਰਿੰਦਗੀ ਕੀਤੀ ਗਈ। ਇੰਨੇ ਕੇਸ ਤਾਂ ਲੋਕਾਂ ਦੇ ਸਾਹਮਣੇ ਆ ਗਏ ਪਰ ਅੰਕੜੇ ਦੀ ਗੱਲ ਕਰੀਏ ਤਾਂ ਦਰਿੰਦਗੀ ਦੇ ਮਾਮਲਿਆਂ ਦੀ ਸੂਚੀ ਲੰਬੀ ਹੈ। 2017 ਦੀ ਐੱਨ.ਸੀ.ਆਰ.ਬੀ. ਦੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਸਾਲ 'ਚ ਔਰਤਾਂ ਖਿਲਾਫ ਅਪਰਾਧ ਦੇ 3.59 ਮਾਮਲੇ ਦਰਜ ਕੀਤੇ ਗਏ। ਸਾਲ 2016 'ਚ 3.38 ਅਜਿਹੇ ਮਾਮਲੇ ਦਰਜ ਹੋਏ ਸੀ।
ਮਹਿਲਾਵਾਂ ਖਿਲਾਫ ਹੋਏ ਅਪਰਾਧ 'ਚ 10 ਫੀਸਦੀ ਮਾਮਲੇ ਰੇਪ ਦੇ ਹਨ। 2017 'ਚ 32,559 ਰੇਪ ਕੇਸ ਦਰਜ ਹੋਏ ਸੀ। ਇਸ 'ਚ ਮੱਧ ਪ੍ਰਦੇਸ਼ 'ਚ ਸਭ ਤੋਂ ਜ਼ਿਆਦਾ 5,562 ਦਰਜ ਹੋਏ। ਉਥੇ ਹੀ 4,246 ਮਾਮਲਿਆਂ ਨਾਲ ਉੱਤਰ ਪ੍ਰਦੇਸ਼ ਦੂਜੇ ਨੰਬਰ 'ਤੇ ਅਤੇ ਰਾਜਸਥਾਨ (3,305) ਤੀਜੇ ਸਥਾਨ 'ਤੇ ਰਿਹਾ।
ਕੋਈ ਵੀ ਇਸ ਤੱਥ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਬਹੁਤ ਸਾਰੇ ਅਜਿਹੇ ਵੀ ਰੇਪ ਦੇ ਮਾਮਲੇ ਹੁੰਦੇ ਹਨ ਜੋ ਸਾਹਮਣੇ ਨਹੀਂ ਆਉਂਦੇ ਕਿਉਂਕਿ ਪੀੜਤਾ ਦਾ ਪਰਿਵਾਰ ਹੀ ਉਨ੍ਹਾਂ ਨੂੰ ਬੇਇੱਜਤੀ ਦੇ ਡਰ ਨਾਲ ਦਬਾਅ ਦਿੰਦਾ ਹੈ। ਜੋ ਲੋਕ ਹਿੰਮਤ ਦਿਖਾਉਂਦੇ ਹਨ ਉਹ ਨਿਆਂ ਲਈ ਸਾਲਾਂ ਕੋਰਟ ਦੇ ਚੱਕਰ ਲਗਾਉਂਦੇ ਰਹਿੰਦੇ ਹਨ। ਜਿਵੇ ਕਿ ਨਿਰਭਿਆ ਕੇਸ ਦੇ 7 ਸਾਲ ਬਾਅਦ ਵੀ ਦੋਸ਼ੀਆਂ ਨੂੰ ਫਾਂਸੀ ਨਹੀਂ ਹੋਈ ਹੈ।


Inder Prajapati

Content Editor

Related News