ਕੋਰਟ ਦੀ ਸੁਰੱਖਿਆ 'ਚ ਵੱਡੀ ਕੋਤਾਹੀ, ਪੇਸ਼ੀ ਲਈ ਲਿਆਂਦੇ ਗਏ ਕੈਦੀ ਦਾ ਪੁਲਸ ਸਾਹਮਣੇ ਗੋਲੀਆਂ ਮਾਰ ਕੇ ਕਤਲ
Saturday, Dec 16, 2023 - 02:27 PM (IST)

ਪਟਨਾ, (ਇੰਟ)- ਬਿਹਾਰ ਦੀ ਰਾਜਧਾਨੀ ਪਟਨਾ ਦੀ ਦਾਨਾਪੁਰ ਸਬ-ਡਿਵੀਜ਼ਨ ਦੇ ਦਾਨਾਪੁਰ ਕੋਰਟ ਕੰਪਲੈਕਸ ਵਿੱਚ ਪੇਸ਼ੀ ਲਈ ਲਿਆਂਦੇ ਗਏ ਗੈਂਗਸਟਰ ‘ਛੋਟੇ ਸਰਕਾਰ’ ਦਾ ਸ਼ੁੱਕਰਵਾਰ ਨੂੰ ਪੁਲਸ ਦੇ ਸਾਹਮਣੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਪਿੱਛੋਂ ਸਥਿਤੀ ਤਣਾਅਪੂਰਨ ਬਣ ਗਈ।
ਇਹ ਵੀ ਪੜ੍ਹੋ- ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦਿੱਤੇ ਜਾਣ 'ਤੇ HC ਸਖ਼ਤ, ਹਰਿਆਣਾ ਸਰਕਾਰ ਤੋਂ ਮੰਗਿਆ ਜਵਾਬ
ਦੱਸਿਆ ਜਾਂਦਾ ਹੈ ਕਿ ਬਿਊਰ ਜੇਲ ਵਿੱਚ ਬੰਦ ਕੈਦੀ ਅਭਿਸ਼ੇਕ ਕੁਮਾਰ ਉਰਫ਼ ਛੋਟੇ ਸਰਕਾਰ ਨੂੰ ਦਾਨਾਪੁਰ ਅਦਾਲਤ ਵਿੱਚ ਪੇਸ਼ੀ ਲਈ ਲਿਆਂਦਾ ਗਿਆ ਸੀ। ਇਸ ਦੌਰਾਨ ਅਦਾਲਤ ਦੀ ਚਾਰਦੀਵਾਰੀ ’ਚ ਪੁੱਜੇ ਬਦਮਾਸ਼ਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝਦਾ, ਅਪਰਾਧੀਆਂ ਨੇ ਛੋਟੇ ਸਰਕਾਰ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ- SYL ਮੁੱਦਾ : ਇਸ ਦਿਨ ਹੋਵੇਗੀ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਬੈਠਕ
ਘਟਨਾ ਪਿੱਛੋਂ ਮਚੀ ਹਫੜਾ-ਦਫੜੀ
ਘਟਨਾ ਦੀ ਪੁਸ਼ਟੀ ਕਰਦਿਆਂ ਪਟਨਾ ਪੱਛਮੀ ਦੇ ਐੱਸ. ਪੀ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਅਭਿਸ਼ੇਕ ਕੁਮਾਰ ਉਰਫ਼ ਛੋਟੇ ਸਰਕਾਰ ਬੀਹਟਾ ਥਾਣਾ ਖੇਤਰ ਅਧੀਨ ਪੈਂਦੇ ਸਿਕੰਦਰਪੁਰ ਦਾ ਰਹਿਣ ਵਾਲਾ ਸੀ। ਉਹ ਕਤਲ ਸਮੇਤ ਕਈ ਮਾਮਲਿਆਂ ਵਿੱਚ ਮੁਲਜ਼ਮ ਸੀ। ਇਸ ਸਮੇਂ ਉਹ ਬਿਊਰ ਜੇਲ ਵਿੱਚ ਬੰਦ ਸੀ। ਗੋਲੀ ਲੱਗਣ ਪਿੱਛੋਂ ਅਭਿਸ਼ੇਕ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਇਹ ਵੀ ਪੜ੍ਹੋ- ਸੰਸਦ ਕੁਤਾਹੀ ਮਾਮਲਾ : ਅਦਾਲਤ ਨੇ ਮੁੱਖ ਦੋਸ਼ੀ ਨੂੰ 7 ਦਿਨਾਂ ਦੀ ਪੁਲਸ ਹਿਰਾਸਤ 'ਚ ਭੇਜਿਆ