ਬਿਹਾਰ ''ਚ ਬੇਖੌਫ ਹੋਏ ਅਪਰਾਧੀ, 24 ਘੰਟਿਆਂ ''ਚ 5 ਨੂੰ ਗੋਲੀਆਂ ਨਾਲ ਉਤਾਰਿਆ ਮੌਤ ਦੇ ਘਾਟ
Tuesday, Oct 02, 2018 - 01:44 PM (IST)

ਪਟਨਾ (ਭਾਸ਼ਾ) : ਬਿਹਾਰ 'ਚ ਬੇਖੌਫ ਹੋਏ ਅਪਰਾਧੀ ਸ਼ਰੇਆਮ ਹੱਤਿਆ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਪਿਛਲੇ 24 ਘੰਟਿਆਂ 'ਚ ਸੂਬੇ 'ਚ 5 ਲੋਕਾਂ ਨੂੰ ਅਪਰਾਧੀਆਂ ਨੇ ਗੋਲੀ ਮਾਰ ਦਿੱਤੀ ਹੈ। ਔਰੰਗਾਬਾਦ ਦੇ ਓਬਰਾ ਥਾਣਾ ਮੁੱਖ ਦਫਤਰ ਤੋਂ ਇਕ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਖਰਾਂਟੀ ਪਿੰਡ 'ਚ ਬਾਈਕ ਸਵਾਰ ਹਥਿਆਰਬੰਦ ਅਪਰਾਧੀਆਂ ਨੇ ਕਿਸਾਨ ਰਵਿੰਦਰ ਪਾਂਡੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਓਧਰ ਨਾਨਪੁਰ ਥਾਣਾ ਖੇਤਰ ਦੇ ਬਨੌਲ ਪਿੰਡ 'ਚ ਘਰ 'ਚ ਦਾਖਲ ਹੋ ਕੇ ਬਦਮਾਸ਼ਾਂ ਨੇ ਸਾਬਕਾ ਐੱਸ. ਪੀ. ਓ. ਗਣੇਸ਼ੀ ਦਾਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਓਧਰ ਅਰਵਲ ਐੱਨ. ਐੱਚ. 110 'ਤੇ ਸਥਿਤ ਪਿੰਜਰ ਥਾਣਾ ਖੇਤਰ ਦੇ ਸ਼ਾਂਤੀਪੁਰਮ 'ਚ ਅਪਰਾਧੀਆਂ ਨੇ ਇਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਏ। ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸੇ ਦੌਰਾਨ ਭੋਜਪੁਰ ਜ਼ਿਲੇ 'ਚ ਅਪਰਾਧੀਆਂ ਨੇ ਇਕ ਦੁਕਾਨਦਾਰ ਨੂੰ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਏ। ਨੌਬਤਪੁਰ 'ਚ ਵੀ ਅਪਰਾਧੀਆਂ ਨੇ ਇਕ ਬਜ਼ੁਰਗ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।