ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਦੇ ਮਰਡਰ ਕੇਸ ’ਚ ਮਹਿਲਾ ਮੁਲਜ਼ਮ ਰਾਜਸਥਾਨ ਤੋਂ ਗ੍ਰਿਫਤਾਰ
Sunday, Jan 24, 2021 - 11:34 AM (IST)

ਜੁਗਿਆਲ (ਸਮਾਇਲ)- ਸ਼ਾਹਪੁਰਕੰਡੀ ਪੁਲਸ ਨੇ ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਥਰਿਆਲ ਨਿਵਾਸੀ ਠੇਕੇਦਾਰ ਅਸ਼ੋਕ ਕੁਮਾਰ ਦੇ ਘਰ ’ਚ 19 ਅਗਸਤ 2020 ਨੂੰ ਸੰਨ੍ਹ ਲਾ ਕੇ ਹੱਤਿਆ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਦੋਸ਼ ’ਚ ਇਕ ਮਹਿਲਾ ਮੁਲਜ਼ਮ ਜਬਰਾਨਾ ਪਤਨੀ ਸੇਰੂਖਾਨ ਨੂੰ ਰਾਜਸਥਾਨ ਦੇ ਪਿੰਡ ਚਰਾਬਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਕੰਗਾਰੂਆਂ 'ਤੇ ਜਿੱਤ ਹਾਸਿਲ ਕਰਨ ਵਾਲੇ ਇਨ੍ਹਾਂ 6 ਕ੍ਰਿਕਟਰਾਂ ਨੂੰ ਆਨੰਦ ਮਹਿੰਦਰਾ ਦੇਣਗੇ 'ਥਾਰ'
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੁਲਸ ਨੇ ਸਹਾਰਨਪੁਰ ਤੋਂ ਥਰਿਆਲ ਕਾਂਡ ਦੇ ਮੁਲਜ਼ਮ ਸਾਜਨ ਉਰਫ ਅਮੀਰ ਨੂੰ ਗ੍ਰਿਫਤਾਰ ਕੀਤਾ ਸੀ। ਇਸ ਸਬੰਧ ’ਚ ਥਾਣਾ ਪ੍ਰਭਾਰੀ ਸ਼ਾਹਪੁਰਕੰਡੀ ਇੰਸਪੈਕਟਰ ਭਾਰਤ ਭੂਸ਼ਣ ਸੈਣੀ ਨੇ ਦੱਸਿਆ ਕਿ ਪੁਲਸ ਮੁਲਜ਼ਮ ਮਹਿਲਾ ਤੋਂ ਪੁੱਛਗਿੱਛ ਕਰ ਕੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਦੇ ਸੰਪਰਕ ’ਚ ਹੋਰ ਕੌਣ-ਕੌਣ ਲੋਕ ਹਨ। ਇਸ ਕੇਸ ’ਚ ਹੁਣ ਤੱਕ ਕੁਲ 10 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ’ਚ 8 ਪੁਰਸ਼ ਅਤੇ 2 ਔਰਤਾਂ ਸ਼ਾਮਲ ਹਨ। ਇਸ ਮਾਮਲੇ ’ਚ ਅਜੇ ਫਰਾਰ ਚੱਲ ਰਹੇ 3 ਪੁਰਸ਼ਾਂ ਅਤੇ ਇਕ ਔਰਤ ’ਚ ਰਸ਼ੀਦ, ਸੰਜੂ ਉਰਫ ਛਜੂ ਅਤੇ ਵਾਫਿਲਾ ਦੀ ਤਲਾਸ਼ ਜਾਰੀ ਹੈ, ਜਿਸ ਲਈ ਪੁਲਸ ਦੀਆਂ ਟੀਮਾਂ ਰਾਜਸਥਾਨ, ਉੱਤਰ ਪ੍ਰਦੇਸ਼ ਸਮੇਤ ਕਈ ਹੋਰ ਥਾਵਾਂ ’ਤੇ ਮੁਲਜ਼ਮਾਂ ਨੂੰ ਫੜਨ ਲਈ ਦਬਿਸ਼ ਦੇ ਰਹੀਆਂ ਹਨ।
ਇਹ ਵੀ ਪੜ੍ਹੋ: IPL 2021 ਲਈ 18 ਫਰਵਰੀ ਨੂੰ ਹੋ ਸਕਦੀ ਹੈ ਖਿਡਾਰੀਆਂ ਦੀ ਨੀਲਾਮੀ : BCCI ਅਧਿਕਾਰੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।