ਕ੍ਰਿਕਟ ਦੇ ਦਿੱਗਜ਼ ਖਿਡਾਰੀ ਕਲਾਈਵ ਲੋਇਡ ਨੇ ਬੰਨ੍ਹੇ PM ਮੋਦੀ ਦੇ ਤਾਰੀਫ਼ਾਂ ਦੇ ਪੁਲ
Saturday, Nov 23, 2024 - 05:56 PM (IST)
ਗੁਆਨਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਆਖ਼ਰੀ ਪੜਾਅ ਦੌਰਾਨ ਗੁਆਨਾ 'ਚ ਵੈਸਟਇੰਡੀਜ਼ ਦੀਆਂ ਕ੍ਰਿਕਟ ਸ਼ਖਸੀਅਤਾਂ ਨਾਲ ਮੁਲਾਕਾਤ ਕੀਤੀ ਅਤੇ ਕ੍ਰਿਕਟ ਨੂੰ ਭਾਰਤ ਅਤੇ ਕੈਰੇਬੀਅਨ ਦੇਸ਼ਾਂ ਵਿਚਕਾਰ ਜੋੜਨ ਵਾਲੇ ਬੰਧਨ ਦੇ ਰੂਪ 'ਚ ਉਜਾਗਰ ਕੀਤਾ।
ਕ੍ਰਿਕਟ ਦੇ ਮਹਾਨ ਅਤੇ ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਕਲਾਈਵ ਲੋਇਡ ਨੇ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸ਼ੰਸਾ ਕੀਤੀ ਅਤੇ ਕ੍ਰਿਕਟ ਵਿਚ ਉਨ੍ਹਾਂ ਦੀ ਦਿਲਚਸਪੀ ਅਤੇ ਖੇਡਾਂ ਦੇ ਵਿਸਥਾਰ ਵਿਚ ਸਹਾਇਤਾ ਲਈ ਉਨ੍ਹਾਂ ਦੇ ਕੰਮ ਦਾ ਵੀ ਜ਼ਿਕਰ ਕੀਤਾ। ਲੋਇਡ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਵਰਗੇ ਹੋਰ ਵੀ ਪ੍ਰਧਾਨ ਮੰਤਰੀ ਚਾਹੀਦੇ ਹਨ।
ਕ੍ਰਿਕਟ ਦੇ ਦਿੱਗਜ਼ ਖਿਡਾਰੀ ਲੋਇਡ ਨੇ ਕਿਹਾ। ਸਾਡੀ ਚੰਗੀ ਚਰਚਾ ਹੋਈ...ਗੱਲਬਾਤ ਬਹੁਤ ਵਧੀਆ ਰਹੀ। ਮੈਨੂੰ ਲੱਗਦਾ ਹੈ ਕਿ ਸਾਡੇ 11 ਖਿਡਾਰੀ ਹੁਣ ਭਾਰਤ ਵਿਚ ਸਿਖਲਾਈ ਲੈਣਗੇ। ਇਸ ਲਈ ਉਨ੍ਹਾਂ ਦਾ ਇਹ ਬਹੁਤ ਵਧੀਆ ਫੈਸਲਾ ਹੈ। ਅਸੀਂ ਇਸ ਦੇ ਲਈ ਉਨ੍ਹਾਂ ਦੇ ਧੰਨਵਾਦੀ ਹਾਂ। ਲੋਕਾਂ ਨੇ ਉਨ੍ਹਾਂ ਨੂੰ ਦੋ ਵਾਰ ਚੁਣਿਆ ਹੈ, ਇਸ ਲਈ ਇਹ ਸਪੱਸ਼ਟ ਹੈ ਕਿ ਉਹ ਚੰਗਾ ਕੰਮ ਕਰ ਰਹੇ ਹਨ। ਉਨ੍ਹਾਂ ਦੀ ਕ੍ਰਿਕਟ ਵਿਚ ਦਿਲਚਸਪੀ ਹੈ ਅਤੇ ਇਹ ਬਹੁਤ ਵਧੀਆ ਹੈ। ਉਹ ਕ੍ਰਿਕਟ ਨੂੰ ਹੁਲਾਰਾ ਦੇਣ ਵਿਚ ਮਦਦ ਕਰਨ ਲਈ ਕੰਮ ਕਰ ਰਹੇ ਹਨ। ਇਸ ਲਈ ਅਸੀਂ ਉਨ੍ਹਾਂ ਵਰਗੇ ਹੋਰ ਪ੍ਰਧਾਨ ਮੰਤਰੀ ਚਾਹੁੰਦੇ ਹਾਂ।