ਸੋਸ਼ਲ ਮੀਡੀਆ ’ਤੇ ਟ੍ਰੈਂਡ ਹੋ ਰਿਹਾ ਹੈ 'ਯੁਵਰਾਜ ਸਿੰਘ ਮੁਆਫੀ ਮੰਗੋ', ਜਾਣੋ ਵਜ੍ਹਾ

06/02/2020 11:12:45 AM

ਸਪੋਰਟਸ ਡੈਸਕ— ਟੀਮ ਇੰਡੀਆ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਇਕ ਨਵੇਂ ਵਿਵਾਦ ’ਚ ਫੱਸ ਗਏ ਹਨ। ਇਸ ਵਾਰ ਯੁਵਰਾਜ ਸਿੰਘ ਲਾਈਵ ਚੈਟ ਨੂੰ ਲੈ ਕੇ ਦੇ ਨਿਸ਼ਾਨੇ 'ਤੇ ਆ ਗਏ ਹਨ। ਸੋਮਵਾਰ ਰਾਤ ਤੋਂ ਸੋਸ਼ਲ ਮੀਡੀਆ ’ਤੇ ਯੁਵਰਾਜ ਸਿੰਘ ਤੋੋਂ ਮੁਆਫੀ ਮੰਗਣੀ ਨੂੰ ਕਿਹਾ ਜਾ ਰਿਹਾ ਹੈ। ਟਵਿਟਰ ’ਤੇ ''#ਯੁਵਰਾਜ ਸਿੰਘ ਮੁਆਫੀ ਮੰਗੋ'' ਟ੍ਰੈਂਡ ਕਰ ਰਿਹਾ ਹੈ। ਦਰਅਸਲ ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਨਾਲ ਇਕ ਇੰਸਟਾਗ੍ਰਾਮ ਲਾਈਵ ਚੈਟ ਸੈਸ਼ਨ ਦੇ ਦੌਰਾਨ ਯੁਵਰਾਜ ਸਿੰਘ ਨੇ ਇਕ ਜਾਤੀਸੂਚਕ ਸ਼ਬਦ ਦਾ ਇਸਤੇਮਾਲ ਕਰ ਦਿੱਤਾ ਅਤੇ ਜਿਸ ਤੋਂ ਬਾਅਦ ਉਥੇ ਹੰਗਾਮਾ ਹੋ ਗਿਆ। ਯੁਵੀ ਦੀ ਉਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਅਤੇ ਨਾਲ ਹੀ ਟਵਿਟਰ ’ਤੇ  #ਯੁਵਰਾਜ_ਸਿੰਘ_ਮੁਆਫੀ_ਮੰਗੋ ਟ੍ਰੈਂਡ ਕਰ ਰਿਹਾ ਹੈ।

PunjabKesariਇੱਥੇ ਇਹ ਦੱਸਣਾ ਜਰੂਰੀ ਹੈ ਕਿ ਜਿਸ ਚੈਟ ਨੂੰ ਲੈ ਕੇ ਵਿਵਾਦ ਹੋ ਰਿਹਾ ਹੈ ਉਹ ਕਾਫ਼ੀ ਪੁਰਾਣੀ ਹੈ। ਕੁਝ ਦਿਨ ਪਹਿਲਾਂ ਯੁਵਰਾਜ ਸਿੰਘ ਅਤੇ ਰੋਹਿਤ ਵਿਚਾਲੇ ਲਾਈਵ ਸੈਸ਼ਨ ਹੋਇਆ ਸੀ। ਇਸ ਦੌਰਾਨ ਦੋਵਾਂ ਖਿਡਾਰੀਆਂ ਨੇ ਕ੍ਰਿਕਟ, ਕੋਰੋਨਾ ਨਿਜੀ ਜਿੰਦਗੀ ਅਤੇ ਭਾਰਤੀ ਕ੍ਰਿਕਟਰਾਂ ਨੂੰ ਲੈ ਕੇ ਬਹੁਤ ਸਾਰੀ ਗੱਲਾਂ ਸ਼ੇਅਰ ਕੀਤੀਆਂ ਸਨ। ਇਨ੍ਹਾਂ ਨੇ ਲਾਈਵ ਇੰਸਟਾਗ੍ਰਾਮ ਚੈਟ ਦੇ ਦੌਰਾਨ ਟੀਮ ਇੰਡੀਆ ਦੇ ਖਿਡਾਰੀ ਲੈੱਗ ਸਪਿਨਰ ਕੁਲਦੀਪ ਯਾਦਵ ਅਤੇ ਯੁਜਵੇਂਦਰ ਸਿੰਘ ਕੁਮੈਂਟ ਕਰ ਰਹੇ ਸਨ।

PunjabKesariਇਨ੍ਹਾਂ ਕੁਮੈਂਟਸ ਨੂੰ ਵੇਖ ਕੇ ਯੁਵਰਾਜ ਸਿੰਘ ਨੇ ਰੋਹਿਤ ਸ਼ਰਮਾ ਦੇ ਨਾਲ ਮਜ਼ਾਕ ’ਚ ਇਕ ਜਾਤੀਸੂਚਕ ਸ਼ਬਦ ਦਾ ਇਸਤੇਮਾਲ ਕਰ ਦਿੱਤਾ। ਯੁਵਰਾਜ ਸਿੰਘ ਅਤੇ ਰੋਹਿਤ ਇਸ ਚੈਟ ’ਚ ਚਾਹਲ ਦੀਆਂ ਟਿਕਟਾਕ ਵੀਡੀਓਜ਼ ਦਾ ਮਜ਼ਾਕ ਬਣਾ ਰਹੇ ਸਨ। ਇਸ ਮਜ਼ਾਕ ਦੇ ਦੌਰਾਨ ਯੁਵੀ ਨੇ ਇਕ ਜਾਤੀਸੂਚਕ ਸ਼ਬਦ ਕਿਹਾ। ਜਿਸ ਨੂੰ ਲੈ ਕੇ ਹੁਣ ਲੋਕ ਕਾਫੀ ਗੁੱਸੇ ਆ ਗਏ ਅਤੇ ਟਵਿਟਰ ’ਤੇ ਲੋਕ ਉਨ੍ਹਾਂ ਨੂੰ ਮੁਆਫੀ ਮੰਗਣ ਲਈ ਕਹਿ ਰਹੇ ਹਨ।

ਸਾਬਕਾ ਭਾਰਤੀ ਆਲਰਾਊਂਡਰ ਯੁਵਰਾਜ ਸਿੰਘ ਦਾ ਅੰਤਰਰਾਸ਼ਟਰੀ ਕ੍ਰਿਕਟ ਸ਼ਾਨਦਾਰ ਰਿਹਾ।18 ਸਾਲ ਦੀ ਉਮਰ ਵਿਚ ਆਪਣੇ ਕ੍ਰਿਕਟ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਯੁਵੀ 2007 ਦੇ ਟੀ -20 ਵਰਲਡ ਕੱਪ ਅਤੇ 2011 ਦੀਆਂ ਵਨ-ਡੇ ਵਰਲਡ ਕੱਪ ਦੀ ਜਿੱਤ ਦੇ 'ਹੀਰੋ' ਰਹੇ ਸਨ। 17 ਸਾਲ ਦੇਸ਼ ਲਈ ਖੇਡਣ ਤੋਂ ਬਾਅਦ ਯੁਵਰਾਜ ਸਿੰਘ ਪਿਛਲੇ ਸਾਲ ਜੂਨ 'ਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਆਲਰਾਊਂਡਰ ਯੁਵਰਾਜ ਨੇ ਭਾਰਤ ਲਈ 304 ਵਨ-ਡੇ ਮੈਚਾਂ ਚ 8701 ਦੌੜਾਂ ਅਤੇ 111 ਵਿਕਟਾਂ ਲਈਆਂ ਹਨ।


Davinder Singh

Content Editor

Related News