ਰਿਜ਼ੋਰਟ 'ਚ ਪ੍ਰੇਮਿਕਾ ਦਾ ਕਤਲ ਕਰ ਪ੍ਰੇਮੀ ਨੇ ਬਣਾਇਆ 'ਬੇਵਫਾਈ' ਦਾ ਵੀਡੀਓ, ਇੰਸਟਾਗ੍ਰਾਮ 'ਤੇ ਕੀਤਾ ਪੋਸਟ

11/12/2022 9:12:46 AM

ਜਬਲਪੁਰ (ਭਾਸ਼ਾ)- ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲ੍ਹੇ 'ਚ ਇਕ ਨੌਜਵਾਨ ਨੇ ਆਪਣੀ 22 ਸਾਲਾ ਪ੍ਰੇਮਿਕਾ ਦਾ ਕਤਲ ਕਰ ਦਿੱਤਾ ਅਤੇ ਸ਼ੁੱਕਰਵਾਰ ਨੂੰ ਉਸ ਦੀ ਲਾਸ਼ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤਾ। ਤਿਲਵਾੜਾ ਥਾਣਾ ਇੰਚਾਰਜ ਲਕਸ਼ਮਣ ਸਿੰਘ ਝਰੀਆ ਨੇ ਦੱਸਿਆ ਕਿ ਇਕ ਰਿਜ਼ੋਰਟ ਦੇ ਕਮਰੇ ਦੇ ਬੈੱਡ 'ਤੇ ਇਕ ਕੁੜੀ ਦੀ ਲਾਸ਼ ਪਈ ਹੋਣ ਦਾ ਵੀਡੀਓ ਇੰਸਟਾਗ੍ਰਾਮ 'ਤੇ ਵਾਇਰਲ ਹੋਇਆ। ਦੋਸ਼ੀ ਦੀ ਪਛਾਣ ਗੁਜਰਾਤ ਵਾਸੀ ਵਜੋਂ ਹੋਈ ਹੈ। ਉਸ ਦੀ ਲੋਕੇਸ਼ਨ ਦਾ ਪਤਾ ਲਗਾ ਲਿਆ ਗਿਆ ਹੈ ਅਤੇ ਉਸ ਨੂੰ ਫੜਨ ਲਈ ਪੁਲਸ ਦੀ ਇਕ ਟੀਮ ਰਵਾਨਾ ਹੋ ਗਈ।'' ਝਾਰੀਆ ਨੇ ਦੱਸਿਆ ਕਿ ਜਬਲਪੁਰ ਜ਼ਿਲ੍ਹੇ ਦੇ ਕੁੰਡਮ ਇਲਾਕੇ ਦੀ ਰਹਿਣ ਵਾਲੀ ਸ਼ਿਲਪਾ ਮਿਸ਼ਰਾ 8 ਨਵੰਬਰ ਨੂੰ ਰਿਜ਼ੋਰਟ 'ਚ ਮ੍ਰਿਤਕ ਪਾਈ ਗਈ ਸੀ।

PunjabKesari

ਉਨ੍ਹਾਂ ਕਿਹਾ ਕਿ ਇਕ ਵੀਡੀਓ 'ਚ ਦੋਸ਼ੀ ਨੌਜਵਾਨ ਰਜਾਈ ਉਠਾਉਂਦੇ ਹੋਏ ਕੁੜੀ ਦਾ ਚਿਹਰਾ ਦਿਖਾਉਂਦਾ ਹੈ ਅਤੇ ਕਹਿੰਦਾ ਹੈ ਕਿ 'ਬੇਵਫਾਈ ਨਹੀਂ ਕਰਨ ਕਾ'। ਝਾਰੀਆ ਨੇ ਦੱਸਿਆ ਕਿ ਵਾਇਰਲ ਹੋਏ ਦੂਜੇ ਵੀਡੀਓ 'ਚ ਨੌਜਵਾਨ ਦਾਅਵਾ ਕਰ ਰਿਹਾ ਹੈ ਕਿ ਉਹ ਜਬਲਪੁਰ ਦੇ ਪਾਟਨ ਦਾ ਰਹਿਣ ਵਾਲਾ ਹੈ ਅਤੇ ਕੁੜੀ ਦੇ ਕਤਲ ਕਰਨ ਦੀ ਗੱਲ ਕੂਬੂਲ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਾਇਰਲ ਵੀਡੀਓ 'ਚ ਦੋਸ਼ੀ ਇਹ ਵੀ ਦਾਅਵਾ ਕਰ ਰਿਹਾ ਹੈ ਕਿ ਇਸ ਕੁੜੀ ਦਾ ਉਸ ਦੇ (ਦੋਸ਼ੀ ਦੇ) ਕਾਰੋਬਾਰੀ ਸਾਥੀ ਨਾਲ ਵੀ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ ਅਤੇ ਉਸ ਉਸ ਦੇ ਸਾਝੀ ਦੇ 10-12 ਲੱਖ ਰੁਪਏ ਲੈ ਕੇ ਜਬਲਪੁਰ ਆ ਗਈ ਸੀ ਅਤੇ ਉਸ ਨੇ ਉਸ ਨੇ ਸਾਥੀ ਦੇ ਕਹਿਣ 'ਤੇ ਹੀ ਉਸ ਦਾ ਕਤਲ ਕਰ ਦਿੱਤਾ।

PunjabKesari


DIsha

Content Editor

Related News