ਕੋਵਿਡ ਤੋਂ 93 ਫੀਸਦੀ ਸੁਰੱਖਿਆ ਦਿੰਦਾ ਹੈ ਕੋਵਿਸ਼ੀਲਡ ਦਾ ਟੀਕਾ
Wednesday, Jul 28, 2021 - 12:46 AM (IST)
ਨਵੀਂ ਦਿੱਲੀ- ਸਰਕਾਰ ਨੇ ਦੇਸ਼ ਵਿਚ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਕਾਰਨ ਤੇਜ਼ੀ ਨਾਲ ਫੈਲੀ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਹਥਿਆਰਬੰਦ ਫੋਰਸ ਚਿਕਿਤਸਾ ਮਹਾਵਿਦਿਆਲਾ (ਏ.ਐੱਫ.ਐੱਮ.ਸੀ.) ਵਲੋਂ ਕੀਤੇ ਗਏ ਇਕ ਅਧਿਐਨ ਦਾ ਸੰਦਰਭ ਦਿੰਦੇ ਹੋਏ ਮੰਗਲਵਾਰ ਕਿਹਾ ਕਿ ਕੋਵਿਸ਼ੀਲਡ ਦਾ ਟੀਕਾ ਮਹਾਮਾਰੀ ਤੋਂ 93 ਫੀਸਦੀ ਸੁਰੱਖਿਆ ਦਿੰਦਾ ਹੈ ਅਤੇ ਮੌਤ ਦੀ ਦਰ ਨੂੰ 98 ਫੀਸਦੀ ਤੱਕ ਘਟਾਉਂਦਾ ਹੈ।
ਇਹ ਖ਼ਬਰ ਪੜ੍ਹੋ- WI v AUS : ਵਿੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ, ਆਸਟਰੇਲੀਆ ਨੇ 2-1 ਨਾਲ ਜਿੱਤੀ ਸੀਰੀਜ਼
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀ.ਕੇ. ਪਾਲ ਨੇ ਅਧਿਐਨ ਦੇ ਨਤੀਜੇ ਪੇਸ਼ ਕੀਤੇ। ਇਹ ਅਧਿਐਨ 15 ਲੱਖ ਡਾਕਟਰਾਂ ਅਤੇ ਫਰੰਟ ਲਾਈਨ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ’ਤੇ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਕੋਵਿਸ਼ੀਲਡ ਦਾ ਟੀਕਾ ਲੁਆਇਆ, ਉਨ੍ਹਾਂ ’ਚ 93 ਫੀਸਦੀ ਦੀ ਸੁਰੱਖਿਆ ਵੇਖੀ ਗਈ। ਮੌਤ ਦੀ ਦਰ ਵਿਚ ਵੀ 98 ਫੀਸਦੀ ਦੀ ਕਮੀ ਦਰਜ ਕੀਤੀ ਗਈ। ਉਨ੍ਹਾਂ ਕਿਹਾ ਕਿ ਟੀਕਾ ਲੁਆਉਣ ਨਾਲ ਇਨਫੈਕਸ਼ਨ ਘੱਟ ਹੁੰਦੀ ਹੈ ਪਰ ਕੋਈ ਵੀ ਟੀਕਾ ਇਹ ਗਾਰੰਟੀ ਨਹੀਂ ਦਿੰਦਾ ਕਿ ਇਨਫੈਕਸ਼ਨ ਨਹੀਂ ਹੋਵੇਗੀ। ਟੀਕਾ ਲੁਆਉਣ ਨਾਲ ਗੰਭੀਰ ਬੀਮਾਰੀ ਨੂੰ ਰੋਕਿਆ ਜਾਂਦਾ ਹੈ ਤੇ ਇਹ ਲਗਭਗ ਖਤਮ ਹੋ ਜਾਂਦੀ ਹੈ।
ਇਹ ਖ਼ਬਰ ਪੜ੍ਹੋ- ਆਸਾਮ ਸਰਕਾਰ ਮਿਜ਼ੋਰਮ ਦੀ ਹੱਦ ’ਤੇ ਖੜ੍ਹੀਆਂ ਕਰੇਗੀ 3 ਕਮਾਂਡੋਜ਼ ਬਟਾਲੀਅਨਾਂ
ਦੋ ਖੁਰਾਕਾਂ ਦਰਮਿਆਨ ਫਰਕ ਵਧਾਉਣ ਸਬੰਧੀ ਸਿਫਾਰਿਸ਼ ਵਿਗਿਆਨਕ ਸਬੂਤਾਂ ’ਤੇ ਆਧਾਰਿਤ : ਸਰਕਾਰ
ਸਰਕਾਰ ਨੇ ਮੰਗਲਵਾਰ ਰਾਜ ਸਭਾ ਵਿਚ ਦੱਸਿਆ ਕਿ ਕੋਵਿਸ਼ੀਲਡ ਟੀਕੇ ਦੀਆਂ ਦੋਹਾਂ ਖੁਰਾਕਾਂ ਦਰਮਿਆਨ ਸਮੇਂ ਦੀ ਹੱਦ ਦਾ ਫਰਕ ਵਧਾਉਣ ਲਈ ਮਾਹਿਰਾਂ ਵਲੋਂ ਕੀਤੀ ਗਈ ਸਿਫਾਰਿਸ਼ ਪਾਰਦਰਸ਼ੀ ਢੰਗ ਨਾਲ ਵਿਗਿਆਨਕ ਸਬੂਤਾਂ ’ਤੇ ਆਧਾਰਿਤ ਸੀ। ਸਿਹਤ ਅਤੇ ਪਰਿਵਾਰ ਕਲਿਆਣ ਰਾਜ ਮੰਤਰੀ ਭਾਰਤੀ ਪਰਵੀਨ ਨੇ ਇਕ ਲਿਖਤੀ ਜਵਾਬ ’ਚ ਇਹ ਜਾਣਕਾਰੀ ਦਿੱਤੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।