ਮਰਕਜ਼ 'ਤੇ ਬੋਲੇ ਕੇਜਰੀਵਾਲ, ਮੰਦਰ-ਮਸਜਿਦ ਖਾਲੀ ਤਾਂ ਫਿਰ ਅਜਿਹੀ ਹਰਕਤ ਗੈਰ-ਜ਼ਿੰਮੇਦਰਾਨਾ

03/31/2020 5:41:08 PM

ਨਵੀਂ ਦਿੱਲੀ— ਦਿੱਲੀ ਦੇ ਨਿਜ਼ਾਮੁਦੀਨ ਸਥਿਤ ਮਰਕਜ਼ ਇਮਾਰਤ 'ਚ 'ਤਬਲੀਗੀ ਜਮਾਤ' ਦੇ ਆਯੋਜਨ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦਰਅਸਲ ਜਮਾਤ ਦੇ ਆਯੋਜਨ ਤੋਂ ਬਾਅਦ ਹਜ਼ਾਰਾਂ ਲੋਕਾਂ ਤਕ ਖਤਰਾ ਮੰਡਰਾ ਰਿਹਾ ਹੈ। ਹੁਣ ਇਸ ਪੂਰੇ ਮਾਮਲੇ 'ਤੇ ਕੇਜਰੀਵਾਲ ਨੇ ਪ੍ਰੈੱਸ ਕਾਨਫੰਰਸ ਕਰ ਕੇ ਬਿਆਨ ਦਿੱਤਾ ਅਤੇ ਇਸ ਪੂਰੇ ਮਾਮਲੇ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਮਰਕਜ਼ 'ਚ ਵੱਡੀ ਗਿਣਤੀ 'ਚ ਲੋਕਾਂ ਦਾ ਇਕੱਠਾ ਹੋਣਾ ਵੱਡੀ ਗਲਤੀ ਹੈ। ਅੱਜ ਮਰਕਜ਼ 'ਚ 24 ਕੇਸ ਪਾਜ਼ੀਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਤਕ ਦਿੱਲੀ 'ਚ 97 ਕੇਸ ਹੋ ਗਏ ਹਨ, 24 ਕੇਸ ਮਰਕਜ਼ ਦੇ ਹਨ। ਇਨ੍ਹਾਂ 'ਚੋਂ 41 ਲੋਕਾਂ ਨੇ ਵਿਦੇਸ਼ ਯਾਤਰਾ ਕੀਤੀ ਸੀ ਅਤੇ 22 ਲੋਕ ਵਿਦੇਸ਼ੀ ਦੌਰਾਨ ਕਰਨ ਵਾਲੇ ਪਰਿਵਾਰ ਦੇ ਮੈਂਬਰ ਹਨ। 10 ਮਾਮਲਿਆਂ ਦੀ ਡਿਟੇਲ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।  ਉਨ੍ਹਾਂ ਕਿਹਾ ਕਿ ਮਰਕਜ਼ 'ਚੋਂ ਕਰੀਬ 1548 ਲੋਕਾਂ ਨੂੰ ਕੱਢਿਆ ਗਿਆ ਹੈ। ਜਿਨ੍ਹਾਂ 'ਚੋਂ 1107 ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ ਅਤੇ 441 ਲੋਕਾਂ 'ਚ ਖੰਘ-ਜੁਕਾਮ ਹੋਣ ਕਾਰਨ ਹਸਪਤਾਲ 'ਚ ਭੇਜਿਆ ਗਿਆ, ਜਿਨ੍ਹਾਂ ਦੇ ਟੈਸਟ ਹੋ ਰਹੇ ਹਨ। ਕੇਜਰੀਵਾਲ ਨੇ ਮਰਕਜ਼ 'ਚ ਹੋਏ ਆਯੋਜਨ ਨੂੰ ਗੈਰ-ਜ਼ਿੰਮੇਦਰਾਨਾ ਦੱਸਿਆ। ਉਨ੍ਹਾਂ ਕਿਹਾ ਕਿ 12 ਮਾਰਚ ਨੂੰ ਮਰਕਜ਼ 'ਚ ਲੋਕ ਦੇਸ਼-ਵਿਦੇਸ਼ ਤੋਂ ਆਏ ਸਨ।

ਕੇਜਰੀਵਾਲ ਨੇ ਅੱਗੇ ਕਿਹਾ ਕਿ ਇਸ ਸਮੇਂ ਨਰਾਤੇ ਚੱਲ ਰਹੇ ਹਨ, ਮੰਦਰ ਬੰਦ ਹਨ। ਇਸ ਸਮੇਂ ਮੰਦਰਾਂ 'ਚ ਵੱਡੀ ਭੀੜ ਇਕੱਠੀ ਹੁੰਦੀ ਸੀ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਬੰਦ ਹਨ। ਮਸਜਿਦਾਂ 'ਚ ਲੋਕ ਇਕੱਠੇ ਨਹੀਂ ਹੋ ਰਹੇ ਹਨ, ਲੋਕ ਆਪਣੇ ਘਰਾਂ 'ਚ ਨਮਾਜ਼ ਪੜ੍ਹ ਰਹੇ ਹਨ ਪਰ ਮਰਕਜ਼ ਲੋਕਾਂ ਦੀ ਵੱਡੀ ਭੀੜ ਦਾ ਹੋਣਾ, ਬਹੁਤ ਵੱਡੀ ਗਲਤੀ ਹੈ ਅਤੇ ਅਜਿਹੀ ਹਰਕਤ ਗੈਰ-ਜ਼ਿੰਮੇਦਰਾਨਾ ਹੈ। ਇੱਥੋਂ ਕਿੰਨੇ ਲੋਕ ਨਿਕਲ ਕੇ ਆਪਣੇ ਘਰਾਂ 'ਚ ਚੱਲੇ ਗਏ ਹਨ। ਮੈਂ ਸਾਰੇ ਧਰਮਾਂ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਅਜਿਹੀ ਗਲਤੀ ਨਾ ਕਰੋ। ਉਨ੍ਹਾਂ ਕਿਹਾ ਕਿ ਇਸ ਲਈ ਅਸੀਂ ਉੱਪ ਰਾਜਪਾਲ ਅਨਿਲ ਬੈਜਲ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮਾਮਲੇ 'ਚ ਐੱਫ. ਆਈ. ਆਰ. ਦਰਜ ਕਰਨ ਲਈ ਅਸੀਂ ਉਨ੍ਹਾਂ ਨੂੰ ਚਿੱਠੀ ਲਿਖੀ ਹੈ। ਮੈਨੂੰ ਉਮੀਦ ਹੈ ਕਿ ਉਹ ਛੇਤੀ ਹੀ ਆਦੇਸ਼ ਦੇਣਗੇ। ਜੇਕਰ ਕਿਸੇ ਅਧਿਕਾਰੀ ਵਲੋਂ ਵੀ ਲਾਪ੍ਰਵਾਹੀ ਪਾਈ ਜਾਂਦੀ ਹੈ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।


Tanu

Content Editor

Related News