ਦੇਸ਼ ’ਚ ਕੋਰੋਨਾ ਫਿਰ ਬੇਕਾਬੂ: 24 ਘੰਟਿਆਂ ’ਚ ਆਏ 90 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ, ਓਮੀਕਰੋਨ ਨੇ ਵੀ ਫੜੀ ਰਫ਼ਤਾਰ
Thursday, Jan 06, 2022 - 12:27 PM (IST)
ਨਵੀਂ ਦਿੱਲੀ– ਦੇਸ਼ ’ਚ ਇਕ ਵਾਰ ਫਿਰ ਕੋਰੋਨਾ ਦੀ ਰਫ਼ਤਾਰ ਖ਼ਤਰਨਾਕ ਤਰੀਕੇ ਨਾਲ ਵਧ ਰਹੀ ਹੈ। ਦੇਸ਼ ’ਚ ਬੀਤੇ 24 ਘੰਟਿਆਂ ’ਚ 90 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ, ਦੇਸ਼ ’ਚ ਬੀਤੇ 24 ਘੰਟਿਆਂ ’ਚ 90,928 ਨਵੇਂ ਮਾਮਲੇ ਆਏ ਹਨ ਜਿਸ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ ਵਧ ਕੇ 3,51,09,286 ਹੋ ਗਈ ਹੈ।
ਇਹ ਵੀ ਪੜ੍ਹੋ– ਤੇਜੀ ਨਾਲ ਵਧ ਰਹੇ ਓਮੀਕਰੋਨ ਦੇ ਮਾਮਲੇ, ਘਰ ’ਚ ਜ਼ਰੂਰ ਰੱਖੋ ਇਹ ਸਸਤੇ ਮੈਡੀਕਲ ਗੈਜੇਟਸ
ਇਹ ਵੀ ਪੜ੍ਹੋ– ਭਾਰਤ ’ਚ Elon Musk ਨੂੰ ਝਟਕਾ! Starlink ਦੇ ਡਾਇਰੈਕਟਰ ਸੰਜੇ ਭਾਰਗਵ ਨੇ ਦਿੱਤਾ ਅਸਤੀਫਾ
ਉਥੇ ਹੀ ਇਕ ਦਿਨ ’ਚ ਇਸ ਮਹਾਮਾਰੀ ਨਾਲ 325 ਲੋਕਾਂ ਦੀ ਮੌਤ ਹੋ ਗਈ, ਇਸ ਨਾਲ ਦੇਸ਼ ’ਚ ਮ੍ਰਿਤਕਾਂ ਦਾ ਅੰਕੜਾ ਵਧ ਕੇ 4,82,876 ਤਕ ਪਹੁੰਚ ਗਿਆ ਹੈ। ਇਸਤੋਂ ਪਹਿਲਾਂ ਬੁੱਧਵਾਰ ਨੂੰ ਦੇਸ਼ ’ਚ ਕੋਰੋਨਾ ਦੇ 58 ਹਜ਼ਾਰ ਮਾਮਲੇ ਆਏ ਸਨ।
ਓਮੀਕਰੋਨ ਨੇ ਵੀ ਫੜੀ ਰਫ਼ਤਾਰ
ਭਾਰਤ ’ਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ‘ਓਪਮੀਕਰੋਨ’ ਦੇ ਇਕ ਦਿਨ ’ਚ ਸਭ ਤੋਂ ਜ਼ਿਆਦਾ 495 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਇਸ ਵੇਰੀਐਂਟ ਦੇ ਮਰੀਜ਼ਾਂ ਦੀ ਕੁੱਲ ਗਿਣਤੀ ਵਧ ਕੇ 2,630 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ। ਓਮੀਕਰੋਨ ਵੇਰੀਐਂਟ ਦੇ ਕੁੱਲ ਮਾਮਲਿਆਂ ’ਚੋਂ ਮਹਾਰਾਸ਼ਟਰ ’ਚ ਸਭ ਤੋਂ ਜ਼ਿਆਦਾ 797 ਮਾਮਲੇ ਸਾਹਮਣੇ ਆਏ, ਇਸਤੋਂ ਬਾਅਦ ਦਿੱਲੀ ’ਚ 465, ਰਾਜਸਥਾਨ ’ਚ 236, ਕੇਰਲ ’ਚ 234, ਕਰਨਾਟਕ ’ਚ 226, ਗੁਰਜਾਤ ’ਚ 204 ਅਤੇ ਤਾਮਿਲਾਡੂ ’ਚ 121 ਮਾਮਲੇ ਸਾਹਮਣੇ ਆਏ।
ਇਹ ਵੀ ਪੜ੍ਹੋ– Elon Musk ਦੀ ਟੱਕਰ ’ਚ ਉਤਰੀ Airtel, ਲਾਂਚ ਕਰੇਗੀ ਸੈਟੇਲਾਈਟ ਇੰਟਰਨੈੱਟ ਬ੍ਰਾਡਬੈਂਡ ਸੇਵਾ