ਹਿਮਾਚਲ: ਕੋਰੋਨਾ ਕਰਫਿਊ ’ਚ ਬਿਨਾਂ ਮਾਸਕ ਘੁੰਮਦੇ 10 ਹਜ਼ਾਰ ਲੋਕਾਂ ਦੇ ਕੱਟੇ ਗਏ ਚਲਾਨ

Sunday, May 30, 2021 - 04:33 PM (IST)

ਹਿਮਾਚਲ: ਕੋਰੋਨਾ ਕਰਫਿਊ ’ਚ ਬਿਨਾਂ ਮਾਸਕ ਘੁੰਮਦੇ 10 ਹਜ਼ਾਰ ਲੋਕਾਂ ਦੇ ਕੱਟੇ ਗਏ ਚਲਾਨ

ਸ਼ਿਮਲਾ— ਹਿਮਾਚਲ ਪ੍ਰਦੇਸ਼ ’ਚ ਕੋਵਿਡ-19 ਦੇ ਮਾਮਲਿਆਂ ’ਚ ਤੇਜ਼ੀ ਦੇ ਬਾਵਜੂਦ ਪ੍ਰਦੇਸ਼ ਵਾਸੀ ਵਾਇਰਸ ਨੂੰ ਹਲਕੇ ’ਚ ਲੈ ਰਹੇ ਹਨ। ਹਿਮਾਚਲ ਪ੍ਰਦੇਸ਼ ਵਿਚ ਕੋਰੋਨਾ ਕਰਫਿਊ ਦੌਰਾਨ ਮਾਸਕ ਨਾ ਪਹਿਣ ਵਾਲਿਆਂ ਦੇ ਹੁਣ ਤੱਕ ਪੁਲਸ ਨੇ 10,869 ਚਲਾਨ ਕੱਟੇ ਹਨ। ਪੁਲਸ ਮਹਿਕਮੇ ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ 6,48,730 ਰੁਪਏ ਦਾ ਜੁਰਮਾਨਾ ਵਸੂਲ ਕੀਤਾ ਗਿਆ ਸੀ। ਸਭ ਤੋਂ ਜ਼ਿਆਦਾ ਚਲਾਨ ਕਾਂਗੜਾ ਜ਼ਿਲ੍ਹੇ (2,168) ਉਸ ਤੋਂ ਬਾਅਦ ਮੰਡੀ (1564) ਅਤੇ ਸਿਰਮੌਰ (1,019) ’ਚ ਜਾਰੀ ਕੀਤੇ ਗਏ। 

ਇਹ ਵੀ ਪੜ੍ਹੋ: ਹਿਮਾਚਲ 'ਚ ਕੋਰੋਨਾ ਕਰਫਿਊ: 31 ਮਈ ਤੋਂ ਪੰਜ ਘੰਟੇ ਖੁੱਲ੍ਹਣਗੀਆਂ ਦੁਕਾਨਾਂ, ਬੱਸ ਸੇਵਾਵਾਂ ਰਹਿਣਗੀਆਂ ਬੰਦ

ਪੁਲਸ ਦੇ ਅੰਕੜਿਆਂ ਮੁਤਾਬਕ ਫਰਜ਼ੀ ਵੇਰਵੇ ’ਤੇ ਸੂਬੇ ’ਚ ਐਂਟਰੀ ਕਰਨ ਦੀ ਕੋਸ਼ਿਸ਼ ਲਈ ਦੋ ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ। ਇਸ ਸਮੇਂ ਦੌਰਾਨ ਬਾਜ਼ਾਰ ’ਚ ਕੋਵਿਡ-19 ਦੇ ਨਿਰਦੇਸ਼ਾਂ ਦਾ ਉਲੰਘਣ ਕਰਨ ਦੇ ਦੋਸ਼ ’ਚ 1006 ਚਲਾਨ ਕੱਟੇ ਗਏ ਅਤੇ 11,74,150 ਰੁਪਏ ਦਾ ਜੁਰਮਾਨਾ ਲੱਗਾ, ਜਦਕਿ 42 ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ। 

ਇਹ ਵੀ ਪੜ੍ਹੋ:  ਮਾਂ ਚਿੰਤਪੂਰਨੀ ਮੰਦਰ ’ਚ ਪਿੰਡੀ ਅੱਗੇ ਕੱਟਿਆ ਕੇਕ, ਵੀਡੀਓ ਵਾਇਰਲ ਹੋਣ ਕਾਰਨ ਖੜ੍ਹਾ ਹੋਇਆ ਵਿਵਾਦ

 

ਓਧਰ ਟਰਾਂਸਪੋਰਟ ਉਲੰਘਣ ਮਾਮਲੇ ’ਚ 6 ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਅਤੇ 7 ਵਾਹਨ ਜ਼ਬਤ ਕੀਤੇ ਗਏ। ਜੁਰਮਾਨੇ ਦੇ ਰੂਪ ਵਿਚ 3,60,660 ਰੁਪਏ ਦੀ ਰਾਸ਼ੀ ਵਸੂਲ ਕੀਤੀ ਗਈ। ਮਾਸਕ ਨਾ ਪਹਿਨਣ ’ਤੇ ਜੁਰਮਾਨੇ ਦੇ ਰੂਪ ਵਿਚ 80 ਹਜ਼ਾਰ ਰੁਪਏ ਦੀ ਰਾਸ਼ੀ ਵਸੂਲ ਕੀਤੀ ਗਈ, ਜੋ ਕਿ ਆਉਣ-ਜਾਣ ਵਾਲੇ ਸਨ। ਡਿਪਟੀ ਕਮਿਸ਼ਨਰਾਂ ਅਤੇ ਐੱਸ. ਡੀ. ਐੱਮਜ਼ ਨੇ 1856 ਵਿਆਹਾਂ ਦੀ ਇਜਾਜ਼ਤ ਦਿੱਤੀ ਸੀ, ਜਿਨ੍ਹਾਂ ’ਚੋਂ 1294 ਦੀ ਪੁਲਸ ਵਲੋਂ ਜਾਂਚ ਕੀਤੀ ਗਈ ਸੀ। ਸਬੰਧਤ ਉਲੰਘਣਾਂ ਲਈ ਦੋ ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਅਤੇ 30 ਚਲਾਨ ਕੱਟੇ ਗਏ। 7 ਮਈ ਤੋਂ 29 ਮਈ ਤੱਕ ਜੁਰਮਾਨੇ ਦੇ ਰੂਪ ਵਿਚ 1,17,000 ਰੁਪਏ ਦੀ ਵਸੂਲੀ ਕੀਤੀ ਗਈ। 78 ਮਾਮਲਿਆਂ ਵਿਚ ਪੁਲਸ ਨੇ ਵੇਖਿਆ ਕਿ ਵਿਆਹ ਸਮਾਰੋਹਾਂ ਲਈ ਪਹਿਲਾਂ ਇਜਾਜ਼ਤ ਨਹੀਂ ਲਈ ਗਈ ਸੀ। 6 ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ  ਅਤੇ 14 ਚਲਾਨ ਜਾਰੀ ਕੀਤੇ ਗਏ ਅਤੇ 70 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਗਿਆ।

ਇਹ ਵੀ ਪੜ੍ਹੋ: ਹਿਮਾਚਲ ਦੇ IGMC ਹਸਪਤਾਲ ’ਚ ਬਲੈਕ ਫੰਗਸ ਨਾਲ 2 ਮਰੀਜ਼ਾਂ ਦੀ ਮੌਤ


author

Tanu

Content Editor

Related News