ਹਿਮਾਚਲ ’ਚ CM ਜੈਰਾਮ ਨੇ ਕੋਰੋਨਾ ਟੀਕਾਕਰਨ ਦੀ ਕੀਤੀ ਸ਼ੁਰੂਆਤ, ਡਾਕਟਰ ਨੂੰ ਲੱਗਾ ਪਹਿਲਾ ਟੀਕਾ

Saturday, Jan 16, 2021 - 03:35 PM (IST)

ਹਿਮਾਚਲ ’ਚ CM ਜੈਰਾਮ ਨੇ ਕੋਰੋਨਾ ਟੀਕਾਕਰਨ ਦੀ ਕੀਤੀ ਸ਼ੁਰੂਆਤ, ਡਾਕਟਰ ਨੂੰ ਲੱਗਾ ਪਹਿਲਾ ਟੀਕਾ

ਸ਼ਿਮਲਾ— ਹਿਮਾਚਲ ਪ੍ਰਦੇਸ਼ ’ਚ ਵੀ ਕੋਰੋਨਾ ਵੈਕਸੀਨ ਟੀਕਾਕਰਨ ਮੁਹਿੰਮ ਅੱਜ ਸ਼ੁਰੂ ਹੋ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸ਼ਨੀਵਾਰ ਨੂੰ ਇੱਥੇ ਇੰਦਰਾ ਗਾਂਧੀ ਮੈਡੀਕਲ ਕਾਲਜ ’ਚ ਕੋਰੋਨਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ। ਇੰਦਰਾ ਗਾਂਧੀ ਮੈਡੀਕਲ ਕਾਲਜ ਦੇ ਸੀਨੀਅਰ ਡਾ. ਜਨਕ ਰਾਜ ਨੂੰ ਪਹਿਲਾਂ ਟੀਕਾ ਲਾਇਆ ਗਿਆ। ਉਸ ਤੋਂ ਬਾਅਦ ਦੂਜਾ ਟੀਕਾ ਸਫਾਈ ਕਾਮੇ ਹਰਦੀਪ ਸਿੰਘ ਨੂੰ ਲਾਇਆ ਗਿਆ। 

ਸਿਹਤ ਮਹਿਕਮੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੂਬੇ ’ਚ 27 ਕੇਂਦਰਾਂ ’ਤੇ ਸਿਹਤ ਕਾਮਿਆਂ ਨੂੰ ਟੀਕੇ ਲਾਏ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਟੀਕੇ ਦੀ ਦੂਜੀ ਖ਼ੁਰਾਕ 28 ਦਿਨਾਂ ਬਾਅਦ ਲਾਈ ਜਾਵੇਗੀ। ਕੋਵੀਸ਼ੀਲਡ ਟੀਕੇ ਦੀ 93,000 ਖ਼ੁਰਾਕ ਦੀ ਖੇਪ ਵੀਰਵਾਰ ਨੂੰ ਇੱਥੇ ਲਿਆਂਦੀ ਗਈ ਸੀ।

ਭਾਰਤ ’ਚ ਕੋਰੋਨਾ ਵੈਕਸੀਨੀ ਦੇ ਟੀਕਾਕਰਨ ਦੀ ਸ਼ੁਰੂਆਤ ਅੱਜ ਤੋਂ ਹੋ ਗਈ ਹੈ। ਦੁਨੀਆ ਦਾ ਸਭ ਤੋਂ ਵੱਡਾ ਵੈਕਸੀਨੇਸ਼ਨ ਪ੍ਰੋਗਰਾਮ ਦੇਸ਼ ’ਚ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ। ਪਹਿਲੇ ਪੜਾਅ ਲਈ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਕੁੱਲ 3006 ਟੀਕਾਕਰਨ ਕੇਂਦਰ ਬਣਾਏ ਗਏ ਹਨ। ਪਹਿਲੇ ਦਿਨ 3 ਲੱਖ ਤੋਂ ਵਧੇਰੇ ਸਿਹਤ ਕਾਮਿਆਂ ਨੂੰ ਕੋਵਿਡ-19 ਟੀਕੇ ਦੀ ਖ਼ੁਰਾਕ ਦਿੱਤੀ ਜਾਵੇਗੀ। ਕੋਰੋਨਾ ਲਾਗ, ਵੈਕਸੀਨ ਰੋਲਆਊਟ ਅਤੇ ਕੋ-ਵਿਨ ਸਾਫ਼ਟਵੇਅਰ ਨਾਲ ਸਬੰਧਤ ਜਾਣਕਾਰੀ ਪ੍ਰਦਾਨ ਕਰਨ ਲਈ ਹਫ਼ਤੇ ਦੇ 24 ਘੰਟੇ ਸਮਰਪਿਤ ਕਾਲ ਸੈਂਟਰ 1075 ਵੀ ਸਥਾਪਤ ਕੀਤਾ ਗਿਆ ਹੈ। 


author

Tanu

Content Editor

Related News