ਆਸਮਾਨ ਨੂੰ ਰੋਸ਼ਨੀ ਦਿਖਾਉਣ ਨਾਲ ਕੋਰੋਨਾ ਦਾ ਇਲਾਜ ਨਹੀਂ ਹੋਣਾ : ਰਾਹੁਲ
Saturday, Apr 04, 2020 - 05:45 PM (IST)
ਨਵੀਂ ਦਿੱਲੀ (ਵਾਰਤਾ)— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਹੈ ਕਿ ਕੋਰੋਨਾ ਵਿਰੁੱਧ ਜੰਗ ਨੂੰ ਥਾਲੀ ਵਜਾ ਕੇ ਜਾਂ ਆਸਮਾਨ ਨੂੰ ਰੋਸ਼ਨੀ ਦਿਖਾ ਕੇ ਨਹੀਂ ਜਿੱਤਿਆ ਜਾ ਸਕਦਾ ਸਗੋਂ ਇਸ ਲਈ ਉੱਚਿਤ ਟੈਸਟਿੰਗ ਸਹੂਲਤ ਉਪਲੱਬਧ ਕਰਾਉਣਾ ਵਧੇਰੇ ਜ਼ਰੂਰੀ ਹੈ।
ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਭਾਰਤ 'ਚ ਕੋਰੋਨਾ ਦੀ ਟੈਸਟਿੰਗ ਸਹੂਲਤ ਪਾਕਿਸਤਾਨ ਅਤੇ ਸ਼੍ਰੀਲੰਕਾ ਤੋਂ ਵੀ ਘੱਟ ਹੈ। ਕੋਰੋਨਾ ਟੈਸਟ ਸਮਰੱਥਾ ਪਾਕਿਸਤਾਨ 'ਚ 10 ਲੱਖ ਲੋਕਾਂ 'ਤੇ 67 ਅਤੇ ਸ਼੍ਰੀਲੰਕਾ ਕੋਲ 97 ਹੈ, ਜਦਕਿ ਭਾਰਤ ਕੋਲ 29 ਹੈ। ਦੱਖਣੀ ਕੋਰੀਆ ਕੋਲ ਇਹ ਸਮਰੱਥਾ 7,622, ਇਟਲੀ ਕੋਲ 7,122 ਅਤੇ ਅਮਰੀਕਾ ਕੋਲ 2,732 ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਕੋਲ ਕੋਰੋਨਾ ਵਾਇਰਸ ਵਿਰੁੱਧ ਜੰਗ ਲੜਨ ਲਈ ਉੱਚਿਤ ਟੈਸਟਿੰਗ ਵਿਵਸਥਾ ਤਕ ਨਹੀਂ ਹੈ। ਲੋਕਾਂ ਨੂੰ ਤਾੜੀ ਵਜਾ ਕੇ ਜਾਂ ਆਸਮਾਨ ਨੂੰ ਰੋਸ਼ਨੀ ਦਿਖਾਉਣ ਨਾਲ ਸਮੱਸਿਆ ਦਾ ਹੱਲ ਨਹੀਂ ਹੈ।