PM ਨਰਿੰਦਰ ਮੋਦੀ ਦਾ ਐਲਾਨ- ਭਾਰਤ 'ਚ 3 ਮਈ ਤੱਕ ਵਧਾਇਆ ਗਿਆ 'ਲਾਕਡਾਊਨ'

Tuesday, Apr 14, 2020 - 10:41 AM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਵ ਮੰਗਲਵਾਰ ਨੇ ਦੇਸ਼ ਨੂੰ ਸੰਬੋਧਿਤ ਕਰ ਰਹੇ ਹਨ। ਆਪਣੇ ਭਾਸ਼ਣ ਦੀ ਸ਼ੁਰੂਆਤ 'ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਲਾਕਡਾਊਨ ਦੌਰਾਨ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਵਿਰੁੱਧ ਪੂਰਾ ਦੇਸ਼ ਮਜ਼ਬੂਤੀ ਨਾਲ ਲੜ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਸੂਬਿਆਂ ਦੇ ਸੁਝਾਵਾਂ ਨੂੰ ਦੇਖਦੇ ਹੋਏ ਲਾਕਡਾਊਨ 3 ਮਈ ਤਕ ਲਾਗੂ ਰਹੇਗਾ। ਸਮਾਜਿਕ ਦੂਰੀ ਬਣਾਉਣ ਅਤੇ ਲਾਕਡਾਊਨ ਨਾਲ ਭਾਰਤ ਨੂੰ ਬਹੁਤ ਫਾਇਦਾ ਹੋਇਆ। ਇਸ ਲਈ ਅਸੀਂ 3 ਮਈ ਤਕ  ਲਾਕਡਾਊਨ ਵਧਾਉਣ ਦਾ ਫੈਸਲਾ ਕੀਤਾ ਹੈ।

ਮੋਦੀ ਨੇ ਕਿਹਾ ਕਿ ਭਾਰਤ ਹੁਣ ਤਕ ਕੋਰੋਨਾ ਨਾਲ ਹੋਣ ਵਾਲੇ ਨੁਕਸਾਨ ਨੂੰ ਟਾਲਣ 'ਚ ਸਫਲ ਰਿਹਾ ਹੈ। ਹੋਰਨਾਂ ਦੇਸ਼ਾਂ ਦੇ ਮੁਕਾਬਲੇ ਭਾਰਤ 'ਚ ਬਿਹਤਰ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਤੁਹਾਡੇ ਤਿਆਗ ਦੀ ਵਜ੍ਹਾ ਨਾਲ ਨੁਕਸਾਨ ਨੂੰ ਟਾਲਿਆ ਗਿਆ। ਵੱਡੇ-ਵੱਡੇ ਦੇਸ਼ਾਂ ਦੇ ਅੰਕੜਿਆਂ ਦੀ ਤੁਲਨਾ 'ਚ ਭਾਰਤ ਦੀ ਹਾਲਤ ਬਿਹਤਰ ਹੈ। ਪਰ ਫਿਰ ਵੀ ਸਾਡੇ ਇੱਥੇ ਨੁਕਸਾਨ ਘੱਟ ਹੋਵੇ ਅਤੇ ਲੋਕਾਂ ਦੀ ਦਿੱਕਤਾਂ ਨੂੰ ਘੱਟ ਕਿਵੇਂ ਕਰੀਏ। ਇਸ ਲਈ ਅਗਲੇ ਇਕ ਹਫਤੇ ਕੋਰੋਨਾ ਵਿਰੁੱਧ ਲੜਾਈ ਹੋਰ ਸਖਤੀ ਨਾਲ ਵਧਾਈ ਜਾਵੇਗੀ।

20 ਅਪ੍ਰੈਲ ਤੋਂ ਬਾਅਦ ਕੁਝ ਜ਼ਿਲਿਆਂ 'ਚ ਸ਼ਰਤਾਂ ਨਾਲ ਰਾਹਤ ਮਿਲੇਗੀ। 20 ਅਪ੍ਰੈਲ ਤੋਂ ਹਰ ਥਾਣੇ, ਹਰ ਜ਼ਿਲੇ, ਹਰ ਸੂਬੇ ਨੂੰ ਬਾਰੀਕੀ ਨਾਲ ਪਰਖਿਆ ਜਾਵੇਗਾ। ਲਾਕਡਾਊਨ ਦਾ ਕਿੰਨਾ ਪਾਲਣ ਹੋ ਰਿਹਾ ਹੈ? ਇਸ ਦਾ ਮੁਲਾਂਕਣ ਕੀਤਾ ਜਾਵੇਗਾ। ਜੋ ਸਫਲ ਹੋਣਗੇ, ਜੋ ਹਾਟ ਸਪਾਟ ਨਹੀਂ ਵਧਣ ਦੇਣਗੇ, ਉੱਥੇ 20 ਅਪ੍ਰੈਲ ਤੋਂ ਕੁਝ ਜ਼ਰੂਰੀ ਚੀਜ਼ਾਂ 'ਤੇ ਛੋਟ ਦੀ ਆਗਿਆ ਦਿੱਤੀ ਜਾ ਸਕਦੀ ਹੈ ਪਰ ਇਹ ਆਗਿਆ ਕੁਝ ਸ਼ਰਤਾਂ 'ਤੇ ਦਿੱਤੀ ਜਾਵੇਗੀ। ਲਾਕਡਾਊਨ ਦੇ ਨਿਯਮ ਟੁੱਟਦੇ ਹਨ ਤਾਂ ਸਾਰੀ ਆਗਿਆ ਤੁਰੰਤ ਵਾਪਸ ਲੈ ਲਿਆ ਜਾਵੇਗਾ।


Tanu

Content Editor

Related News