ਕੋਵਿਡ-19 : ਮਰੀਜ਼ਾਂ ਦੀ ਗਿਣਤੀ 300 ਤੋਂ ਪਾਰ, PM ਮੋਦੀ ਨੇ ਲੋਕਾਂ ਨੂੰ ਕੀਤੀ ਇਹ ਅਪੀਲ
Saturday, Mar 21, 2020 - 08:44 PM (IST)
ਨਵੀਂ ਦਿੱਲੀ — ਦੇਸ਼ਭਰ 'ਚ ਕੋਰੋਨਾ ਵਾਇਰਸ ਤੇਜੀ ਨਾਲ ਫੈਲਦਾ ਜਾ ਰਿਹਾ ਹੈ। ਸ਼ਨੀਵਾਰ ਦੇਰ ਰਾਤ ਕੋਰੋਨਾ ਤੋਂ ਪੀੜਤ ਲੋਕਾਂ ਦੀ ਗਿਣਤੀ 300 ਤੋਂ ਪਾਰ ਹੋ ਗਈ ਹੈ। ਹਾਲਾਂਕਿ ਇਸ 'ਚ ਕੁਝ ਰਾਹਤ ਭਰੀ ਖਬਰ ਇਹ ਵੀ ਹੈ ਕਿ ਇਸ ਬੀਮਾਰੀ ਤੋਂ ਪੀੜਤ 28 ਲੋਕ ਬਾਹਰ ਵੀ ਆ ਗਏ ਹਨ। ਕੋਰੋਨਾ ਵਾਇਰਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਟਵੀਟਰ ਦੇ ਜ਼ਰੀਏ ਅਪੀਲ ਕੀਤੀ ਹੈ ਕਿ ਤੁਸੀਂ ਜਿਸ ਸ਼ਹਿਰ 'ਚ ਹੋ, ਕਿਰਪਾ ਕਰਕੇ ਕੁਝ ਦਿਨ ਉਥੇ ਹੀ ਰਹੋ।
ਪੀ.ਐੱਮ. ਮੋਦੀ ਨੇ ਟਵੀਟ 'ਚ ਕਿਹਾ ਕਿ ਮੇਰੀ ਸਾਰੀਆਂ ਨੂੰ ਪ੍ਰਾਰਥਨਾ ਹੈ ਕਿ ਤੁਸੀਂ ਜਿਸ ਸ਼ਹਿਰ 'ਚ ਰਹਿ ਰਹੇ ਹੋ, ਕਿਰਪਾ ਕਰਕੇ ਕੁਝ ਦਿਨ ਉਥੇ ਹੀ ਰਹੋ। ਇਸ ਨਾਲ ਅਸੀਂ ਸਾਰੇ ਇਸ ਬੀਮਾਰੀ ਨੂੰ ਫੈਲਣ ਤੋਂ ਰੋਕ ਸਕਦੇ ਹਾਂ। ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ 'ਤੇ ਭੀੜ੍ਹ ਲਗਾਕੇ ਅਸੀਂ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹਾਂ। ਕਿਰਪਾ ਕਰਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਚਿੰਤਾ ਕਰੋ, ਜ਼ਰੂਰੀ ਨਾ ਹੋ ਤਾਂ ਆਪਣੇ ਘਰ ਤੋਂ ਬਾਹਰ ਨਾ ਨਿਕਲੋ।
ਇਕ ਹੋਰ ਟਵੀਟ 'ਚ ਪੀ.ਐੱਮ. ਮੋਦੀ ਨੇ ਕਿਹਾ ਕਿ ਕੋਰੋਨਾ ਦੇ ਡਰ ਨਾਲ ਮੇਰੇ ਬਹੁਤ ਸਾਰੇ ਭਰਾ ਭੈਣ ਜਿਥੇ ਰੋਟੀ ਕਮਾਉਂਦੇ ਹਨ, ਉਹ ਸ਼ਹਿਰਾਂ ਨੂੰ ਛੱਡ ਕੇ ਆਪਣੇ ਪਿੰਡਾਂ ਵੱਲ ਪਰਤ ਰਹੇ ਹਨ। ਭੀੜ੍ਹ 'ਚ ਯਾਤਰਾ ਕਰਨ ਨਾਲ ਇਸ ਦੇ ਵਧਣ ਦਾ ਖਤਰਾ ਵਧਦਾ ਹੈ। ਤੁਸੀਂ ਜਿਥੇ ਹੋ ਉਥੇ ਹੀ ਰਹੋ, ਉਥੇ ਹੀ ਇਹ ਲੋਕਾਂ ਲਈ ਖਤਰਾ ਬਣਿਆ ਰਹੇਗਾ। ਤੁਹਾਡੇ ਪਿੰਡ ਤੇ ਪਰਿਵਾਰ ਦੀਆਂ ਮੁਸ਼ਕਿਲਾਂ ਵੀ ਵਧਾਏਗਾ।